ਕੀ ਪ੍ਰੋਫੈਸਰ ਚੰਦੂਮਾਜਰਾ ਅਕਾਲ ਤਖਤ ਉਪਰ ਹਮਲਾਵਰ ਰਿਹਾ?
ਬਰਨਾਲਾ ਸਰਕਾਰ ਵੇਲੇ ਅਕਾਲ ਤਖਤ ਸਾਹਿਬ ਉਪਰ ਦਮਦਮੀ ਟਕਸਾਲ ਕਾਰ ਸੇਵਾ ਕਰਨ ਲਈ ਉਥੇ ਮੌਜੂਦ ਸੀ।
26 ਜਨਵਰੀ 1986 ਨੂੰ ਅਕਾਲ ਤਖਤ ਸਾਹਿਬ ਵਿਖੇ ਕਾਰ ਸੇਵਾ ਸ਼ੁਰੂ ਹੋਣੀ ਸੀ ਕਿਉਂਕਿ ਖਾਲਸਾ ਪੰਥ ਨੇ ਫੌਜੀ ਹਮਲੇ ਸਮੇਂ ਤਬਾਹ ਕੀਤੇ ਅਕਾਲ ਤਖਤ ਦੀ ਸਰਕਾਰੀ ਮੁਰੰਮਤ ਮਨਜੂਰ ਨਹੀਂ ਕੀਤੀ।ਯਾਦ ਰਹੇ ਕਿ ਸਾਲ 1984 ਵਿੱਚ ਫੌਜੀ ਹਮਲੇ ਬਨਾਮ ਨੀਲਾ ਤਾਰਾ ਤੋਂ ਬਾਅਦ ਅਕਾਲ ਤਖ਼ਤ ਦੀ ਇਮਾਰਤ ਦਾ ਭਾਰੀ ਨੁਕਸਾਨ ਹੋਇਆ ਸੀ।ਬਾਅਦ ਵਿੱਚ ਭਾਰਤ ਸਰਕਾਰ ਵਲੋਂ ਇਸ ਦੀ ਮੁਰੰਮਤ ਕਰਵਾਈ ਗਈ।ਉਸ ਵੇਲੇ ਦੇ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਅਤੇ ਬੁੱਢਾ ਦਲ ਦੇ ਸੰਤਾ ਸਿੰਘ ਵੱਲੋਂ ਇਸ ਦੀ ਜਿੰਮੇਦਾਰੀ ਲਈ ਗਈ ਸੀ।
ਸਰਕਾਰੀ ਸਹਾਇਤਾ ਨਾਲ ਬਣੀ ਇਸੇ ਇਮਾਰਤ ਨੂੰ ਸਿੱਖ ਪੰਥ ਵੱਲੋਂ ਨਾ ਮਨਜ਼ੂਰ ਕਰ ਦਿੱਤਾ ਗਿਆ ਅਤੇ 1986 ਵਿੱਚ ਸਰਬੱਤ ਖਾਲਸਾ ਬੁਲਾਉਣ ਤੋਂ ਬਾਅਦ ਇਸ ਨੂੰ ਤੋੜਨ ਦਾ ਤੇ ਨਵੀਂ ਉਸਾਰੀ ਦਾ ਫੈਸਲਾ ਕੀਤਾ ਗਿਆ। ਸੰਤਾ ਸਿੰਘ ਨੂੰ ਸਿੱਖ ਪੰਥ ਵਿੱਚੋਂ ਛੇਕ ਕੇ 'ਤਨਖਾਹੀਆ' ਕਰਾਰ ਦਿੱਤਾ ਗਿਆ।
19 ਜਨਵਰੀ 1986 ਨੂੰ ਬਰਨਾਲਾ ਸਰਕਾਰ ਦੇ ਵਜੀਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਆਪਣੇ ਸਾਥੀਆਂ ਨਾਲ ਅਕਾਲ ਤਖਤ ਨੂੰ ਘੇਰਾ ਪਾ ਲਿਆ ਅਤੇ ਹਵਾਈ ਫਾਇਰਿੰਗ ਸ਼ੁਰੂ ਕਰ ਦਿਤੀ।200 ਰੌਂਦ ਚਲਾਏ। ਦਮਦਮੀ ਟਕਸਾਲ ਨੇ ਦੋਸ਼ ਲਗਾਏ ਸਨ ਕਿ ਕਾਰ ਸੇਵਾ ਵਾਲੀ ਗੋਲਕ ਲੁਟੀ ਗਈ।
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਦੇ ਉਸ ਸਮੇਂ ਦੇ ਪ੍ਰਧਾਨ ਹਰਿੰਦਰ ਸਿੰਘ ਕਾਹਲੋਂ ਦਸਦੇ ਹਨ ਕਿ ਸਾਡੇ ਕੁਝ ਫੈਡਰੇਸ਼ਨ ਦੇ ਸਾਥੀ ਜਖਮੀ ਹੋ ਗਏ।ਚੰਦੂਮਾਜਰਾ ਦੇ ਸਾਥੀਆਂ ਨੇ ਅਖੰਡ ਪਾਠ ਖੰਡਿਤ ਕਰਨ ਦੀ ਕੋਸ਼ਿਸ਼ ਕੀਤੀ ਪਰ ਫੈਡਰੇਸ਼ਨ ਦੇ ਸਿੰਘਾਂ ਨੇ ਇਸ ਗਿਰੋਹ ਨੂੰ ਖਦੇੜ ਦਿਤਾ।ਗਗਨਦੀਪ ਸਿੰਘ ਬਰਨਾਲਾ ਵੀ ਇਹਨਾਂ ਨਾਲ ਸੀ।ਇਹ ਰਾਈਫਲਾਂ ਛਡਕੇ ਭਜ ਆਏ ਸਨ।ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਨੇ ਵਾਪਸ ਦਿਵਾਈਆਂ ਸਨ ਜੋ ਦਮਦਮੀ ਟਕਸਾਲ ਦੇ ਨੇੜੇ ਸਨ।ਇਸ ਦੀ ਚਰਚਾ ਹਰਿੰਦਰ ਸਿੰਘ ਕਾਹਲੋਂ, ਭਾਈ ਮੋਹਕਮ ਸਿੰਘ, ਬਾਬਾ ਜੋਗਿੰਦਰ ਸਿੰਘ ਨੇ ਕੀਤੀ ਸੀ।
ਭਾਈ ਮੋਹਕਮ ਸਿੰਘ, ਹਰਿੰਦਰ ਸਿੰਘ ਕਾਹਲੋ, ਭਾਈ ਅਜਾਇਬ ਸਿੰਘ ਅਭਿਆਸੀ ਦਮਦਮੀ ਟਕਸਾਲ ,ਪ੍ਰੋਫੈਸਰ ਦਰਸ਼ਨ ਸਿੰਘ ਇਨ੍ਹਾਂ ਘਟਨਾਵਾਂ ਦੇ ਗਵਾਹ ਹਨ।
ਸੁਆਲ ਇਹ ਹੈ ਕਿ ਕੀ ਚੰਦੂਮਾਜਰਾ ਤੇ ਬਰਨਾਲਾ ਪਰਿਵਾਰ ਵਲੋਂ ਅਕਾਲ ਤਖਤ ਸਾਹਿਬ ਅਗੇ ਪੇਸ਼ ਹੋਕੇ ਇਸ ਘਟਨਾ ਦੀ ਮਾਫੀ ਮੰਗੀ ਗਈ?ਜਾਂ ਇਸ ਘਟਨਾ ਦਾ ਸਪਸ਼ਟੀਕਰਨ ਦਿਤਾ ਗਿਆ।
ਇਸ ਬਾਰੇ ਮੇਰੇ ਨਾਲ ਤਾਜ਼ਾ ਇੰਟਰਵਿਊ ਵਿਚ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਹ ਘਟਨਾ ਇਤਿਹਾਸਕ ਸਚ ਹੈ।ਉਸ ਸਮੇਂ ਅਕਾਲ ਤਖਤ ਸਾਹਿਬ ਦੇ ਦੋ ਨਿਸ਼ਾਨ ਸਾਹਿਬ ਦੇ ਨੇੜੇ ਬਰਾਡੇ ਵਿਚ ਪੰਜਵਾਂ ਅਖੰਡ ਪਾਠ ਚਲ ਰਿਹਾ ਸੀ। ਬਰਾਂਡਾ ਚਿਟੇ ਪਰਦਿਆਂ ਨਾਲ ਢਕਿਆ ਹੋਇਆ ਸੀ।ਭਾਈ ਲਖਾ ਸਿੰਘ ਦਮਦਮੀ ਟਕਸਾਲ ਪਾਠ ਕਰ ਰਹੇ ਸਨ।ਇਹਨਾਂ ਅਨਸਰਾਂ ਨੇ ਅਖੰਡ ਪਾਠ ਦੀ ਮਰਿਆਦਾ ਭੰਗ ਕਰਨ ਦੀ ਕੋਸ਼ਿਸ਼ ਕੀਤੀ।ਪਰ ਦਮਦਮੀ ਟਕਸਾਲ ਤੇ ਫੈਡਰੇਸ਼ਨ ਦੇ ਸਿੰਘਾਂ ਨੇ ਇਸ ਨੂੰ ਖਦੇੜ ਦਿਤਾ। ਅਸੀਂ ਇਹਨਾਂ ਦੀਆਂ 16 ਰਾਈਫਲਾਂ ਖੋਹੀਆਂ।ਇਕ ਗੰਨ ਸੁਰਜੀਤ ਸਿੰਘ ਬਰਨਾਲੇ ਦੇ ਨਾਮ ਸੀ।ਅਬਿਨਾਸ਼ੀ ਸਿੰਘ ,ਬਲਦੇਵ ਸਿੰਘ ਬਰਨਾਲੇ ਦੀ ਰਾਈਫਲ ਮੰਗਣ ਆ ਗਏ।ਅਸੀਂ ਦੇਣ ਤੋਂ ਇਨਕਾਰ ਕਰ ਦਿਤਾ।ਅਸੀਂ ਇਹ ਰਾਈਫਲ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਪੂਰਨ ਸਿੰਘ ਨੂੰ ਸੌਂਪ ਦਿਤੀ।ਗਿਆਨੀ ਪੂਰਨ ਸਿੰਘ ਕੋਲੋਂ ਪੁਲਿਸ ਲੈ ਗਈ।ਸ਼ਾਮ ਦੌਰਾਨ ਬੀਬੀ ਬਿਮਲ ਕੌਰ ਖਾਲਸਾ ਦੀ ਅਗਵਾਈ ਵਿਚ ਵੱਡਾ ਜਥਾ ਅਕਾਲ ਤਖਤ ਸਾਹਿਬ ਪਹੁੰਚ ਗਿਆ।
ਪ੍ਰੋਫੈਸਰ ਬਲਵਿੰਦਰ ਪਾਲ ਸਿੰਘ
9815700916
Comments (0)