ਗਦਰੀ ਬਾਬਿਆਂ ਦੇ ਇਤਿਹਾਸਕ ਅਸਥਾਨ ਸਟਾਕਟਨ, ਕੈਲੀਫੋਰਨੀਆ 'ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ
ਅੰਮ੍ਰਿਤ ਸੰਚਾਰ ਤੇ ਵਿਸ਼ੇਸ਼ ਕੀਰਤਨ ਦਰਬਾਰ ਹੋਇਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ, ਕੈਲੀਫੋਰਨੀਆ: (ਹੁਸਨ ਲੜੋਆ ਬੰਗਾ) ਖਾਲਸਾ ਪੰਥ ਦੀ ਸਾਜਨਾ ਦਿਵਸ ਮੌਕੇ ਅਤੇ ਵੈਸਾਖੀ ਦੇ ਦਿਹਾੜੇ 'ਤੇ ਗੁਰਦੁਆਰਾ ਸਾਹਿਬ ਸਟਾਕਟਨ ਵਿਖੇ 24 ਵਾਂ ਮਹਾਨ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਇਲਾਕੇ ਦੀਆਂ ਹਜ਼ਾਰਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ।
ਗੁਰਦੁਆਰਾ ਸਾਹਿਬ ਵਿਚ ਕਰੀਬ ਦੋ ਹਫਤਿਆਂ ਤੋਂ ਪੰਜਾਬ 'ਚੋਂ ਐਏ ਅਲੱਗ ਅਲੱਗ ਕਵੀਸ਼ਰੀ, ਕੀਰਤਨ ਤੇ ਕਥਾਵਾਚਕ ਜੱਥਿਆ ਨੇ ਜਿਨ੍ਹਾਂ ਵਿਚ ਭਾਈ ਪਿੰਦਰਪਾਲ ਸਿੰਘ ਜੀ(ਕਥਾਵਾਚਕ), ਭਾਈ ਹਰਜਿੰਦਰ ਸਿੰਘ ਜੀ, ਭਾਈ ਸਰਬਜੀਤ ਸਿੰਘ ਰੰਗੀਲਾ ਭਾਈ ਹਰਪ੍ਰੀਤ ਸਿੰਘ ਜੀ ਭਾਈ ਗੁਰਸੇਵਕ ਸਿੰਘ ਜੀ ਭਾਈ ਜਗਮੋਹਨ ਸਿੰਘ ਜੀ ਭਾਈ ਮਹਿਲ ਸਿੰਘ ਜੀ ਸ੍ਰੀ ਨਗਰ ਵਾਲੇ ਨੇ ਪਹੁੰਚ ਕੇ ਸੰਗਤਾਂ ਨੂੰ ਗੁਰਬਾਣੀ ਨਾਲ ਨਿਹਾਲ ਕੀਤਾ।
ਅੰਮ੍ਰਿਤ ਸੰਚਾਰ ਸਨਿਚਰਵਾਰ ਨੂੰ ਕੀਤਾ ਗਿਆ। ਅਤਵਾਰ ਸਵੇਰ ਦੇ ਦਿਵਾਨਾਂ ਵਿੱਚ ਵੱਖ ਵੱਖ ਬੁਲਾਰਿਆਂ ਨੇ ਸਿੱਖਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੇ ਪੰਜਾਬ ਵਿਚ ਫੜੇ ਗਏ ਸਿੱਖ ਨੌਜੁਆਨਾਂ ਤੇ ਸਰਕਾਰ ਵਲੋਂ ਐਨ ਐਸ ਏ ਤਹਿਤ ਕੇਸ ਦਰਜ ਕਰਨ ਦੀ ਸਮੂਹਕ ਨਿੰਦਾ ਕੀਤੀ ਗਈ । ਇਨਾਂ ਸਿੱਖ ਬੁਲਾਰਿਆਂ ਵਿੱਚ ਡਾ ਅਮਰਜੀਤ ਸਿੰਘ ਵਾਸ਼ਿੰਗਟਨ, ਡਾ ਪ੍ਰਿਤਪਾਲ ਸਿੰਘ, ਸੁਖਮਿੰਦਰ ਸਿੰਘ ਮੇਅਰ ਲੇਥਰੋਪ ਤੋਂ ਇਲਾਵਾ ਵੱਖ ਵੱਖ ਅਮਰੀਕਨ ਆਗੂਆਂ ਨੇ ਵੀ ਸੰਬੋਧਨ ਕੀਤਾ ਤੇ ਵੈਸਾਖੀ ਤੇ ਸਿੱਖਾਂ ਨੂੰ ਮੁਬਾਰਕਬਾਦ ਦਿੱਤੀ ਤੇ ਸਰਕਾਰੀ ਐਤਵਾਰ ਦੁਪਹਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਵਿਚ ਨਗਰ ਕੀਰਤਨ ਅਰੰਭ ਹੋਇਆ ਤੇ ਆਪਣੇ ਮਿਥੇ ਹੋਏ ਰੂਟ ਮੁਤਾਬਿਕ ਚਾਰ ਘੰਟੇ ਦੀ ਯਾਤਰਾ ਉਪਰੰਤ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਸਮਾਪਤੀ ਹੋਈ ਤੇ ਨਗਰ ਕੀਰਤਨ ਵਿਚ ਕਰੀਬ 14 ਹਜ਼ਾਰ ਤੋਂ ਉਪਰ ਸੰਗਤਾਂ ਨੇ ਸ਼ਮੂਲੀਅਤ ਕੀਤੀ ਤੇ ਵੱਖ ਵੱਖ ਹੋਰ ਫਲੋਟ ਵੀ ਨਗਰ ਕੀਰਤਨ ਵਿਚ ਸ਼ਾਮਿਲ ਹੋਏ।
ਇਸ ਮੌਕੇ ਗੁਰਦੁਆਰਾ ਪ੍ਰਬੰਧਕਾਂ ਵੱਲੋਂ ਪੁਲਿਸ ਸਿਕਿਊਰਟੀ ਅਤੇ ਪ੍ਰਾਈਵੇਟ ਸਿਕਿਊਰਟੀ ਦਾ ਭਾਰੀ ਪ੍ਰਬੰਧ ਕੀਤਾ ਗਿਆ ਸੀ। ਇਥੇ ਪੁਖਤਾ ਪ੍ਰਬੰਧ ਇਸ ਲਈ ਵੀ ਕੀਤਾ ਗਿਆ ਸੀ ਕਿਉਂਕਿ ਬੀਤੇ ਦਿਨੀਂ ਸੈਕਰਮੈਟੋ ਵਿਚ ਨਗਰ ਕੀਰਤਨ ਦੌਰਾਨ ਕੁੱਝ ਸ਼ਰਾਰਤੀ ਅਨਸਰ ਵਲੋਂ ਗੋਲਾਬਾਰੀ ਕੀਤੀ ਗਈ ਸੀ। ਇਸ ਨਗਰ ਕੀਰਤਨ ਦੌਰਾਨ ਐਤਕਾਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਅਤੇ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਨੇ ਇਸ ਸਮਾਗਮ ਭਾਰੀ ਸ਼ਮੂਲੀਅਤ ਕੀਤੀ।
ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਅਮਰੀਕਨ ਤੇ ਸਿੱਖ ਆਗੂਆਂ ਨੂੰ ਪਲੈਕ ਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕ ਕਮੇਟੀ ਵਲੋਂ ਅੇਤਕਾਂ ਜਿਥੇ ਸਕਿਉਰਿਟੀ ਪੱਖੋਂ ਉਚੇਚੇ ਪ੍ਰਬੰਧ ਸਨ ਉਥੇ ਵੱਖ ਵੱਖ ਲੰਗਰਾਂ ਦੇ ਸਥਾਨਾਂ ਤੇ ਹੋਰ ਸੰਗਤਾਂ ਦੀ ਆਵਾਜਾਈ ਲਈ ਖਾਸ ਪ੍ਰਬੰਧ ਕੀਤੇ ਹੋਏ ਸਨ।
Comments (0)