ਓਕਲਾਹੋਮਾ ਵਿਚ ਦੋ ਧੜਿਆਂ ਵਿਚਾਲੇ ਹੋਈ ਗੋਲੀਬਾਰੀ ਵਿਚ 1 ਮੌਤ ਤੇ 12 ਹੋਰ  ਜ਼ਖਮੀ

ਓਕਲਾਹੋਮਾ ਵਿਚ ਦੋ ਧੜਿਆਂ ਵਿਚਾਲੇ ਹੋਈ ਗੋਲੀਬਾਰੀ ਵਿਚ 1 ਮੌਤ ਤੇ 12 ਹੋਰ  ਜ਼ਖਮੀ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਦੇ ਓਕਲਾਹੋਮਾ ਸ਼ਹਿਰ ਵਿਚ ਇਕ ਪਾਰਟੀ ਦੌਰਾਨ ਦੋ ਧੜਿਆਂ ਵਿਚਾਲੇ ਕਿਸੇ ਗਲ ਨੂੰ ਲੈ ਕੇ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੇ ਮਾਰੇ ਜਾਣ ਤੇ ਘੱਟੋ ਘੱਟ 12 ਲੋਕਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ। ਪੁਲਿਸ ਅਨੁਸਾਰ ਇਕ ਸਮਾਗਮ ਵਿਚ ਸਥਾਨਕ ਸਮੇ ਅਨੁਸਾਰ ਅੱਧੀ ਰਾਤ  ਤੋਂ ਬਾਅਦ 12.30 ਵਜੇ ਦੋ ਧੜਿਆਂ ਵਿਚਾਲੇ ਪਹਿਲਾਂ ਕਿਸੇ ਗਲ 'ਤੇ ਤਕਰਾਰ ਹੋਈ  ਤੇ ਗਲ ਏਨੀ ਵਧ ਗਈ ਕਿ ਗੋਲੀਆਂ ਚੱਲ ਗਈਆਂ। 

ਉਕਲਾਹੋਮਾ ਪੁਲਿਸ ਵਿਭਾਗ ਦੇ ਸਾਰਜੈਂਟ ਜੋਨ ਸਕੂਟਾ ਅਨੁਸਾਰ ਦੋਨੋਂ ਧੜੇ ਪਾਰਟੀ ਵਾਲੇ ਕੇਂਦਰ ਦੇ ਪਿਛਵਾੜੇ ਚਲੇ ਗਏ ਜਿਥੇ ਗੋਲੀਆਂ ਦਾ ਵਟਾਂਦਰਾ ਹੋਇਆ। ਇਕ ਵਿਅਕਤੀ ਦੀ ਗੋਲੀਆਂ ਵੱਜਣ ਕਾਰਨ ਮੌਕੇ ਉਪਰ ਹੀ ਮੌਤ ਹੋ ਗਈ ਜਦ ਕਿ 12 ਹੋਰ ਜਖਮੀ ਹੋ ਗਏ। ਜਿਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।  ਸਕੂਟਾ ਅਨੁਸਾਰ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਕੁਝ ਲੋਕਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿਚ ਲਿਆ ਹੈ ਪਰੰਤੂ ਅਜੇ ਤਕ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।