ਵਿਸ਼ਵ ਜੰਗ ਦਾ ਖਤਰਾ ਕਿਉਂ?
ਹੁਣ ਜੇ ਕਿਤੇ ਅਮਰੀਕਾ ਨੇ ਈਰਾਨ ’ਤੇ ਹੱਲਾ ਬੋਲ ਦਿੱਤਾ, ਤਾਂ ਰੂਸ ਸਿੱਧੇ ਤੌਰ ’ਤੇ ਆਪਣੇ ਮਿੱਤਰ ਦੇਸ਼ ਈਰਾਨ ਦੇ ਹੱਕ ਵਿਚ ਆ ਡਟੇਗਾ। ਇੰਜ ਜਿਹੜੇ ਤੀਜੇ ਵਿਸ਼ਵ ਯੁੱਧ ਵਰਗੇ ਹਾਲਾਤ ਬਣਨਗੇ, ਤਾਂ ਉਸ ਤੋਂ ਸਮੁੱਚੀ ਮਨੁੱਖਤਾ ਨੂੰ ਕੋਈ ਨਹੀਂ ਬਚਾ ਸਕੇਗਾ।
ਕੌਮਾਂਤਰੀ ਮਾਹਿਰਾਂ ਅਨੁਸਾਰ ਈਰਾਨ ਦਾ ਇਹ ਤਾਜ਼ਾ ਹਮਲਾ ਕੋਈ ਬਹੁਤਾ ਵਧੀਆ ਸੰਕੇਤ ਨਹੀਂ ਹੈ ਕਿਉਂਕਿ ਜੇ ਕਿਤੇ ਹੋਰ ਇਸਲਾਮਿਕ ਦੇਸ਼ ਇਸ ਜੰਗ ਵਿਚ ਕੁੱਦ ਪਏ, ਤਾਂ ਕੌਮਾਂਤਰੀ ਪੱਧਰ ’ਤੇ ਇਸ ਦਾ ਬਹੁਤ ਭੈੜਾ ਅਸਰ ਪਵੇਗਾ। ਉਂਜ ਵੀ ਇਜ਼ਰਾਇਲੀ ਹਮਲਿਆਂ ਨਾਲ ਹੁਣ ਤੱਕ ਲੈਬਨਾਨ ਤੇ ਸੀਰੀਆ ਸਿੱਧੇ ਤੌਰ ’ਤੇ ਪ੍ਰਭਾਵਿਤ ਹੋਏ ਹਨ। ਅੱਧੀ ਤੋਂ ਵੱਧ ਦੁਨੀਆ ਨੂੰ ਤੇਲ ਦੀ ਸਪਲਾਈ ਭੂ-ਮੱਧ ਸਾਗਰ ਨੂੰ ਲਾਲ ਸਾਗਰ ਨਾਲ ਜੋੜਨ ਵਾਲੀ 120 ਮੀਲ ਲੰਮੀ ਸਵੇਜ਼ ਨਹਿਰ ਰਾਹੀਂ ਹੁੰਦੀ ਹੈ। ਯੂਰਪ ਅਤੇ ਏਸ਼ੀਆ ਵਿਚਾਲੇ ਇਹ ਮੁੱਖ ਵਪਾਰਕ ਰੂਟ ਹੈ।
ਇਥੇ ਜ਼ਿਕਰਯੋਗ ਹੈ ਕਿ ਰੂਸ ਅਤੇ ਯੂਕਰੇਨ ਵਿਚਾਲੇ ਫਰਵਰੀ 2022 ਤੋਂ ਜੰਗ ਚੱਲ ਰਹੀ ਹੈ। ਦੋਵੇਂ ਦੇਸ਼ ਯੂਰਪ ਦਾ ਹਿੱਸਾ ਹਨ। ਇਸ ਜੰਗ ਵਿੱਚ ਯੂਕਰੇਨ ਦੇ 10 ਤੋਂ ਵੱਧ ਸ਼ਹਿਰ ਤਬਾਹ ਹੋ ਚੁੱਕੇ ਹਨ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਯੁੱਧ ਵਿੱਚ ਹੁਣ ਤੱਕ 600 ਬੱਚਿਆਂ ਸਮੇਤ 10,810 ਯੂਕਰੇਨੀ ਨਾਗਰਿਕ ਮਾਰੇ ਜਾ ਚੁੱਕੇ ਹਨ।ਯੂਕਰੇਨ ਦੇ ਸਥਾਨਕ ਅਖਬਾਰ ਕੀਵ ਇੰਡੀਪੈਂਡੈਂਟ ਮੁਤਾਬਕ ਇਸ ਯੁੱਧ 'ਚ 45 ਹਜ਼ਾਰ ਤੋਂ ਜ਼ਿਆਦਾ ਰੂਸੀ ਫੌਜੀ ਵੀ ਮਾਰੇ ਗਏ ਹਨ। ਮਨੁੱਖੀ ਅਧਿਕਾਰ ਸੰਗਠਨਾਂ ਮੁਤਾਬਕ ਦੋਹਾਂ ਦੇਸ਼ਾਂ ਵਿਚਾਲੇ ਜੰਗ ਕਾਰਨ ਲੱਖਾਂ ਲੋਕਾਂ ਨੂੰ ਘਰ ਛੱਡ ਕੇ ਬੇਘਰ ਹੋਣਾ ਪਿਆ ਹੈ।
ਯੂਰਪ ਵਿਚ ਚੱਲ ਰਹੀ ਜੰਗ ਦੇ ਵਿਚਕਾਰ ਮੱਧ ਪੂਰਬ ਵਿਚ ਵੀ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ ਹੈ। ਮੱਧ ਪੂਰਬ ਵਿੱਚ ਗਾਜ਼ਾ ਅਤੇ ਇਜ਼ਰਾਈਲ ਵਿਚਾਲੇ ਪਿਛਲੇ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਜੰਗ ਚੱਲ ਰਹੀ ਹੈ। ਇਸ ਜੰਗ ਵਿੱਚ ਹੁਣ ਤੱਕ 35 ਹਜ਼ਾਰ ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਨ੍ਹਾਂ ਦੋਹਾਂ ਦੇਸ਼ਾਂ ਵਿਚਾਲੇ ਜੰਗ ਕਾਰਨ ਈਰਾਨ ਨੇ ਵੀ ਇਜ਼ਰਾਈਲ ਖਿਲਾਫ ਕਾਰਵਾਈ ਕਰਨ ਦੀ ਗੱਲ ਕਹੀ ਹੈ। ਜੇਕਰ ਈਰਾਨ ਅਤੇ ਇਜ਼ਰਾਈਲ ਵਿਚਾਲੇ ਜੰਗ ਹੁੰਦੀ ਹੈ ਤਾਂ ਮੱਧ ਪੂਰਬ ਦੇ ਕਈ ਦੇਸ਼ ਇਸ ਵਿੱਚ ਸ਼ਾਮਲ ਹੋ ਸਕਦੇ ਹਨ।
ਏਸ਼ੀਆ ਵਿੱਚ ਵੀ ਸਥਿਤੀ ਚੰਗੀ ਨਹੀਂ ਹੈ। ਇੱਥੇ ਭਾਰਤ ਦਾ ਚੀਨ ਅਤੇ ਪਾਕਿਸਤਾਨ ਨਾਲ ਸਰਹੱਦੀ ਵਿਵਾਦ ਹੈ।
ਵੱਡੀ ਗੱਲ ਇਹ ਹੈ ਕਿ ਜਿਹੜੇ ਦੇਸ਼ ਅਮਰੀਕਾ, ਫਰਾਂਸ, ਬਰਤਾਨੀਆ, ਜਰਮਨੀ, ਇਟਲੀ ਅਤੇ ਰੂਸ ਮੁੱਖ ਤੌਰ 'ਤੇ ਦੂਜੇ ਵਿਸ਼ਵ ਯੁੱਧ ਵਿਚ ਸ਼ਾਮਲ ਸਨ, ਉਹ ਇਸ ਵਾਰ ਵੀ ਭੜਕੀ ਜੰਗ ਵਿਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਸ਼ਾਮਲ ਹਨ। ਮੱਧ ਪੂਰਬ ਦੀ ਜੰਗ ਵਿੱਚ ਅਮਰੀਕਾ ਇਜ਼ਰਾਈਲ ਦੇ ਨਾਲ ਹੈ, ਜਦੋਂ ਕਿ ਰੂਸ-ਯੂਕਰੇਨ ਯੁੱਧ ਵਿੱਚ ਰੂਸ ਯੂਕਰੇਨ ਦੇ ਨਾਲ ਹੈ।
ਮੱਧ ਪੂਰਬ ਦੇ ਇਜ਼ਰਾਈਲ ਅਤੇ ਈਰਾਨ ਸਿੱਧੇ ਤੌਰ 'ਤੇ ਯੁੱਧ ਵਿੱਚ ਸ਼ਾਮਲ ਹਨ, ਜਦੋਂ ਕਿ ਇੱਥੇ ਕਈ ਹੋਰ ਦੇਸ਼ ਇੱਕ ਦੂਜੇ ਦੇ ਪਿੱਛੇ ਖੜ੍ਹੇ ਹਨ। ਏਸ਼ੀਆਈ ਅਤੇ ਅਫਰੀਕੀ ਦੇਸ਼ਾਂ ਬਾਰੇ ਸਥਿਤੀ ਅਜੇ ਸਪੱਸ਼ਟ ਨਹੀਂ ਹੈ। ਹਾਲਾਂਕਿ, ਹੁਣ ਤੱਕ ਚੀਨ ਯੂਕਰੇਨ ਅਤੇ ਰੂਸ ਦੀ ਲੜਾਈ ਵਿੱਚ ਰੂਸ ਦਾ ਸਮਰਥਨ ਕਰਦਾ ਰਿਹਾ ਹੈ। ਤਾਈਵਾਨ ਦੇ ਮੁੱਦੇ 'ਤੇ ਚੀਨ ਦੇ ਅਮਰੀਕਾ ਨਾਲ ਡੂੰਘੇ ਮਤਭੇਦ ਹਨ। ਜਦਕਿ ਭਾਰਤ ਦਾ ਰਵੱਈਆ ਨਿਰਪੱਖ ਰਿਹਾ
ਹਾਲ ਹੀ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੀਨ ਨਾਲ ਸਰਹੱਦੀ ਵਿਵਾਦ ਨੂੰ ਲੈ ਕੇ ਬਿਆਨ ਦਿੱਤਾ ਸੀ। ਪੀਐਮ ਮੋਦੀ ਨੇ ਕਿਹਾ ਸੀ ਕਿ ਇਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ। ਪਾਕਿਸਤਾਨ ਦਾ ਅਫਗਾਨਿਸਤਾਨ ਨਾਲ ਵੀ ਸਰਹੱਦੀ ਵਿਵਾਦ ਹੈ। ਇਸ ਕਾਰਨ ਦੋਵਾਂ ਦੇਸ਼ਾਂ ਵਿਚਾਲੇ ਕਈ ਵਾਰ ਝੜਪਾਂ ਹੋ ਚੁੱਕੀਆਂ ਹਨ।
Comments (0)