ਕੈਲੀਫੋਰਨੀਆ ਵਿਚ ਸ਼ੈਰਿਫ ਵਿਭਾਗ ਦੇ ਇਕ ਸਾਬਕਾ ਤੇ 3 ਮੌਜੂਦਾ ਮੁਲਾਜ਼ਮਾਂ ਦੀ ਮੌਤ, ਖੁਦਕੁੱਸ਼ੀ ਦਾ ਸ਼ੱਕੀ ਮਾਮਲਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਅਮਰੀਕੀ ਦੇ ਕੈਲੀਫੋਰਨੀਆ ਰਾਜ ਵਿਚ ਸ਼ੈਰਿਫ ਵਿਭਾਗ ਦੇ ਇਕ ਸਾਬਕਾ ਤੇ 3 ਮੌਜੂਦਾ ਮੁਲਾਜ਼ਮਾਂ ਦੀ 24 ਘੰਟਿਆਂ ਦੌਰਾਨ ਮੌਤ ਹੋਣ ਦੀ ਖਬਰ ਹੈ। ਲਾਸ ਏਂਜਲਸ ਕਾਊਂਟੀ ਸ਼ੈਰਿਫ ਵਿਭਾਗ ਮਾਮਲੇ ਦੀ ਜਾਂਚ ਕਰ ਰਿਹਾ ਹੈ ਹਾਲਾਂ ਕਿ ਵਿਸ਼ਵਾਸ਼ ਕੀਤਾ ਜਾਂਦਾ ਹੈ ਕਿ ਇਹ ਖੁਦਕੁੱਸ਼ੀ ਦਾ ਮਾਮਲਾ ਹੈ। ਸ਼ੈਰਿਫ ਵਿਭਾਗ ਅਨੁਸਾਰ ਪਹਿਲੀ ਮੌਤ ਸਾਲੇਂਸੀਆ,ਕੈਲੀਫੋਰਨੀਆ ਵਿਚ ਬੀਤੇ ਦਿਨ ਸਵੇਰੇ 10.30 ਵਜੇ ਹੋਣ ਦੀ ਸੂਚਨਾ ਮਿਲੀ। ਦੂਸਰੀ ਮੌਤ ਦੁਪਹਿਰ 1 ਵਜੇ ਤੋਂ ਪਹਿਲਾਂ ਲਾਂਕਾਸਟਰ, ਕੈਲੀਫੋਰਨੀਆ ਵਿਚ ਹੋਈ। ਸ਼ੈਰਿਫ ਦਫਤਰ ਵੱਲੋਂ ਜਾਰੀ ਬਿਆਨ ਅਨੁਸਾਰ ਤੀਸਰੀ ਮੌਤ ਸ਼ਾਮ 5.40 ਵਜੇ ਸਟੈਵੈਨਸਨ ਰਾਂਚ, ਕੈਲੀਫੋਰਨੀਆ ਵਿਚ ਹੋਣ ਦੀ ਰਿਪੋਰਟ ਮਿਲੀ। ਜਦ ਕਿ ਚੌਥੀ ਮੌਤ 7.30 ਵਜੇ ਸਵੇਰੇ ਪੋਮੋਨਾ,ਕੈਲੀਫੋਰਨੀਆ
Comments (0)