ਕੈਲੀਫੋਰਨੀਆ ਸਟੇਟ ਸੈਨੇਟ ਲਈ ਐਂਜਲਿਕ ਐਸ਼ਬੀ ਲਈ ਸੈਕਰਾਮੈਂਟੋ ਚ ਫੰਡ ਰੇਜਿੰਗ
ਅੰਮ੍ਰਿਤਸਰ ਟਾਈਮਜ਼
ਸੈਕਰਾਮੈਂਟੋ (ਹੁਸਨ ਲੜੋਆ ਬੰਗਾ): ਕੈਲੀਫੋਰਨੀਆ ਸਟੇਟ ਸੈਨੇਟ ਲਈ ਐਂਜਲਿਕ ਐਸ਼ਬੀ ਲਈ ਵੈਸਟ ਸੈਕਰਾਮੈਂਟੋ ਵਿੱਚ ਫੰਡ ਰੇਜਿੰਗ ਕੀਤਾ ਗਿਆ। ਇਸ ਫੰਡ ਰੇਜਿੰਗ ਵਿੱਚ ਸਥਾਨਕ ਨਾਮਵਰ ਸਖਸ਼ੀਅਤਾਂ ਨੇ ਸਮੂਲੀਅਤ ਕੀਤੀ। ਇਸ ਮੌਕੇ ਸਟੇਟ ਸੈਨੇਟ ਲਈ ਖੜੀ ਐਂਜਲਿਕ ਐਸ਼ਬੀ ਨੇ ਸਾਰੇ ਫੰਡ ਦੇਣ ਵਾਲੇ ਸੱਜਣਾ ਦਾ ਧੰਨਵਾਦ ਕਰਦਿਆਂ ਕਿਹਾ ਉਹ ਪੰਜਾਬੀ ਸਿੱਖ ਭਾਈਚਾਰੇ ਦੀ ਦਿਲੋਂ ਆਦਰ ਕਰਦੀ ਹੈ ਤੇ ਆਉਣ ਵਾਲੇ ਸਮੇਂ ਚ ਵੀ ਇਸ ਮੱਦਦ ਨੂੰ ਕਦੇ ਨ੍ਹੀਂ ਭੁੱਲੇਗੀ, ਉਸਨੇ ਭਾਈਚਾਰੇ ਦੀ ਵਿਲੱਖਣਤਾ ਤੇ ਮਾਣ ਵੀ ਕੀਤਾ।
ਇਸ ਫੰਡ ਰੇਜਿੰਗ ਦੇ ਮੁੱਖ ਪ੍ਰਬੰਧਕ ਨਰਿੰਦਰ ਸਿੰਘ ਥਾਂਦੀ ਨੇ ਐਂਜਲਿਕ ਐਸ਼ਬੀ ਵਾਰੇ ਦੱਸਿਆ ਤੇ ਫੰਡ ਦੇਣ ਬਦਲੇ ਆਏ ਦੋਸਤਾਂ ਮਿਤਰਾਂ, ਵੈਸਟ ਸੈਕਰਾਮੈਂਟੋ ਸਿੱਖ ਟੈਂਪਲ ਦੇ ਪ੍ਰਬੰਧਕਾਂ, ਗੁਰਦੁਆਰਾ ਦੇਸ਼ਮੇਸ਼ ਦਰਬਾਰ ਮੈਨੇਜਮੈਂਟ ਦੇ ਪ੍ਰਬੰਧਕਾਂ ਅਤੇ ਨਟੋਮਸ, ਐਲਕ ਗਰੋਵ, ਅਤੇ ਸੈਕਰਾਮੈਂਟੋ ਤੋਂ ਆਏ ਸਾਰਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਉਨਾਂ ਕਿਹਾ ਕਿ ਤੁਹਾਡੇ ਯੋਗਦਾਨ ਤੋਂ ਬਿਨਾਂ, ਇਹ ਸਮਾਗਮ ਸੰਪੂਰਨ ਨਹੀਂ ਹੋਣਾ ਸੀ। ਇਸ ਮੌਕੇ ਨਰਿੰਦਰ ਥਾਂਦੀ ਨੇ ਐਂਜਲਿਕ ਐਸ਼ਬੀ ਲਈ ਆਪਣੀ ਵੋਟ ਅਤੇ ਸਮਰਥਨ ਕਰਨ ਲਈ ਵੀ ਕਿਹਾ ਜਿਸ ਦਾ ਸਿੱਧਾ ਮੁਕਾਬਲਾ ਸਾਬਕਾ ਇੰਸ਼ੋਰੈਂਸ ਕਮਿਸ਼ਨਰ ਡੇਵ ਜੋਨਜ ਨਾਲ ਹੈ ।
Comments (0)