ਭਾਈ ਹਰਭਜਨ ਸਿੰਘ ਢਿੱਲੋਂ (ਸੁਰਸਿੰਘ ਵਾਲੇ) ਨੂੰ ਭਾਰੀ ਸਦਮਾ ਸਪੁੱਤਰ ਦਾ ਦੇਹਾਂਤ

ਭਾਈ ਹਰਭਜਨ ਸਿੰਘ ਢਿੱਲੋਂ  (ਸੁਰਸਿੰਘ ਵਾਲੇ) ਨੂੰ ਭਾਰੀ ਸਦਮਾ  ਸਪੁੱਤਰ ਦਾ ਦੇਹਾਂਤ
ਕੈਪਸ਼ਨ : ਜਗਰਾਜ ਸਿੰਘ

ਅੰਮ੍ਰਿਤਸਰ ਟਾਈਮਜ਼ ਬਿਊਰੋ

ਫਰੀਮਾਂਟ: ਗੁਰਦੁਆਰਾ ਸਾਹਿਬ ਫਰੀਮਾਂਟ ਅਤੇ ਸਿੱਖ ਪੰਚਾਇਤ ਦੇ ਬਹੁਤ ਸਰਗਰਮ ਸੇਵਾਦਾਰ ਭਾਈ ਹਰਭਜਨ ਸਿੰਘ ਢਿੱਲੋਂ (ਸੁਰਸਿੰਘ ਵਾਲੇ) ਦੇ ਛੋਟੇ ਸਪੁੱਤਰ ਜਗਰਾਜ ਸਿੰਘ ਦਾ ਬੀਤੇ ਦਿਨੀਂ ਦੇਹਾਂਤ ਹੋ ਗਿਆ ਹੈ। ਅੰਤਿਮ ਸੰਸਕਾਰ ਐਤਵਾਰ 9 ਜੂਨ ਨੂੰ ਸ਼ਾਂਤੀ ਭਵਨ ਫਰਿਜ਼ਨੋ ਵਿਖੇ ਹੋਵੇਗਾ। ਇਸ ਉਪਰੰਤ ਸਹਿਜ ਪਾਠ ਦੇ ਭੋਗ ਸਿੱਖ ਸੈਂਟਰ ਆਫ ਦਾ ਪੈਸੀਫਿਕ ਕੋਸਟ 2211 ਐੱਸ. ਹਾਈਲੈਂਡ ਐਵੇਨਿਊ, ਸੇਲਮਾ, CA 93622 ਵਿਖੇ ਪਵੇਗਾ।

ਇਸ ਦੁਖ ਦੀ ਘੜੀ ਵਿਚ ਭਾਈ ਹਰਭਜਨ ਸਿੰਘ ਢਿੱਲੋਂ ਤੇ ਉਹਨਾਂ ਦੇ ਪਰਿਵਾਰ ਨਾਲ਼ ਦੁਖ ਸਾਂਝਾ ਕਰਨ ਲਈ (510) 552-5925 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਦੱਸਣਯੋਗ ਹੈ ਕਿ ਭਾਈ ਗੁਰਬਚਨ ਸਿੰਘ ਢਿੱਲੋਂ ਸਵਰਗੀ ਗੁਰਬਚਨ ਸਿੰਘ (ਗੋਰਬੀ) ਢਿੱਲੋਂ ਦੇ ਛੋਟੇ ਭਰਾ ਹਨ।

ਸਿੱਖ ਪੰਚਾਇਤ ਅਤੇ ਅਦਾਰਾ ਅੰਮ੍ਰਿਤਸਰ ਟਾਈਮਜ਼ ਵੱਲੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਭਾਈ ਜਸਜੀਤ ਸਿੰਘ ਨੇ ਕਿਹਾ ਕਿ ਭਾਈ ਹਰਭਜਨ ਸਿੰਘ ਢਿੱਲੋਂ ਪਰਿਵਾਰ ਬਹੁਤ ਹੀ ਮਿਲਣਸਾਰ ਤੇ ਸੇਵਾ ਭਾਵਨਾ ਵਾਲੇ ਹਨ  ਅਤੇ ਇਸਤਰਾਂ ਜਗਰਾਜ ਸਿੰਘ ਵੀ ਬਹੁਤ ਮਿਹਨਤੀ ਨੌਜਵਾਨ ਸੀ। ਅਸੀਂ ਸਾਰੇ ਇਸ ਦੁੱਖ ਦੀ ਘੜੀ ਵਿੱਚ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਕਿ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ।