ਮੈਂ ਸਿੱਖ ਪੰਚਾਇਤ ਦਾ ਅਟੁੱਟ ਮੈਂਬਰ ਹਾਂ - ਭਾਈ ਆਨੰਦਪੁਰੀ

ਮੈਂ ਸਿੱਖ ਪੰਚਾਇਤ ਦਾ ਅਟੁੱਟ ਮੈਂਬਰ ਹਾਂ - ਭਾਈ ਆਨੰਦਪੁਰੀ

ਭਾਈ ਆਨੰਦਪੁਰੀ ਸਿੱਖ ਪੰਚਾਇਤ ਦੇ ਸੀਨੀਅਰ ਮੈਂਬਰ ਹਨ
 

ਅੰਮ੍ਰਿਤਸਰ ਟਾਈਮਜ਼ ਬਿਊਰੋ
ਫਰੀਮਾਂਟ
- ਭਾਈ ਜਗਤਾਰ ਸਿੰਘ ਆਨੰਦਪੁਰੀ ਨੇ ਅੰਮ੍ਰਿਤਸਰ ਟਾਈਮਜ਼ ਨਾਲ ਗੱਲ-ਬਾਤ ਕਰਦੇ ਦੱਸਿਆ ਕਿ ਉਹ ਸਿੱਖ ਪੰਚਾਇਤ ਦੇ ਅਟੁੱਟ ਮੈਂਬਰ ਹਨ ਅਤੇ 12 ਮਾਰਚ 2023 ਨੂੰ ਹੋਣ ਵਾਲੀਆਂ ਚੋਣਾਂ ਵਿੱਚ ਪੰਚਾਇਤ ਦੀ ਸਲੇਟ ਦੇ ਹਮਾਇਤੀ ਹਨ। ਉਹਨਾਂ ਨੇ ਦੱਸਿਆ ਕਿ  ਸੁਪਰੀਮ ਕੌਂਸਲ ਮੈਂਬਰ ਭਾਈ ਰਜਿੰਦਰ ਸਿੰਘ ਰਾਜਾ ਨਾਲ ਉਹਨਾਂ ਦਾ ਕੁੱਝ ਸਮਾਂ ਪਹਿਲਾਂ ਤਕਰਾਰ ਤਾਂ ਜਰੂਰ ਹੋਇਆ ਸੀ ਜੋ ਅੱਜ ਸਿੱਖ ਪੰਚਾਇਤ ਦੇ ਸੀਨੀਅਰ ਮੈਂਬਰਾਂ ਦੀ ਹਾਜ਼ਰੀ ਵਿੱਚ ਮਿਲ-ਬੈਠ ਕੇ ਨਜਿੱਠ ਹੋ ਗਿਆ। ਕੁੱਝ ਅਖ਼ਬਾਰਾਂ ਅਤੇ ਵਿਅਕਤੀਆਂ ਵੱਲੋਂ ਮੇਰੇ ਹੱਥ ਉੱਪਰ ਵੱਜੀ ਸੱਟ ਨੂੰ ਇਸ ਘਟਨਾ ਨਾਲ ਜੋੜਿਆ ਗਿਆ ਹੈ ਜੋ ਸਰਾਸਰ ਗਲਤ ਹੈ। ਭਾਈ ਰਜਿੰਦਰ ਸਿੰਘ ਰਾਜਾ ਨੇ ਵੀ ਗੱਲਬਾਤ ਕਰਦੇ ਹੋਏ ਕਿ ਭਾਈ ਆਨੰਦਪੁਰੀ ਸਿੱਖ ਪੰਚਾਇਤ ਦੇ ਸੀਨੀਅਰ ਮੈਂਬਰ ਹਨ ਅਤੇ ਅਸੀਂ ਉਹਨਾਂ ਦਾ ਦਿਲੋਂ ਸਤਿਕਾਰ ਕਰਦੇ ਹਾਂ।