ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਦੀ 'ਡਾਂਸ' ਵੀਡੀਓ ਨੇ ਮਚਾਈ ਹਲਚਲ, ਅਮਰੀਕਾ ਸਮੇਤ ਦੁਨੀਆ ਭਰ 'ਚ ਹੋਈ ਚਰਚਾ

ਚੋਣਾਂ ਤੋਂ ਪਹਿਲਾਂ ਡੋਨਾਲਡ ਟਰੰਪ ਦੀ 'ਡਾਂਸ' ਵੀਡੀਓ ਨੇ ਮਚਾਈ ਹਲਚਲ, ਅਮਰੀਕਾ ਸਮੇਤ ਦੁਨੀਆ ਭਰ 'ਚ ਹੋਈ ਚਰਚਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਵਾਸ਼ਿੰਗਟਨ , 2 ਸਤੰਬਰ (ਰਾਜ ਗੋਗਨਾ )-ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਡਾਂਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਇਸ ਸਮੇਂ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀ ਹੈ। ਇਸ ਵੀਡੀਓ ਨੇ ਅਮਰੀਕਾ ਹੀ ਨਹੀਂ ਸਗੋਂ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਦੀ ਚੋਣ ਨਵੰਬਰ ਵਿੱਚ ਹੋਣ ਜਾ ਰਹੀ ਹੈ। ਇਸ ਚੋਣ ਵਿਚ ਟਰੰਪ ਮੈਦਾਨ ਵਿੱਚ  ਹਨ ਅਤੇ ਉਨ੍ਹਾਂ ਦੇ ਮੁਕਾਬਲੇ ਕਮਲਾ ਹੈਰਿਸ ਹਨ। ਅਜਿਹੇ 'ਚ ਟਰੰਪ ਦਾ ਡਾਂਸ ਵੀਡੀਓ ਲੋਕਾਂ ਨੂੰ ਕਾਫੀ ਆਕਰਸ਼ਿਤ ਕਰ ਰਿਹਾ ਹੈ।
ਵਾਸ਼ਿੰਗਟਨ ਡੀਸੀ ਵਿੱਚ  ਸ਼ੁੱਕਰਵਾਰ ਨੂੰ ਆਯੋਜਿਤ ਇੱਕ ਜਨਤਕ ਸਮਾਗਮ ਵਿੱਚ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਡਾਂਸ ਮੂਵਜ਼ ਨੇ ਸੋਸ਼ਲ ਮੀਡੀਆ 'ਤੇ ਹਲਚਲ ਮਚਾ ਦਿੱਤੀ ਹੈ। ਟਰੰਪ, 78, ਸਾਲਾ  ਨੇ ਵਾਸ਼ਿੰਗਟਨ, ਡੀ.ਸੀ. ਵਿੱਚ ਸਾਲਾਨਾ ਮੋਮਜ਼ ਫਾਰ ਲਿਬਰਟੀ ਸਮਾਗਮ ਵਿੱਚ ਗਰੁੱਪ ਦੇ ਸਹਿ-ਸੰਸਥਾਪਕ ਨਾਲ ਸਟੇਜ 'ਤੇ ਡਾਂਸ ਕੀਤਾ।ਫਿਰ ਟਰੰਪ ਦੇ ਇਕ ਸਮਰਥਕ ਨੇ ਵੀਡੀਓ ਦੇ ਨਾਲ ਪੋਸਟ ਕੀਤਾ ਅਤੇ ਲਿਖਿਆ ਕਿ ਟਰੰਪ ਨੇ ਆਪਣੇ ਪ੍ਰਭਾਵਸ਼ਾਲੀ ਡਾਂਸ ਮੂਵ ਨਾਲ ਮੌਮਸ ਫਾਰ ਲਿਬਰਟੀ ਪ੍ਰੋਗਰਾਮ ਨੂੰ ਬੰਦ ਕਰ ਦਿੱਤਾ! ਮਾਵਾਂ ਡੋਨਾਲਡ ਟਰੰਪ ਨੂੰ ਬਹੁਤ ਪਿਆਰ ਕਰਦੀਆਂ ਹਨ! ਕਮਲਾ ਹੈਰਿਸ ਯਕੀਨੀ ਤੌਰ 'ਤੇ ਨਹੀਂ ਚਾਹੁੰਦੀ ਕਿ ਤੁਸੀਂ ਇਸ ਨੂੰ ਸਾਂਝਾ ਕਰੋ!ਹੁਣ ਇਸ ਵੀਡੀਓ 'ਤੇ ਯੂਜ਼ਰਸ ਨੂੰ ਮਿਲੀ-ਜੁਲੀ ਪ੍ਰਤੀਕਿਰਿਆ ਮਿਲ ਰਹੀ ਹੈ। ਕੁਝ ਲੋਕਾਂ ਨੇ ਇਸ ਉਮਰ 'ਚ ਟਰੰਪ ਦੇ ਡਾਂਸ ਦੀ ਤਾਰੀਫ ਵੀ ਕੀਤੀ ਤਾਂ ਕੁਝ ਹੋਰਾਂ ਨੇ ਇਸ ਨੂੰ ਮਜ਼ਾਕੀਆ ਵੀ ਦੱਸਿਆ।