ਬ੍ਰਿਟੇਨ ਦੀ ਮਰਹੂਮ ਰਾਜਕੁਮਾਰੀ ਡਾਇਨਾ ਦੇ ਪਹਿਨੇ ਗਏ ਇਕ ਲਾਲ ਸਵੈਟਰ ਦੀ ਨਿਊਯਾਰਕ ਵਿੱਚ ਨਿਲਾਮੀ ਕੀਤੀ, ਜੋ 9 ਕਰੋੜ ਰੁਪਏ ਵਿੱਚ ਵਿੱਕਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਿਊਯਾਰਕ, 16 ਸਤੰਬਰ (ਰਾਜ ਗੋਗਨਾ)- ਬੀਤੇਂ ਦਿਨ ਸ਼ੁੱਕਰਵਾਰ ਨੂੰ ਬ੍ਰਿਟੇਨ ਦੀ ਮਰਹੂਮ ਰਾਜ ਕੁਮਾਰੀ ਡਾਇਨਾ ਦੁਆਰਾ ਪਹਿਨੇ ਗਏ ਇੱਕ ਲਾਲ ਸਵੈਟਰ ਦੀ ਨਿਊਯਾਰਕ ਵਿੱਚ ਨਿਲਾਮੀ ਕੀਤੀ ਗਈ ਹੈ ।ਅਤੇ ਜੋ 9 ਕਰੋੜ ਰੁਪਏ ਵਿੱਚ ਵਿਕਿਆ ਹੈ। ਕਿਉਂਕਿ ਸਵੈਟਰ ਦੇ ਡਿਜ਼ਾਈਨ ਵਿੱਚ ਚਿੱਟੀਆਂ ਭੇਡਾਂ ਦੇ ਵਿਚਕਾਰ ਇੱਕ ਕਾਲੀ ਭੇਡ ਖੜ੍ਹੀ ਹੈ, ਇਸ ਲਈ ਇਸ ਨੂੰ ਬਲੈਕ ਸ਼ੀਪ ਸਵੈਟਰ ਦਾ ਨਾਮ ਦਿੱਤਾ ਗਿਆ। ਇਸ ਦੀ ਨਿਲਾਮੀ ਨਿਊਯਾਰਕ ਦੇ ਨਿਲਾਮੀ ਘਰ ਨੇ ਕੀਤੀ ਸੀ। ਇਹ ਸਵੈਟਰ ਕਰੀਬ 1.1 ਮਿਲੀਅਨ ਡਾਲਰ ਯਾਨੀ ਨੌਂ ਕਰੋੜ ਰੁਪਏ ਵਿੱਚ ਵਿਕਿਆ ਹੈ। ਰਾਜਕੁਮਾਰੀ ਡਾਇਨਾ ਨੇ 1981 ਵਿੱਚ ਪ੍ਰਿੰਸ ਚਾਰਲਸ ਦੇ ਪੋਲੋ ਮੈਚ ਵਿੱਚ ਇਹ ਸਵੈਟਰ ਪਹਿਨਿਆ ਸੀ। ਇਸ ਦੀ ਨਿਲਾਮੀ 31 ਅਗਸਤ ਤੋਂ ਸ਼ੁਰੂ ਹੋਈ ਸੀ। ਨਿਲਾਮੀ ਦੇ ਆਖ਼ਰੀ ਸਮੇਂ ਤੱਕ ਇਸ ਦੀ ਸਭ ਤੋਂ ਵੱਧ ਬੋਲੀ ਦੋ ਲੱਖ ਡਾਲਰ ਤੋਂ ਵੀ ਘੱਟ ਸੀ। ਬਾਅਦ ਵਿੱਚ ਇਹ ਸਵੈਟਰ 1.1 ਮਿਲੀਅਨ ਡਾਲਰ ਵਿੱਚ ਵਿਕਿਆ।
ਸਵੈਟਰ ਖਰੀਦਣ ਵਾਲੇ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਲੇਡੀ ਡਾਇਨਾ ਦੀਆਂ ਹੋਰ ਚੀਜ਼ਾਂ ਵੀ ਨਿਲਾਮੀ ਲਈ ਸਨ, ਪਰ ਸਭ ਤੋਂ ਵੱਧ ਬੋਲੀ ਸਵੈਟਰ ਦੀ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਸਵੈਟਰ ਦਾ ਡਿਜ਼ਾਈਨ ਬ੍ਰਿਟੇਨ ਦੇ ਸ਼ਾਹੀ ਪਰਿਵਾਰ ਵਿੱਚ ਲੇਡੀ ਡਾਇਨਾ ਦੇ ਸਥਾਨ ਦੀ ਕਹਾਣੀ ਦੱਸਦਾ ਹੈ।ਲੇਡੀ ਡਾਇਨਾ ਹੁਣ ਤੱਕ ਸ਼ਾਹੀ ਪਰਿਵਾਰ ਦੀ ਸਭ ਤੋਂ ਮਸ਼ਹੂਰ ਸ਼ਖਸੀਅਤ ਰਹੀ ਹੈ। ਉਸਨੇ 1981 ਵਿੱਚ ਪ੍ਰਿੰਸ ਚਾਰਲਸ ਨਾਲ ਵਿਆਹ ਕੀਤਾ ਸੀ। ਡਾਇਨਾ ਦਾ ਸ਼ਾਹੀ ਪਰਿਵਾਰ ਪਰੰਪਰਾਵਾਂ ਵਿਚਕਾਰ ਦਮ ਘੁੱਟ ਰਿਹਾ ਸੀ। ਇੱਥੋਂ ਤੱਕ ਕਿ ਪ੍ਰਿੰਸ ਚਾਰਲਸ ਦੀਆਂ ਵਿਆਹ ਤੋਂ ਬਾਅਦ ਦੀਆਂ ਹਰਕਤਾਂ ਨੇ ਉਸ ਦੀਆਂ ਮੁਸ਼ਕਲਾਂ ਨੂੰ ਵਧਾ ਦਿੱਤਾ। ਜਿਸ ਕਾਰਨ ਦੋਵਾਂ ਦਾ ਆਪਸ ਵਿੱਚ ਤਲਾਕ ਹੋ ਗਿਆ ਸੀ ਅਤੇ ਸੰਨ 1997 ਵਿੱਚ, ਲੇਡੀ ਡਾਇਨਾ ਦੀ ਪੈਰਿਸ ਵਿੱਚ ਇੱਕ ਕਾਰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ।
Comments (0)