ਅਮਰੀਕਾ ਵਿਚ ਸਭ ਤੋਂ ਲੰਮੀ ਉਮਰ ਵਾਲੀ 115 ਸਾਲਾ ਔਰਤ ਦੀ ਹੋਈ ਮੌਤ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਹਿਊਸਟਨ ਵਾਸੀ ਐਲਿਜ਼ਾਬੈਥ ਫਰਾਂਸਿਸ ਦੀ 115 ਸਾਲ ਦੀ ਉਮਰ ਵਿਚ ਮੌਤ ਹੋ ਜਾਣ ਦੀ ਖਬਰ ਹੈ। ਫਰਾਂਸਿਸ ਜਿਸ ਨੂੰ ''ਕੁਈਨ ਐਲਿਜ਼ਾਬੈਥ ਆਫ ਹਿਊਸਟਨ'' ਦੇ ਨਾਂ ਨਾਲ ਜਾਣਿਆ ਜਾਂਦਾ ਸੀ, ਅਮਰੀਕਾ ਵਿਚ ਸਭ ਤੋਂ ਵਧ ਲੰਮੀ ਉਮਰ ਜੀਣ ਵਾਲੀ ਔਰਤ ਬਣ ਗਈ ਹੈ ਤੇ ਵਿਸ਼ਵ ਉਹ ਤੀਸਰੀ ਔਰਤ ਹੋ ਜਿਸ ਨੇ ਸਭ ਤੋਂ ਵਧ ਲੰਮੀ ਉਮਰ ਹੰਢਾਈ ਹੈ। ਫਰਾਂਸਿਸ 1909 ਵਿਚ ਸੇਂਟ ਮੈਰੀ ਪੈਰਿਸ਼, ਲੋਇਸਿਆਨਾ ਵਿਚ ਪੈਦਾ ਹੋਈ ਸੀ। ਉਸ ਨੇ ਆਪਣੀ ਜਿੰਦਗੀ ਵਿਚ 20 ਰਾਸ਼ਟਰਪਤੀ ਚੋਣਾਂ ਤੇ ਦੋਨੋਂ ਵਿਸ਼ਵ ਯੁੱਧ ਵੇਖੇ। ਇਸ ਸਾਲ ਆਪਣੇ 115 ਵੇਂ ਜਨਮ ਦਿਨ 'ਤੇ ਉਸ ਨੂੰ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਉਨਾਂ ਦੀ ਪਤਨੀ ਮਿਸ਼ੈਲ ਓਬਾਮਾ ਵੱਲੋਂ ਲਿਖਿਆ ਪੱਤਰ ਮਿਲਿਆ ਸੀ ਜਿਸ ਵਿਚ ਉਸ ਵੱਲੋਂ ਸਮਾਜ ਵਿਚ ਪਾਏ ਯੋਗਦਾਨ ਤੇ ਉਸ ਦੇ ਜੀਵਨ ਇਤਿਹਾਸ ਦੀ ਪ੍ਰਸੰਸਾ ਕੀਤੀ ਗਈ ਸੀ।
Comments (0)