ਭਾਰਤ ਸਰਕਾਰ ਨੇ "ਸਿੱਖਸ ਫਾਰ ਜਸਟਿਸ" ਜਥੇਬੰਦੀ ਨੂੰ ਬੈਨ ਕੀਤਾ
ਚੰਡੀਗੜ੍ਹ: ਸਿੱਖ ਰੈਫਰੈਂਡਮ 2020 ਦੀ ਵਕਾਲਤ ਕਰਨ ਵਾਲੀ ਜਥੇਬੰਦੀ ਸਿੱਖਸ ਫਾਰ ਜਸਟਿਸ 'ਤੇ ਭਾਰਤ ਸਰਕਾਰ ਨੇ ਬੈਨ (ਰੋਕ) ਕਰ ਦਿੱਤਾ ਹੈ। ਨਵੀਂ ਦਿੱਲੀ ਵੱਲੋਂ ਇਹ ਰੋਕ ਲਾਉਣ ਦਾ ਫੈਂਸਲਾ ਕੀਤਾ ਗਿਆ ਹੈ। "ਦਾ ਟ੍ਰਿਬਿਊਨ" ਅਖਬਾਰ ਵੱਲੋਂ ਇਹ ਖਬਰ ਪ੍ਰਕਾਸ਼ਿਤ ਕੀਤੀ ਗਈ ਹੈ।
ਦੱਸ ਦਈਏ ਕਿ ਸਿੱਖਸ ਫਾਰ ਜਸਟਿਸ ਜਥੇਬੰਦੀ ਮੁੱਖ ਤੌਰ 'ਤੇ ਅਮਰੀਕਾ ਵਿੱਚ ਸਿੱਖਾਂ ਵੱਲੋਂ ਸਥਾਪਿਤ ਕੀਤੀ ਗਈ ਸੀ ਜੋ ਅੰਤਰਰਾਸ਼ਟਰੀ ਕਾਨੂੰਨ ਮੁਤਾਬਿਕ ਪੰਜਾਬ ਵਿੱਚ ਅਜ਼ਾਦ ਸਿੱਖ ਰਾਜ ਦੀ ਸਥਾਪਤੀ ਲਈ ਰਾਇਸ਼ੁਮਾਰੀ ਕਰਵਾਉਣ ਦੀ ਮੰਗ ਕਰ ਰਹੀ ਹੈ ਤੇ 2020 ਵਿੱਚ ਇੱਕ ਅਣਅਧਿਕਾਰਤ ਰੈਫਰੈਂਡਮ ਕਰਾਉਣ ਦੀ ਗੱਲ ਕਰ ਰਹੀ ਹੈ।
ਇਸ ਲਈ ਸਿੱਖਸ ਫਾਰ ਜਸਟਿਸ ਦੇ ਨੁਮਾਂਇੰਦਿਆਂ ਵੱਲੋਂ ਅਮਰੀਕਾ, ਕੈਨੇਡਾ, ਬਰਤਾਨੀਆ ਵਿੱਚ ਕਈ ਥਾਵਾਂ 'ਤੇ ਰਾਜਨੀਤਕ ਕੂਟਨੀਤੀ ਰਾਹੀਂ ਕੰਮ ਕਰਨ ਦੇ ਚਿੰਨ੍ਹ ਨਜ਼ਰ ਆਉਂਦੇ ਹਨ। ਬੀਤੇ ਦਿਨੀਂ ਕ੍ਰਿਕਟ ਵਿਸ਼ਵ ਕੱਪ ਦੌਰਾਨ ਭਾਰਤ ਦੇ ਕਈ ਮੁਕਾਬਲਿਆਂ ਵਿੱਚ ਸਿੱਖਸ ਫਾਰ ਜਸਟਿਸ ਨਾਲ ਸਬੰਧਿਤ ਸਿੱਖ ਰੈਫਰੈਂਡਮ 2020 ਦੇ ਬੈਨਰ ਲੈ ਕੇ ਮੈਦਾਨ ਵਿੱਚ ਪਹੁੰਚੇ ਸਨ। ਬੀਤੇ ਕੱਲ੍ਹ ਭਾਰਤ ਨਿਊਜ਼ੀਲੈਂਡ ਦੇ ਮੈਚ ਦੌਰਾਨ ਰੈਫਰੈਂਡਮ 2020 ਦੇ ਬੈਨਰ ਫੜ੍ਹ ਕੇ ਭਾਰਤ ਖਿਲਾਫ ਵਿਰੋਧ ਦਰਜ ਕਰਾ ਰਹੇ ਸਿੱਖਾਂ ਨੂੰ ਮੈਦਾਨ ਤੋਂ ਬਾਹਰ ਕੱਢ ਦਿੱਤਾ ਗਿਆ ਸੀ।
ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ
Comments (0)