ਪੰਨੂ ਮਾਮਲੇ 'ਚ ਇੰਡੀਆਂ ਨੂੰ ਅਮਰੀਕਾ ਵੱਲੋਂ ਮੰਗੀ ਜਾਣ ਵਾਲੀ ਸੂਚਨਾਂ ਅਤੇ ਤੱਥ ਦੇਣੇ ਚਾਹੀਦੇ ਹਨ, ਨਹੀ ਤਾਂ ਅਮਰੀਕਾ ਤੇ ਇੰਡੀਆਂ ਦੇ ਸੰਬੰਧਾਂ ਵਿਚ ਪੈਦਾ ਹੋਵੇਗੀ ਕੁੜੱਤਣ : ਮਾਨ

ਪੰਨੂ ਮਾਮਲੇ 'ਚ ਇੰਡੀਆਂ ਨੂੰ ਅਮਰੀਕਾ ਵੱਲੋਂ ਮੰਗੀ ਜਾਣ ਵਾਲੀ ਸੂਚਨਾਂ ਅਤੇ ਤੱਥ ਦੇਣੇ ਚਾਹੀਦੇ ਹਨ, ਨਹੀ ਤਾਂ ਅਮਰੀਕਾ ਤੇ ਇੰਡੀਆਂ ਦੇ ਸੰਬੰਧਾਂ ਵਿਚ ਪੈਦਾ ਹੋਵੇਗੀ ਕੁੜੱਤਣ : ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 28 ਜੂਨ (ਮਨਪ੍ਰੀਤ ਸਿੰਘ ਖਾਲਸਾ):- “ਸ. ਗੁਰਪਤਵੰਤ ਸਿੰਘ ਪੰਨੂ ਐਡਵੋਕੇਟ ਅਮਰੀਕਨ ਨਾਗਰਿਕ ਨੂੰ ਇੰਡੀਅਨ ਏਜੰਸੀਆਂ ਵੱਲੋ ਮਾਰਨ ਦੀ ਸਾਜਿਸ ਦੇ ਅਸਫਲ ਹੋਣ ਉਪਰੰਤ ਅਮਰੀਕਾ ਇਸ ਵਿਸੇ ਉਤੇ ਪਹਿਲੇ ਨਾਲੋ ਵੀ ਵਧੇਰੇ ਸੰਜ਼ੀਦਾ ਅਤੇ ਦ੍ਰਿੜ ਹੋ ਗਿਆ ਹੈ । ਕਿਉਂਕਿ ਸ. ਪੰਨੂ ਨੂੰ ਮਾਰਨ ਦੀ ਸਾਜਿਸ ਜੋ ਰਚੀ ਗਈ ਸੀ, ਉਸ ਨਾਲ ਅਮਰੀਕਾ ਦੀ ਪ੍ਰਭੂਸਤਾ ਨੂੰ ਵੀ ਚੁਣੋਤੀ ਦਿੱਤੀ ਗਈ ਹੈ । ਜੋ ਵੀ ਮੁਲਕ ਅਮਰੀਕਾ ਦੀ ਪ੍ਰਭੂਸਤਾ ਨੂੰ ਚੁਣੋਤੀ ਦਿੰਦਾ ਹੈ, ਉਸਦਾ ਬੀਤੇ ਸਮੇ ਦਾ ਇਤਿਹਾਸ ਹੋਣ ਵਾਲੇ ਹਸਰ ਦੀ ਭਰਪੂਰ ਜਾਣਕਾਰੀ ਦੇ ਰਿਹਾ ਹੈ । ਇਸ ਲਈ ਜੇਕਰ ਅਮਰੀਕਾ ਨੇ, ਅਮਰੀਕਾ ਵਿਚ ਸ. ਪੰਨੂ ਦੇ ਕਤਲ ਦੀ ਸਾਜਿਸ ਦੇ ਚੱਲ ਰਹੇ ਕੇਸ ਵਿਚ ਇੰਡੀਆ ਤੋ ਤੱਥ ਅਤੇ ਦਸਤਾਵੇਜ ਮੰਗੇ ਹਨ, ਤਾਂ ਇੰਡੀਆ ਨੂੰ ਦੇਣੇ ਵੀ ਪੈਣਗੇ ਅਤੇ ਦੇਣੇ ਵੀ ਚਾਹੀਦੇ ਹਨ, ਵਰਨਾ ਅਮਰੀਕਾ ਤੇ ਇੰਡੀਆ ਦੇ ਆਪਸੀ ਸੰਬੰਧਾਂ ਵਿਚ ਬਹੁਤ ਵੱਡੀ ਕੁੜੱਤਣ ਪੈਦਾ ਹੋ ਜਾਵੇਗੀ । ਜਿਸ ਨਾਲ ਇੰਡੀਆ ਦੀ ਕੌਮਾਂਤਰੀ ਪੱਧਰ ਤੇ ਸਥਿਤੀ ਡਾਵਾਡੋਲ ਹੋਣ ਤੋ ਇਨਕਾਰ ਨਹੀ ਕੀਤਾ ਜਾ ਸਕਦਾ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਮਰੀਕਾ ਵੱਲੋ ਇੰਡੀਆ ਤੋ ਸ. ਪੰਨੂ ਦੇ ਕਤਲ ਦੀ ਸਾਜਿਸ ਸੰਬੰਧੀ ਮੰਗੇ ਤੱਥਾਂ ਤੇ ਸਬੂਤਾਂ ਉਪਰੰਤ ਇੰਡੀਆ ਵੱਲੋ ਅਪਣਾਈ ਗਈ ਟਾਲਮਟੋਲ ਦੀ ਨੀਤੀ ਅਤੇ ਉਸ ਉਤੇ ਹੋਣ ਵਾਲੇ ਹਮਲੇ ਲਈ ਬਦਮਾਸ਼ਾਂ ਨੂੰ ਜਿੰਮੇਵਾਰ ਠਹਿਰਾਉਣ ਦੇ ਗੈਰ ਦਲੀਲ ਅਮਲਾਂ ਉਤੇ ਤਿੱਖਾ ਪ੍ਰਤੀਕਰਮ ਜਾਹਰ ਕਰਦੇ ਹੋਏ ਅਤੇ ਇੰਡੀਆਂ ਨੂੰ ਮੰਗੀ ਜਾਣਕਾਰੀ ਅਨੁਸਾਰ ਤੱਥ ਪੇਸ ਕਰਨ ਦੀ ਗੱਲ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਜੇਕਰ ਤੋਜੋ ਜੋ ਜਪਾਨ ਦਾ ਤਾਨਾਸਾਹ ਪ੍ਰਾਈਮ ਮਨਿਸਟਰ ਸੀ ਅਤੇ ਇਟਲੀ ਦਾ ਮੋਸੋਲੀਨੀ ਤੇ ਜਰਮਨ ਦਾ ਹਿਟਲਰ ਆਦਿ ਨੂੰ ਇਸੇ ਤਰ੍ਹਾਂ ਬਦਮਾਸ ਕਹਿਕੇ ਟਾਲਣ ਦੀ ਕੋਸਿਸ ਕੀਤੀ ਜਾਂਦੀ ਫਿਰ ਨਿਊਰਮਬਰਗ ਲਾਅ ਅਤੇ ਟੋਕੀਓ ਟਰਾਈਲ ਤਾਂ ਹੋ ਹੀ ਨਹੀ ਸਨ ਸਕਦੇ । ਜਦੋਕਿ ਤੋਜੋ ਨੂੰ ਫ਼ਾਂਸੀ ਦਿੱਤੀ ਗਈ ਸੀ । ਸੁਭਾਸ ਚੰਦਰ ਬੋਸ ਨੂੰ ਵੀ ਸਜ਼ਾ ਹੋਣੀ ਸੀ ਪਰ ਉਹ ਲਾਪਤਾ ਹੋਣ ਉਪਰੰਤ ਲੱਭਿਆ ਹੀ ਨਹੀ ਗਿਆ। ਹੁਣ ਸਵਾਲ ਇਹ ਉੱਠਦਾ ਹੈ ਕਿ ਜਪਾਨ ਨੇ ਅੰਡੇਮਾਨ ਤੇ ਕਾਲੇਪਾਣੀ ਉਤੇ ਪੂਰਾ ਕਬਜਾ ਕਰ ਲਿਆ ਸੀ । ਫਿਰ ਜੋ ਕਾਲੇਪਾਣੀ ਦੀ ਸਜ਼ਾ ਕੱਟ ਰਹੇ ਸਨ ਅਤੇ ਹੋਰ ਕੈਦੀ ਸਨ, ਉਹ ਸਭ ਸਮੇਤ ਜਪਾਨ ਸੁਭਾਸ ਚੰਦਰ ਬੋਸ ਅੰਗਰੇਜ਼ਾਂ ਖਿਲਾਫ਼ ਲੜੇ ਸਨ । ਫਿਰ ਜਦੋ ਇਹ ਸਾਰੇ ਅੰਗਰੇਜ਼ਾਂ ਦੇ ਖਿਲਾਫ ਹੀ ਲੜ ਰਹੇ ਸਨ ਤਾਂ ਕਾਲੇਪਾਣੀ ਦੀ ਸਜ਼ਾ ਕੱਟ ਰਹੇ ਗਦਰੀ ਬਾਬਿਆ ਨੂੰ ਕਾਲੇਪਾਣੀ ਦੀ ਸਜ਼ਾ ਤੋ ਰਿਹਾਅ ਕਿਉਂ ਨਹੀਂ ਕਰਵਾਇਆ ਗਿਆ ? ਹਿੰਦੂਤਵ ਹੁਕਮਰਾਨ ਇਸ ਪਿੱਛੇ ਛੁਪੇ ਹੋਏ ਅਸਲ ਸੱਚ ਨੂੰ ਉਭਰਨ ਹੀ ਨਹੀ ਦੇਣਾ ਚਾਹੁੰਦੇ । ਉਨ੍ਹਾਂ ਕਿਹਾ ਕਿ ਮੋਦੀ-ਸ਼ਾਹ ਸਰਕਾਰ ਨੂੰ ਇਹ ਗੱਲ ਪ੍ਰਤੱਖ ਰੂਪ ਵਿਚ ਸਾਫ ਕਰਨੀ ਚਾਹੀਦੀ ਹੈ ਕਿ ਕਾਲੇਪਾਣੀ ਦੇ ਸਜ਼ਾ ਕੱਟ ਰਹੇ ਗਦਰੀ ਬਾਬਿਆ ਨੂੰ ਸੁਭਾਸ ਚੰਦਰ ਬੋਸ ਤੇ ਜਪਾਨ ਵੱਲੋ ਰਿਹਾਅ ਕਿਉਂ ਨਹੀਂ ਕਰਵਾਇਆ ਗਿਆ ? ਇਸ ਵਿਸੇ ਉਤੇ ਨਿਰਪੱਖ ਤਫਤੀਸ ਹੋਣੀ ਚਾਹੀਦੀ ਹੈ । ਇਹ ਵੀ ਪਤਾ ਕਰਨਾ ਚਾਹੀਦਾ ਹੈ ਕਿ ਇਨ੍ਹਾਂ ਕਾਲੇਪਾਣੀ ਦੀ ਸਜ਼ਾ ਕੱਟ ਰਹੇ ਗਦਰੀ ਬਾਬਿਆ ਨੂੰ, ਅੰਡੇਮਾਨ ਦੇ ਕਾਲੇਪਾਣੀ ਉਤੇ ਜਪਾਨ ਦਾ ਕਬਜਾ ਹੋਣ ਉਪਰੰਤ ਉਨ੍ਹਾਂ ਨੂੰ ਖਾਣਾ, ਪੀਣਾ, ਰਹਿਣ ਦਾ ਸਹੀ ਪ੍ਰਬੰਧ ਕੀਤਾ ਗਿਆ ਸੀ ਜਾਂ ਨਹੀ । ਜੇਕਰ ਇੰਡੀਆ ਵੱਲੋ ਅਜਿਹੇ ਦੁਖਾਤਾਂ ਸਮੇ rogue (ਬਦਮਾਸ਼ਾਂ) ਦੀ ਗੱਲ ਕਰਕੇ ਸੱਚ ਨੂੰ ਛੁਪਾਇਆ ਜਾ ਰਿਹਾ ਹੈ, ਤਾਂ ਇਸਦਾ ਸਿੱਧਾ ਮਤਲਬ ਹੈ ਕਿ ਇੰਡੀਆ ਦੀ ਹਕੂਮਤ ਵੀ ਹੁਣ ਬਦਮਾਸ਼ਾਂ ਦੇ ਕਬਜੇ ਵਿਚ ਆ ਚੁੱਕੀ ਹੈ ।