ਸ਼ੋ੍ਮਣੀ ਕਮੇਟੀ ਵਲੋਂ ਦਿੱਤੇ ਇਸ਼ਤਿਹਾਰਾਂ ਦੀ 7 ਅਕਾਲੀ ਆਗੂ ਕਰਨਗੇ ਵਿਆਜ਼ ਸਮੇਤ ਭਰਪਾਈ
ਅੰਮ੍ਰਿਤਸਰ ਟਾਈਮਜ਼ ਬਿਊਰੋ
ਚੰਡੀਗ੍ਹੜ: ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਡੇਰਾ ਸਿਰਸਾ ਮੁਖੀ ਦੀ ਮੁਆਫੀ ਸੰਬੰਧੀ ਅਖ਼ਬਾਰਾਂ ਵਿਚ ਦਿੱਤੇ ਇਸ਼ਤਿਹਾਰਾਂ ਦੇ ਮਾਮਲੇ ਨੂੰ ਵਿਚਾਰ ਕੇ ਆਦੇਸ਼ ਕੀਤਾ ਗਿਆ ਕਿ ਮੁਆਫੀ ਨੂੰ ਸਹੀ ਠਹਿਰਾਉਣ ਲਈ ਅਖਬਾਰਾਂ ਵਿਚ ਦਿੱਤੇ ਇਸ਼ਤਿਹਾਰਾਂ ਦੀ ਰਕਮ ਵਿਆਜ ਸਮੇਤ ਸੁਖਬੀਰ ਸਿੰਘ ਬਾਦਲ, ਸੁਖਦੇਵ ਸਿੰਘ ਢੀਂਡਸਾ, ਸੁੱਚਾ ਸਿੰਘ ਲੰਗਾਹ, ਹੀਰਾ ਸਿੰਘ ਗਾਬੜੀਆ, ਬਲਵਿੰਦਰ ਸਿੰਘ ਭੂੰਦੜ, ਗੁਲਜ਼ਾਰ ਸਿੰਘ ਰਣੀਕੇ ਤੇ ਦਲਜੀਤ ਸਿੰਘ ਚੀਮਾ ਤੋਂ ਭਰਪਾਈ ਕਰਵਾ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਜਮ੍ਹਾਂ ਕਰਵਾਉਣ, ਸਹਿਤ ਵਿਆਜ ਰਕਮ ਦਾ ਵੇਰਵਾ ਅਕਾਊਂਟ ਬ੍ਰਾਂਚ ਜਾਰੀ ਕਰੇਗੀ ।
ਅੰਤਿ੍ੰਗ ਕਮੇਟੀ ਸੰਬੰਧੀ ਵੀ ਸੁਣਾਇਆ ਫ਼ੈਸਲਾ
ਸਿੰਘ ਸਾਹਿਬਾਨ ਵਲੋਂ ਸਿਰਸਾ ਮੁਖੀ ਦੀ ਮੁਆਫੀ ਸੰਬੰਧੀ ਅਖ਼ਬਾਰਾਂ ਵਿਚ ਦਿੱਤੇ ਇਸ਼ਤਿਹਾਰਾਂ ਸੰਬੰਧੀ ਮਾਮਲਾ ਵਿਚਾਰ ਕੇ 2015 ਦੀ ਅੰਤਿ੍ੰਗ ਕਮੇਟੀ, ਸ਼੍ਰੋਮਣੀ ਕਮੇਟੀ ਦੇ ਮੈਂਬਰ ਰਘੂਜੀਤ ਸਿੰਘ ਵਿਰਕ, ਕੇਵਲ ਸਿੰਘ ਬਾਦਲ, ਰਾਮਪਾਲ ਸਿੰਘ ਬਹਿਣੀਵਾਲ, ਭਾਈ ਰਜਿੰਦਰ ਸਿੰਘ ਮਹਿਤਾ, ਗੁਰਬਚਨ ਸਿੰਘ ਕਰਮੂੰਵਾਲਾ, ਸੁਰਜੀਤ ਸਿੰਘ ਗੜ੍ਹੀ, ਜਿਨ੍ਹਾਂ ਇਸ਼ਤਿਹਾਰ ਦੇਣ ਸਮੇਂ ਵਿਰੋਧ ਨਹੀਂ ਕੀਤਾ ਸੀ, ਨੂੰ 500 ਰੁਪਏ ਦੀ ਕੜਾਹਿ ਪ੍ਰਸ਼ਾਦਿ ਦੀ ਦੇਗ ਕਰਵਾ ਕੇ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ ਦਾ ਆਦੇਸ਼ ਕੀਤਾ ਗਿਆ ।
ਤਤਕਾਲੀ ਜਥੇਦਾਰ ਗਿਆਨੀ ਮੱਲ ਸਿੰਘ ਦਾ ਮਾਮਲਾ
ਇਸੇ ਦੌਰਾਨ ਸਵ: ਗਿਆਨੀ ਮੱਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਧਰਮ ਪਤਨੀ ਨੇ ਆਪਣੇ ਪਤੀ ਦੀ ਖਿਮਾ ਜਾਚਨਾ ਲਈ ਅਕਾਲ ਤਖ਼ਤ ਸਾਹਿਬ ਤੋਂ ਲਿਖਤੀ ਮੁਆਫੀ ਮੰਗੀ, ਜਿਸ 'ਤੇ ਸਿੰਘ ਸਾਹਿਬਾਨ ਵਲੋਂ ਅਗਲੀ ਇਕੱਤਰਤਾ ਵਿਚ ਵਿਚਾਰ ਕੀਤੀ ਜਾਵੇਗੀ |
Comments (0)