ਭਾਰਤੀ ਮੂਲ ਦੇ ਰਿਸ਼ੀ ਸ਼ਾਹ ਨੂੰ ਅਰਬਾਂ ਡਾਲਰ ਦੀ ਫਰਜ਼ੀ ਸਕੀਮ ਚਲਾਉਣ ਦੇ ਦੋਸ਼ਾਂ ਤਹਿਤ ਸਾਢੇ 7 ਸਾਲ ਜੇਲ , ਘਰ ਹੋਵੇਗਾ ਜ਼ਬਤ

ਭਾਰਤੀ ਮੂਲ ਦੇ ਰਿਸ਼ੀ ਸ਼ਾਹ ਨੂੰ ਅਰਬਾਂ ਡਾਲਰ ਦੀ ਫਰਜ਼ੀ ਸਕੀਮ ਚਲਾਉਣ ਦੇ ਦੋਸ਼ਾਂ ਤਹਿਤ ਸਾਢੇ 7 ਸਾਲ ਜੇਲ , ਘਰ ਹੋਵੇਗਾ ਜ਼ਬਤ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ, ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਭਾਰਤੀ ਮੂਲ ਦੇ ਆਊਟਕਮ ਹੈਲਥ ਸੀ ਈ ਓ ਰਿਸ਼ੀ  ਸ਼ਾਹ ਨੂੰ ਇਕ ਅਰਬਾਂ ਡਾਲਰ ਦੀ ਫਰਜ਼ੀ ਸਕੀਮ ਚਲਾਉਣ ਦੇ ਦੋਸ਼ਾਂ ਤਹਿਤ ਸਾਢੇ 7 ਸਾਲ ਜੇਲ ਦੀ ਸਜ਼ਾ ਸੁਣਾਈ ਗਈ ਹੈ। ਯੂ ਐਸ ਡਿਸਟ੍ਰਿਕਟ ਜੱਜ ਥਾਮਸ ਡਰਕਿਨ ਨੇ ਸ਼ਾਹ ਦੇ ਨਾਲ ਸਹਿ ਦੋਸ਼ੀ ਸਾਬਕਾ ਆਊਟਕਮ ਪ੍ਰਧਾਨ ਸ਼ਾਰਧਾ ਅਗਰਵਾਲ ਤੇ ਸਾਬਕਾ ਚੀਫ ਆਪਰੇਟਿੰਗ ਅਫਸਰ ਬਰੈਡ ਪੂਰਡੀ ਵਿਰੁੱਧ ਸੁਣਵਾਈ ਉਪਰੰਤ ਸ਼ਾਹ ਨੂੰ ਸਜ਼ਾ ਸੁਣਾਉਣ ਦਾ  ਐਲਾਨ ਕੀਤਾ। ਸ਼ਿਕਾਗੋ ਦੇ ਉੱਤਰ ਵਿੱਚ ਸਥਿੱਤ ਸ਼ਾਹ ਦਾ 80 ਲੱਖ ਡਾਲਰ ਦੀ ਕੀਮਤ ਦਾ ਘਰ ਵੀ ਜ਼ਬਤ ਕੀਤਾ ਜਾਵੇਗਾ। ਅਗਰਵਾਲ ਨੂੰ ਸਜ਼ਾ ਬਾਅਦ ਵਿਚ ਸੁਣਾਈ ਜਾਵੇਗੀ। ਇਸ ਮਾਮਲੇ ਵਿਚ  ਆਊਟਕਮ ਦੇ 3 ਸਾਬਕਾ ਮੁਲਾਜ਼ਮ ਪਹਿਲਾਂ ਹੀ ਆਪਣਾ ਗੁਨਾਹ ਮੰਨ ਚੁੱਕੇ ਹਨ ਜਿਨਾਂ ਵਿਚ ਅਸ਼ੀਕ ਡਿਸਾਈ , ਕੈਥਰਾਇਨ ਚੋਈ ਤੇ ਓਲੀਵਰ ਹੈਨ ਸ਼ਾਮਿਲ ਹਨ।