ਹਾਥਰਸ ਬਲਾਤਕਾਰ ਕੇਸ ਵਿਚ ਦਲਿਤ ਲੜਕੀ ਨੂੰ ਇਨਸਾਫ ਨਾ ਮਿਲਿਆ
* ਦੋਸ਼ੀਆਂ ਦੇ ਬਰੀ ਹੋਣ ’ਤੇ ਕੁੜੀ ਦੇ ਪਰਿਵਾਰ ਨੇ ਚੁੱਕੇ ਸਵਾਲ
ਕਿਹਾ ਕਿ ਦਲਿਤਾਂ ਵਾਸਤੇ ਕਾਨੂੰਨ-ਵਾਨੂਨ ਕੁਝ ਨਹੀਂ ਹੈ, ਇਨਸਾਫ਼ ਤਾਂ ਜਾਤੀ ਵੇਖ ਕੇ ਦਿੱਤਾ ਜਾਂਦਾ ਏ
2020 ਦੇ ਹਾਥਰਸ ਕੇਸ ਵਿੱਚ ਦਲਿਤ ਕੁੜੀ ਦੇ ਕਥਿਤ ਕਤਲ ਤੇ ਬਲਾਤਕਾਰ ਦੇ ਮਾਮਲੇ ਵਿੱਚ ਹਾਥਰਸ ਦੀ ਅਦਾਲਤ ਨੇ ਇੱਕ ਮੁਲਜ਼ਮ ਨੂੰ ਦੋਸ਼ੀ ਕਰਾਰ ਦਿੱਤਾ ਹੈ ਅਤੇ ਤਿੰਨ ਹੋਰ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ।ਅਦਾਲਤ ਦੇ ਫੈਸਲੇ ਦੀ ਸਭ ਤੋਂ ਨਿਖੇਧਜਨਕ ਗੱਲ ਇਹ ਹੈ ਕਿ ਅਦਾਲਤ ਨੇ ਕਿਸੇ ਨੂੰ ਵੀ ਕੁੜੀ ਦੇ ਕਤਲ ਅਤੇ ਬਲਾਤਕਾਰ ਦਾ ਦੋਸ਼ੀ ਨਹੀਂ ਮੰਨਿਆ ਹੈ।ਮੁਲਜ਼ਮ ਸੰਦੀਪ ਨੂੰ ਗੈਰ-ਇਰਾਦਤਨ ਕਤਲ ਅਤੇ ਐੱਸਸੀਐੱਸਟੀ ਐਕਟ ਦੀਆਂ ਧਾਰਾਵਾਂ ਤਹਿਤ ਦੋਸ਼ੀ ਮੰਨਿਆ ਹੈ ਅਤੇ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।ਹਾਥਰਸ ਦੇ ਵਿਸ਼ੇਸ਼ ਜੱਜ ਤ੍ਰਿਲੋਕ ਸਿੰਘ ਨੇ ਆਪਣੇ ਫੈਸਲੇ ਵਿੱਚ ਲਿਖਿਆ ਹੈ, “ਇਸ ਘਟਨਾ ਵਿੱਚ ਪੀੜਤਾ ਵਾਰਦਾਤ ਦੇ ਅੱਠ ਦਿਨਾਂ ਬਾਅਦ ਤੱਕ ਗੱਲਬਾਤ ਕਰਦੀ ਰਹੀ ਅਤੇ ਬੋਲਦੀ ਰਹੀ ਹੈ।ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਹੈ ਕਿ ਮੁਲਜ਼ਮ ਦਾ ਮਕਸਦ ਪੀੜਤਾ ਦਾ ਕਤਲ ਕਰਨ ਦਾ ਰਿਹਾ ਸੀ ਇਸ ਲਈ ਮੁਲਜ਼ਮ ਸੰਦੀਪ ਦਾ ਅਪਰਾਧ ਗ਼ੈਰ-ਇਰਾਦਤਨ ਕਤਲ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਹ ਮਾਮਲਾ ਕਤਲ ਦਾ ਨਹੀਂ ਬਣਦਾ ਹੈ।”
ਬਲਾਤਕਾਰ ਦੇ ਇਲਜ਼ਾਮ ਤੋਂ ਵੀ ਸਾਰਿਆਂ ਨੂੰ ਬਰੀ ਕਰ ਦੇਣ ਉੱਤੇ ਅਦਾਲਤ ਨੇ ਕਿਹਾ, “ਉਸ ਸਬੰਧ ਵਿੱਚ ਮੇਰਾ ਵਿਚਾਰ ਹੈ ਕਿ ਸਬੂਤਾਂ ਦੇ ਆਧਾਰ ਉਪਰ ਪੀੜਤਾ ਦੇ ਨਾਲ ਬਲਾਤਕਾਰ ਹੋਣਾ ਸਾਬਿਤ ਨਹੀਂ ਹੋਇਆ ਹੈ। ਮੁਲਜ਼ਮ ਰਵੀ, ਰਾਮੂ ਤੇ ਲਵਕੁਸ਼ ਵੱਲੋਂ ਪੀੜਤਾ ਦੇ ਨਾਲ ਕਥਿਤ ਰੇਪ ਵੀ ਸਾਬਿਤ ਨਹੀਂ ਹੋਇਆ ਹੈ ਇਸ ਲਈ ਸਾਰੇ ਮੁਲਜ਼ਮ ਬਲਾਤਕਾਰ ਦੇ ਇਲਜ਼ਾਮਾਂ ਤੋਂ ਦੋਸ਼ ਮੁਕਤ ਕੀਤੇ ਜਾਣ ਦੇ ਯੋਗ ਹਨ।”
ਅਦਾਲਤ ਦੇ ਅਨੁਸਾਰ ਮੁਲਜ਼ਮ ਸੰਦੀਪ ਸਿਸੋਦੀਆ ਦੇ ਖਿਲਾਫ ਗ਼ੈਰ-ਇਰਾਦਤਨ ਕਤਲ ਅਤੇ ਐੱਸਸੀਐੱਸਟੀ ਐਕਟ ਦੀਆਂ ਧਾਰਾਵਾਂ ਤਹਿਤ “ਸ਼ੱਕ ਤੋਂ ਪਰੇ ਸਬੂਤ ਮਿਲੇ ਹਨ” ਅਤੇ ਇਸ ਲਈ ਉਨ੍ਹਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ।
ਪੀੜਤਾ ਦੀ ਭਾਭਬੀ ਨੇ ਕਿਹਾ, “ਸਾਨੂੰ ਇਨਸਾਫ਼ ਨਹੀਂ ਮਿਲਿਆ, ਕੇਵਲ ਉਸ ਇੱਕ ਮੁੰਡੇ ਨੂੰ ਮੋਹਰਾ ਬਣਾਇਆ ਗਿਆ ਹੈ।” ਉਨ੍ਹਾਂ ਦਾ ਕਹਿਣਾ ਸੀ, “ਇਹ ਦਬਾਅ ਵਿੱਚ ਫੈਸਲਾ ਹੋਇਆ ਹੈ, ਸਬੂਤਾਂ ਅਤੇ ਗਵਾਹਾਂ ਦੀ ਬੁਨਿਆਦ ਉੱਤੇ ਨਹੀਂ ਹੋਇਆ ਹੈ।”
ਪੀੜਤਾ ਦੇ ਭਰਾ ਫੈਸਲੇ ਉੱਤੇ ਸਵਾਲ ਚੁੱਕਦੇ ਹੋਏ ਕਹਿੰਦੇ ਹਨ, “ਜੇ ਇਹ ਬੇਕਸੂਰ ਸਾਬਤ ਹੋਏ ਹਨ ਫਿਰ ਢਾਈ ਸਾਲ ਇਨ੍ਹਾਂ ਨੂੰ ਜੇਲ੍ਹ ਵਿੱਚ ਕਿਉਂ ਰੱਖਿਆ ਹੋਇਆ ਸੀ? ਸੀਬੀਆਈ ਦੀਆਂ ਵੱਡੀਆਂ-ਵੱਡੀਆਂ ਧਾਰਾਵਾਂ ਵਿੱਚ ਇਲਜ਼ਾਮਾਂ ਨੂੰ ਸਾਬਿਤ ਕਿਉਂ ਨਹੀਂ ਕੀਤਾ?”
ਦਲਿਤਾਂ ਵਾਸਤੇ ਕਾਨੂੰਨ-ਵਾਨੂਨ ਕੁਝ ਨਹੀਂ ਹੈ। ਇਨਸਾਫ਼ ਤਾਂ ਜਾਤੀ ਵੇਖ ਕੇ ਦਿੱਤਾ ਜਾਂਦਾ ਹੈ।”
ਪੀੜਤਾ ਦੇ ਭਰਾ ਆਪਣੀ ਭੈਣ ਦੇ ਡਾਈਂਗ ਡਿਕਲਰੇਸ਼ਨ (ਮੌਤ ਤੋਂ ਠੀਕ ਪਹਿਲਾਂ ਦਿੱਤਾ ਬਿਆਨ) ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ. “ਸਾਡੀ ਭੈਣ ਨੇ ਉਨ੍ਹਾਂ ਸਾਰਿਆਂ ਦਾ ਨਾਂ ਲਿਆ ਸੀ। ਉਹ ਮਜਿਸਟ੍ਰੇਟ ਨੇ ਲਿਖਿਆ ਸੀ, ਤਾਂ ਵੀ ਉਸ ਨੂੰ ਕਿਵੇਂ ਠੁਕਰਾਇਆ ਜਾ ਸਕਦਾ ਹੈ?”
ਜਿਸ ਤਰੀਕੇ ਨਾਲ 19 ਸਾਲਾ ਕੁੜੀ ਦਾ ਦੇਰ ਰਾਤ ਵਿੱਚ ਸਸਕਾਰ ਹੋਇਆ ਉਸ ਨੂੰ ਲੈ ਕੇ ਪਰਿਵਾਰ ਇੱਕ ਵਾਰ ਫਿਰ ਸਵਾਲ ਚੁੱਕਦਾ ਹੈ।ਪੀੜਤਾ ਦੇ ਭਰਾ ਕਹਿੰਦੇ ਹਨ, “ਕਿਸੇ ਦੀ ਦੇਹ ਨੂੰ ਰਾਤ ਦੇ ਢਾਈ ਵਜੇ ਅੱਗ ਕਿਵੇਂ ਲਗਾ ਸਕਦੇ ਹਨ? ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਅੱਗ ਲਗਾ ਸਕਦੇ ਹਨ? ਇੱਥੇ ਕਾਨੂੰਨ ਕਿੱਥੇ ਹੈ?
Comments (0)