ਭਾਈ ਹਵਾਰਾ ਦੇ ਖ਼ਿਲਾਫ਼ 18 ਸਾਲ ਪੁਰਾਣੇ ਕੇਸ ਵਿਚ ਦੋਸ਼ ਤੈਅ

ਭਾਈ ਹਵਾਰਾ ਦੇ ਖ਼ਿਲਾਫ਼ 18 ਸਾਲ ਪੁਰਾਣੇ ਕੇਸ ਵਿਚ  ਦੋਸ਼ ਤੈਅ

ਮਾਮਲਾ ਥਾਣਾ ਸਦਰ ਖਰੜ ਅਤੇ ਥਾਣਾ ਸੋਹਾਣਾ ਵਿਚ ਦਰਜ ਵਿਸਫੋਟਕ ਸਮੱਗਰੀ ਦਾ

ਅਗਲੀ ਸੁਣਵਾਈ ਲਈ 14 ਅਤੇ 18 ਸਤੰਬਰ ਨੂੰ

 ਅੰਮ੍ਰਿਤਸਰ ਟਾਈਮਜ਼ ਬਿਊਰੋ 

ਮੁਹਾਲੀ :ਜਥੇਦਾਰ ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਥਾਣਾ ਸਦਰ ਖਰੜ ਅਤੇ ਥਾਣਾ ਸੋਹਾਣਾ ਵਿਚ ਦਰਜ ਵਿਸਫੋਟਕ ਸਮੱਗਰੀ ਮਿਲਣ ਅਤੇ ਸਾਜ਼ਸ਼ ਰਚਣ ਦੇ ਦਰਜ ਮਾਮਲੇ ਦੀ ਸੁਣਵਾਈ ਵਧੀਕ ਜ਼ਿਲ੍ਹਾ ਸੈਸ਼ਨ ਜੱਜ ਕ੍ਰਿਸ਼ਨ ਕੁਮਾਰ ਸਿੰਗਲਾ ਦੀ ਅਦਾਲਤ ਵਿਚ ਹੋਈ। ਅਦਾਲਤ ਵੱਲੋਂ ਥਾਣਾ ਸਦਰ ਖਰੜ ਵਿਚ ਦਰਜ ਮਾਮਲੇ ਵਿਚ ਜਗਤਾਰ ਸਿੰਘ ਹਵਾਰਾ ਖ਼ਿਲਾਫ਼ ਧਾਰਾ-ਆਰਮਜ਼ ਐਕਟ, 120ਬੀ ਅਤੇ 4,5 ਐਕਸਕਲੂਸਿਵ ਸਬਸਟਾਇਸਸ ਐਕਟ ਦੇ ਤਹਿਤ ਦੋਸ਼ ਤੈਅ ਕਰ ਦਿੱਤੇ ਹਨ, ਜਦੋਂ ਕਿ ਥਾਣਾ ਸੋਹਾਣਾ ’ਚ ਦਰਜ ਮਾਮਲੇ ’ਚ ਪੁਲਿਸ ਕੋਲੋਂ ਇਸ ਮਾਮਲੇ ਦੀ ਅਸਲ ਫਾਈਲ ਮੰਗੀ ਗਈ ਹੈ।

ਜਾਣਕਾਰੀ ਮੁਤਾਬਕ ਇਸ ਸਬੰਧੀ ਖਰੜ ਥਾਣੇ ਵਿੱਚ 2005 ਵਿੱਚ ਦਰਜ ਐਫਆਈਆਰ ਵਿੱਚ ਅਦਾਲਤ ਵੱਲੋਂ ਜਗਤਾਰ ਸਿੰਘ ਹਵਾਰਾ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 120ਬੀ, ਅਸਲਾ ਐਕਟ ਅਤੇ ਵਿਸਫੋਟਕ ਐਕਟ ਦੇ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਅਦਾਲਤ ਨੇ ਦੋਹਾਂ ਮਾਮਲਿਆਂ ਦੀ ਅਗਲੀ ਸੁਣਵਾਈ ਲਈ 14 ਅਤੇ 18 ਸਤੰਬਰ ਦੀ ਤਰੀਕ ਤੈਅ ਕੀਤੀ ਹੈ।

ਦੱਸ ਦੇਈਏ ਕਿ 2005 ਵਿੱਚ ਅਸਲਾ ਬਰਾਮਦ ਹੋਣ ‘ਤੇ ਖਰੜ ਵਿਖੇ ਵਿਸਫੋਟਕ ਅਤੇ ਅਸਲਾ ਐਕਟ ਦੇ ਕੇਸ ਦਰਜ ਕੀਤਾ ਗਿਆ ਸੀ ਇਸ ਤੋਂ ਇਲਾਵਾ ਸੋਹਾਣਾ ਵਿਖੇ ਦਰਜ 1998 ਦੇ ਅਸਲਾ ਐਕਟ ਦੇ ਕੇਸ ਵਿੱਚ ਦੋਸ਼ ਤੈਅ ਕਰਨ ਲਈ ਦੋ ਮਾਮਲਿਆਂ ਵਿੱਚ ਸੁਣਵਾਈ ਜਾਰੀ ਰਹੀ। ਇਨ੍ਹਾਂ ਮਾਮਲਿਆਂ ਦੀ ਸੁਣਵਾਈ ਨਾਲੋਂ-ਨਾਲ ਕੀਤੀ ਜਾਵੇਗੀ।

ਮੋਰਚੇ ਨੇ ਮੰਗ ਕੀਤੀ ਹੈ ਕਿ ਜਥੇਦਾਰ ਹਵਾਰਾ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇ ਅਤੇ ਰੋਪੜ ਅਤੇ ਪਟਿਆਲਾ ਦੀਆਂ ਦੋ ਜੇਲ੍ਹਾਂ ਵਿੱਚੋਂ ਕਿਸੇ ਇੱਕ ਵਿੱਚ ਤਬਦੀਲ ਕੀਤਾ ਜਾਵੇ, ਭਾਵੇਂ ਕਿ ਮੁਹਾਲੀ ਵਿੱਚ ਐੱਫ਼.ਆਈ.ਆਰ. ਮੋਰਚੇ ਨੇ ਦਲੀਲ ਦਿੱਤੀ ਕਿ ਕਿਉਂਕਿ ਹਵਾਰਾ ਖ਼ਿਲਾਫ਼ ਦਿੱਲੀ ਵਿੱਚ ਕੋਈ ਕੇਸ ਨਹੀਂ ਹੈ, ਇਸ ਲਈ ਉਸ ਨੂੰ ਦਿੱਲੀ ਦੀ ਜੇਲ੍ਹ ਵਿੱਚ ਰੱਖਣਾ ਗ਼ੈਰ-ਕਾਨੂੰਨੀ ਹੈ।