ਸੁਖਬੀਰ ਸਿੰਘ ਬਾਦਲ ਤੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਸੌਂਪਿਆ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਪੱਸ਼ਟੀਕਰਨ!
ਜਥੇਦਾਰ ਦਾ ਐਲਾਨ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਖੋਲਾਂਗੇ ਇਹ ਸਪਸ਼ਟੀਕਰਨ
ਬਾਗ਼ੀ ਅਕਾਲੀ ਧੜੇ ਦੀ ਸ਼ਿਕਾਇਤ ਤੋਂ ਬਾਅਦ ਸ਼੍ਰੀ ਅਕਾਲ ਤਖਤ ਦੇ ਆਦੇਸ਼ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਸਾਹਮਣੇ ਪੇਸ਼ ਹੋਏ। 10 ਮਿੰਟ ਦੀ ਮੁਲਾਕਾਤ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਪੱਸ਼ਟੀਕਰਨ ਦੀ ਚਿੱਠੀ ਜਥੇਦਾਰ ਸਾਹਿਬ ਨੂੰ ਸੌਂਪੀ ਅਤੇ ਬਿਨਾਂ ਕੋਈ ਬਿਆਨ ਦਿੱਤੇ ਚਲੇ ਗਏ। ਉਨ੍ਹਾਂ ਦੇ ਨਾਲ ਪਾਰਟੀ ਦੇ ਬੁਲਾਰੇ ਦਲਜੀਤ ਸਿੰਘ ਚੀਮਾ,ਬਲਵਿੰਦਰ ਸਿੰਘ ਭੂੰਦੜ ਵੀ ਮੌਜੂਦ ਸਨ। ਇਸ ਤੋਂ ਬਾਅਦ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਜਥੇਦਾਰ ਸ਼੍ਰੀ ਅਕਾਲ ਤਖਤ ਨਾਲ ਮੀਟਿੰਗ ਤੋਂ ਸੋਦਾ ਸਾਧ ਨੂੰ ਮੁਆਫ਼ੀ ਨੂੰ ਜਾਇਜ਼ ਠਹਿਰਾਉਣ ਦੇ ਲਈ 90 ਲੱਖ ਦੇ ਦਿੱਤੇ ਗਏ ਇਸ਼ਤਿਆਰਾਂ ‘ਤੇ ਵੀ ਆਪਣਾ ਸਪੱਸ਼ਟੀਕਰਨ ਦਿੱਤਾ। ਪ੍ਰਧਾਨ ਧਾਮੀ ਵੀ ਮੀਡੀਆ ਦੇ ਸਵਾਲਾਂ ਤੋਂ ਬਚ ਦੇ ਰਹੇ ਪਰ ਸਾਬਕਾ ਸ੍ਰੋਮਣੀ ਕਮੇਟ ਦੇ ਜਨਰਲ ਸਕੱਤਰ ਗੁਰਚਰਨ ਸਿੰਘ ਗਰੇਵਾਲ ਨੇ ਹਾਲਾਂਕਿ ਸਪੱਸ਼ਟੀਕਰਨ ਦੀ ਚਿੱਠੀ ਬਾਰੇ ਕੁਝ ਨਹੀਂ ਬੋਲਿਆ ਪਰ ਏਨਾ ਇਸ਼ਾਰਾ ਜ਼ਰੂਰ ਕਰ ਗਏ ਕਿ ਉਸ ਵੇਲੇ ਪ੍ਰਧਾਨ ਅਵਤਾਰ ਸਿੰਘ ਮੱਕੜ ਵੱਲੋਂ ਇਹ ਫੈਸਲਾ ਲਿਆ ਗਿਆ ਸੀ।
ਉਧਰ ਸਪਸ਼ਟੀਕਰਨ ਦੀਆਂ ਚਿੱਠੀਆਂ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖਤ ਗਿਆਨੀ ਰਘਬੀਰ ਸਿੰਘ ਵੀ ਸਾਹਮਣੇ ਆਏ,ਉਨ੍ਹਾਂ ਨੇ ਕਿਹਾ ਮੇਰੇ ਕੋਲ ਜਵਾਬ ਆ ਗਿਆ ਹੈ ਅਸੀਂ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿੱਚ ਇਸ ਨੂੰ ਖੋਲਾਂਗੇ ਜਿਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ।
ਬਾਗੀ ਧੜੇ ਦੇ ਆਗੂ ਅਕਾਲੀ ਸੁਧਾਰ ਲਹਿਰ ਦੇ ਕਨਵੀਨਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਸੁਖਬੀਰ ਸਿੰਘ ਬਾਦਲ ਦਾ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੇਸ਼ ਹੋਣ ਦਾ ਸੁਆਗਤ ਕਰਦੇ ਹਾਂ ਪਰ ਨਾਲ ਹੀ ਉਮੀਦ ਕਰਦੇ ਹਾਂ ਕਿ ਪੁਰਾਣੀ ਰਵਾਇਤਾਂ ਮੁਤਾਬਿਕ ਸ੍ਰੀ ਅਕਾਲ ਤਖਤ ਸਾਹਿਬ ਤੋਂ ਕੁਝ ਅਜਿਹਾ ਆਦੇਸ਼ ਜਾਵੇਗਾ ਜੋ ਸਿੱਖ ਸਿਆਸਤ ਨੂੰ ਨਵਾਂ ਰਾਹ ਵਿਖਾਏਗਾ। ਵਡਾਲਾ ਨੇ ਕਿਹਾ ਉਮੀਦ ਹੈ ਕਿ ਜਥੇਦਾਰ ਸਾਹਿਬ ਇੰਨਾਂ ਸਾਰੇ ਮੁਦਿਆਂ ਬਾਰੇ ਸੋਚ ਵਿਚਾਰ ਤੋਂ ਬਾਅਦ ਫੈਸਲਾ ਲੈਣਗੇ। 1 ਜੁਲਾਈ ਨੂੰ ਬਾਗੀ ਧੜੇ ਵੱਲੋਂ ਮੁਆਫ਼ੀ ਨਾਮਾ ਪੇਸ਼ ਕਰਦੇ ਹੋਏ 4 ਅਹਿਮ ਮੁੱਦੇ ਰੱਖੇ ਗਏ ਸਨ ਜਿੰਨਾਂ ਉਪਰ ਵਿਚਾਰ ਕਰਨ ਤੋਂ ਬਾਅਦ ਪੰਜ ਸਿੰਘ ਸਾਹਿਬਾਨਾਂ ਨੇ ਸੁਖਬੀਰ ਸਿੰਘ ਬਾਦਲ ਅਤੇ ਸ੍ਰੋਮਣੀ ਕਮੇਟੀ ਤੋਂ ਸਪੱਸ਼ਟੀਕਰਨ ਮੰਗਿਆ ਸੀ।
ਬਾਗੀ ਧੜੇ ਨੇ ਜਿਹੜੇ 4 ਮੁੱਦੇ ਚੁੱਕੇ ਸਨ ਉਨ੍ਹਾਂ ਵਿੱਚ ਸੌਦਾ ਸਾਧ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਨਕਲ ਦੇ ਬਾਵਜੂਦ ਮੁਆਫ਼ੀ ਦੇਣਾ। ਜੱਥੇਦਾਰਾਂ ਤੋਂ ਰਾਮ ਰਹੀਮ ਨੂੰ ਮੁਆਫ਼ੀ ਅਤੇ ਫਿਰ ਸ੍ਰੋਮਣੀ ਕਮੇਟੀ ਵੱਲੋਂ ਇਸ ਨੂੰ ਜਾਇਜ਼ ਦੱਸਣ ਦੇ ਲਈ ਖਰਚ ਕੀਤੇ ਗਏ 90 ਲੱਖ ਰੁਪਏ। ਤੀਜਾ ਇਲਜ਼ਾਮ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸਹਿ ਤਰ੍ਹਾਂ ਨਾਲ ਜਾਂਚ ਨਹੀਂ ਹੋਈ ਅਤੇ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ। ਝੂਠੇ ਸਿੱਖ ਮੁਕਾਬਲਿਆਂ ਦੇ ਮੁਲਜ਼ਮ ਦਾਗ਼ੀ ਅਫਸਰ ਸੁਮੇਧ ਸਿੰਘ ਸੈਣੀ ਨੂੰ ਡੀਜੀਪੀ ਲਗਾਇਆ ਗਿਆ।
Comments (0)