ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦਾ ਬਿਆਨ ਕਾਰਣ ਸੁਖਬੀਰ ਗੰਭੀਰ ਸੰਕਟ ਵਿਚ

ਡੇਰਾ ਪ੍ਰੇਮੀ ਪ੍ਰਦੀਪ ਕਲੇਰ ਦਾ ਬਿਆਨ ਕਾਰਣ ਸੁਖਬੀਰ ਗੰਭੀਰ ਸੰਕਟ ਵਿਚ

ਡੇਰੇ ਦੀ ਸਿਆਸੀ ਵਿੰਗ ਨਾਲ ਜੁੜੇ ਪ੍ਰਦੀਪ ਨੇ ਕੀਤਾ ਸੌਦਾ ਸਾਧ ਤੇ ਬਾਦਲ ਪਰਿਵਾਰ ਦੇ ਗਠਜੋੜ ਦਾ ਪਰਦਾਫਾਸ਼

 ਕਰੀਬ ਇਕ ਦਹਾਕੇ ਪਹਿਲਾਂ ਵਾਪਰੀਆਂ ਬੇਅਦਬੀ ਤੇ ਬਹਿਬਲ ਕਲਾਂ ਦੀਆਂ ਘਟਨਾਵਾਂ ਨੂੰ ਲੈ ਪੰਜਾਬ ਦੀ ਪੰਥਕ ਸਿਆਸਤ ਇਕ ਵਾਰ ਮੁੜ ਭਖ਼ਣ ਲੱਗੀ ਹੈ। ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਵੱਡੇ ਪੱਧਰ ’ਤੇ ਧੜੇਬੰਦੀ ਉਭਰ ਚੁੱਕੀ ਹੈ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬਾਨ ਵੱਲੋਂ ਬੇਅਦਬੀ ਦੇ ਸੰਗੀਨ ਮਾਮਲਿਆਂ ਵਿਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਬੰਦ ਚਿੱਠੀ ਸਪਸ਼ਟੀਕਰਨ ਲਿਆ ਗਿਆ ਹੈ, ਉਸੇ ਦੌਰਾਨ ਡੇਰਾ ਮੁਖੀ ਖ਼ਿਲਾਫ਼ ਕਾਨੂੰਨੀ ਕਾਰਵਾਈ ਅਮਲ ਵਿਚ ਨਾ ਲਿਆਉਣ ਕਾਰਣ ਪੰਜਾਬ ਸਰਕਾਰ ਖ਼ਾਸ ਕਰ ਕੇ ਆਮ ਆਦਮੀ ਪਾਰਟੀ ’ਤੇ ਵੀ ਉਂਗਲ ਉੱਠਣ ਲੱਗੀ ਹੈ। ਇਸ ਸੰਵੇਦਨਸ਼ੀਲ ਮੁੱਦੇ ਨੂੰ ਲੈ ਕੇ ਸੂਬਾ ਸਰਕਾਰ ਖ਼ਾਸ ਕਰਕੇ ‘ਆਪ’ ਲੀਡਰਸ਼ਿਪ ਲਈ ਚੁਣੌਤੀ ਖੜ੍ਹੀ ਹੋ ਸਕਦੀ ਹੈ, ਕਿਉਂਕਿ ਹਾਲ ਹੀ ਵਿਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਦੋ ਲੋਕ ਸਭਾ ਹਲਕਿਆਂ ਖਡੂਰ ਸਾਹਿਬ ਅਤੇ ਫਰੀਦਕੋਟ ਵਿਚ ਪੰਥਕ ਸਿਆਸਤ ਨੇ ਮੋੜਾ ਕੱਟਿਆ ਹੈ।

 ਆਉਣ ਵਾਲੇ ਦਿਨਾਂ ਵਿਚ ਪੰਥਕ ਸਿਆਸਤ ਖ਼ਾਸ ਕਰ ਕੇ ਅਕਾਲੀ ਸਿਆਸਤ ਵਿਚ ਹੋਰ ਵੀ ਉਥਲ ਪੁਥਲ ਦੀਆਂ ਸੰਭਾਵਨਾਵਾਂ ਹਨ।ਡੇਰਾ ਪ੍ਰੇਮੀ ਕਲੇਰ ਦੀ ਬਿਆਨਬਾਜ਼ੀ ਨੇ ਸੁਖਬੀਰ ਲਈ ਵਡਾ ਸਿਆਸੀ ਤੇ ਧਰਮ ਸੰਕਟ ਖੜਾ ਕਰ ਦਿਤਾ ਹੈ।ਜਥੇਦਾਰ ਅਕਾਲ ਤਖਤ ਲਈ ਫੈਸਲਾ ਕਰਨਾ ਸੌਖਾ ਨਹੀਂ ਹੋਵੇਗਾ।

 ਪੰਥਕ ਹਲਕਿਆਂ ਅਨੁਸਾਰ ਸੁਖਬੀਰ ਬਾਦਲ ਸਿਖ ਪੰਥ ਦਾ ਵਡਾ ਗੁਨਾਹਗਾਰ ਹੈ।ਸੌਦਾ ਸਾਧ ਨਾਲ ਉਸਦੀ ਪ੍ਰੇਮ ਕਹਾਣੀ ਦਾ ਅਤੁਟ ਬੰਧਨ ਸਾਹਮਣੇ ਆ ਗਿਆ ਹੈ।ਬੇਅਦਬੀਆਂ ਕਿਉ ਹੋਈਆਂ, ਕੋਟਕਪੂਰਾ ,ਬਹਿਬਲ ਗੋਲੀ ਕਾਂਡ ਸ਼ਾਂਤਮਈ ਸਿਖਾਂ ਵਿਰੁਧ ਕਿਉਂ ਹੋਇਆ ਇਸ ਦੀਆਂ ਕੜੀਆਂ ਖੁਲ ਗਈਆਂ ਹਨ। ਸਿਖ ਇਤਿਹਾਸ ਵਿਚ ਇਹ ਨਿੰਰਕਾਰੀ ਕਾਂਡ ਵਾਲਾ ਵਰਤਾਰਾ ਸੀ ਜੋ ਉਸ ਸਮੇਂ ਸੁਖਬੀਰ ਸਿੰਘ ਬਾਦਲ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ 1978 ਵਿਸਾਖੀ ਦੌਰਾਨ ਮੁਖ ਮੰਤਰੀ ਵਜੋਂ ਪ੍ਰਗਟਾਇਆ ਸੀ।ਪਰ ਉਸ ਕਹਾਣੀ ਦੇ ਭੇਦ ਅਜੇ ਖੁਲਣੇ ਬਾਕੀ ਹਨ।

ਯਾਦ ਰਹੇ ਕਿ ਪੁਲਿਸ ਨੂੰ ਦਿੱਤੇ ਗਏ ਬਿਆਨ ਵਿੱਚ ਪ੍ਰਦੀਪ ਕਲੇਰ ਨੇ ਸੌਦਾ ਸਾਧ ਅਤੇ ਹਨੀਪ੍ਰੀਤ ਨੂੰ ਬੇਅਦਬੀ ਦਾ ਮੁਖ ਮੁਲਜ਼ਮ ਦੱਸਿਆ ਸੀ । ਜਦੋਂ ਇੱਕ ਸਿੱਖ ਪ੍ਰਚਾਰਕ ਦੇ ਪ੍ਰਚਾਰ ਤੋਂ ਬਾਅਦ ਡੇਰੇ ਦੇ ਲਾਕੇਟ ਲੋਕਾਂ ਨੇ ਸੁੱਟ ਦਿੱਤੇ ਤਾਂ ਉਸ ਸਮੇਂ ਪ੍ਰਦੀਪ ਦਿੱਲੀ ਵਿੱਚ ਬਾਬੇ ਨੂੰ ਮਿਲਣ ਦੇ ਲਈ ਪਹੁੰਚਿਆ ਸੀ । ਤਾਂ ਕਿਸੇ ਨੇ ਸੌਦਾ ਸਾਧ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਹਨੀਪ੍ਰੀਤ ਨੇ ਵੀ ਸਿੱਖਾਂ ਦਾ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਨ ਦੇ ਨਿਰਦੇਸ਼ ਪੰਜਾਬ ਦੀ ਸਿਆਸੀ ਵਿੰਗ ਦੇ ਮੁਖੀ ਮਹਿੰਦਰ ਪਾਲ ਬਿੱਟੂ ਨੂੰ ਦਿੱਤੇ ਜਿਸ ਤੋਂ ਬਾਅਦ ਬੇਅਦਬੀ ਹੋਈ । ਪਰ ਹੁਣ ਮੁਆਫ਼ੀਨਾਮੇ ਨੂੰ ਲੈਕੇ ਕਲੇਰ ਨੇ ਸੁਖਬੀਰ ਸਿੰਘ ਬਾਦਲ ਦੀ ਭੂਮਿਕਾ ਨੂੰ ਲੈਕੇ ਹੁਣ ਜਿਹੜਾ ਖੁਲਾਸਾ ਕੀਤਾ ਹੈ ਉਹ ਸੁਖਬੀਰ ਬਾਦਲ ਦੇ ਸਿਆਸੀ ਭਵਿੱਖ ਲਈ ਮੁਸੀਬਤ ਪੈਦਾ ਕਰਨ ਵਾਲਾ ਹੈ।

ਹੁਣੇ ਜਿਹੇ ਕਲੇਰ ਨੇ ਅਕਾਲ ਤਖਤ ਸਾਹਿਬ ਦੇ ਹਕਮਨਾਮੇ ਵਿਰੁੱਧ ਜਾਕੇ ਸੁਖਬੀਰ ਸਿੰਘ ਬਾਦਲ ਦੇ ਸੌਦਾ ਸਾਧ ਨੂੰ ਮੁਆਫੀ ਦਿਵਾਉਣ ਤੋਂ ਲੈਕੇ ਬਾਬੇ ਨਾਲ ਚੁੱਪ-ਚਪੀਤੇ ਕੀਤੀਆਂ ਕਈ ਮੁਲਾਕਾਤਾਂ ਬਾਰੇ ਵੱਡਾ ਖੁਲਾਸਾ ਕੀਤਾ ਹੈ । ਪ੍ਰਦੀਪ ਕਲੇਰ ਨੇ ਦਾਅਵਾ ਕੀਤਾ ਹੈ ਕਿ ਉਹ ਆਪਣੇ ਬਿਆਨ ਤੋਂ ਪਿੱਛੇ ਨਹੀਂ ਹੱਟਣਗੇ ਉਨ੍ਹਾਂ ਕੋਲ ਪੂਰੇ ਸੂਬਤ ਹਨ । ਇਸ ਦੌਰਾਨ ਪ੍ਰਦੀਪ ਕਲੇਰ ਨੇ ਸਿੱਖ ਭਾਈਚਾਰੇ ਕੋਲੋ ਸੱਚ ਤੇ ਖੜੇ ਰਹਿਣ ਦੇ ਲਈ ਸਾਥ ਦੇਣ ਦੀ ਅਪੀਲ ਵੀ ਕੀਤੀ ਹੈ ।

 ਡੇਰੇ ਦੀ ਸਿਆਸੀ ਕਮੇਟੀ ਦੇ ਮੁੱਖੀ ਪ੍ਰਦੀਪ ਕਲੇਰ ਨੇ ਦੱਸਿਆ ਸਤੰਬਰ 2015 ਵਿੱਚ ਸੌਦਾ ਸਾਧ ਦਾ ਪੱਤਰ ਸ੍ਰੀ ਅਕਾਲ ਤਖਤ ਨੂੰ ਭੇਜਿਆ ਗਿਆ ਸੀ। ਮੁਆਫ਼ੀਨਾਮਾ ਦੀ ਘਟਨਾ ਮੇਰੇ ਸਾਹਮਣੇ ਹੋਈ ਸੀ ਅਤੇ ਉਹ ਇਸ ਵਿੱਚ ਗਵਾਹ ਹੈ । ਕਲੇਰ ਨੇ ਦੱਸਿਆ ਸੌਦਾ ਸਾਧ ਦੀ ਪਹਿਲੀ ਐਮਐਸਜੀ ਫਿਲਮ ਸਿੱਖ ਸੰਗਤ ਦੇ ਵਿਰੋਧ ਕਾਰਣ ਪੰਜਾਬ ਵਿੱਚ ਰਿਲੀਜ਼ ਨਹੀਂ ਹੋ ਸਕੀ ਸੀ । ਹਨੀਪ੍ਰੀਤ ਚਾਹੁੰਦੇ ਸਨ ਕਿ ਪੰਜਾਬ ਵਿੱਚ ਐਮ ਐਸ ਜੀ-2 ਰਿਲੀਜ਼ ਜ਼ਰੂਰ ਹੋਵੇ ਤਾਂਕਿ ਉਨ੍ਹਾਂ ਨੂੰ 200 ਕਰੋੜ ਦਾ ਫਾਇਦਾ ਹੋਵੇ । ਕਲੇਰ ਨੇ ਦੱਸਿਆ ਕਿ ਉਸ ਤੋਂ ਬਾਅਦ ਸੌਦਾ ਸਾਧ ਅਤੇ ਹਨੀਪ੍ਰੀਤ ਨੇ ਮੈਨੂੰ ਅਤੇ ਬਾਬੇ ਦੇ ਪੰਜਾਬ ਵਿੱਚ ਸਿਆਸੀ ਵਿੰਗ ਦੇ ਮੁਖੀ ਹਰਸ਼ ਕਲੇਰ ਨੂੰ ਸੁਖਬੀਰ ਸਿੰਘ ਬਾਦਲ ਕੋਲ ਭੇਜਿਆ ਅਤੇ ਕਿਹਾ ਕਿ ਉਸ ਨੂੰ ਕਹੋ ਕਿ ਅਸੀਂ 2012 ਵਿੱਚ ਤੁਹਾਡੀ ਅਤੇ ਬੀਬਾ ਜੀ ਦੀ ਮਦਦ ਕੀਤੀ ਸੀ ਹੁਣ ਤੁਸੀਂ ਸਾਡੀ ਫਿਲਮ ਰਿਲੀਜ਼ ਕਰਵਾਉ । ਅਸੀਂ ਤੁਹਾਨੂੰ ਅੱਗੇ ਵੀ ਮਦਦ ਕਰਦੇ ਰਹਾਂਗੇ ।

ਪ੍ਰਦੀਪ ਕਲੇਰ ਨੇ ਦੱਸਿਆ ਕਿ ਮੈਂ ਹਰਸ਼ ਧੁਰੀ ਦੇ ਨਾਲ ਹਰਸਿਮਰਤ ਕੌਰ ਬਾਦਲ ਦੀ 12 ਸਫਦਰਜੰਗ ਬੰਗਲੇ ਗਏ,ਸੁਖਬੀਰ ਸਿੰਘ ਬਾਦਲ ਸ਼ਨਿੱਚਰਵਾਰ ਅਤੇ ਐਤਵਾਰ ਉੱਥੇ ਹੀ ਮਿਲਦਾ ਸੀ। ਇਹ ਜੁਲਾਈ ਅਤੇ ਅਗਸਤ ਦਾ ਮਹੀਨਾ ਸੀ । ਅਸੀਂ ਸੁਖਬੀਰ ਬਾਦਲ ਨੂੰ ਬਾਬੇ ਦੇ ਮੈਸੇਜ ਬਾਰੇ ਜਾਣਕਾਰੀ ਦਿੱਤੀ ਤਾਂ ਸੁਖਬੀਰ ਬਾਦਲ ਨੇ ਕਿਹਾ ਮੈਂ 2012 ਵਿੱਚ ਜਦੋਂ ਸੌਦਾ ਸਾਧ ਨੂੰ ਮਿਲਿਆ ਸੀ ਤਾਂ ਮੈਂ ਬਾਬੇ ਨੂੰ ਕਿਹਾ ਸੀ,ਤੁਸੀਂ ਮੁਆਫੀਨਾਮਾ ਭੇਜੋ । ਕਲੇਰ ਨੇ ਕਿਹਾ ਬਾਬੇ ਨੂੰ ਪੰਥ ਤੋਂ ਛੇਕ ਦਿੱਤਾ ਸੀ ਇਸ ਦੇ ਬਾਵਜੂਦ ਸੁਖਬੀਰ ਬਾਦਲ ਲੁੱਕ ਕੇ ਡੇਰਾ ਸਿਰਸਾ ਸਫਿਟ ਗੱਡੀ ਵਿੱਚ ਬੈਠ ਕੇ 2012 ਵਿੱਚ ਆਇਆ ਸੀ ਤੇ ਹੁਕਮਨਾਮੇ ਦੀ ਉਲੰਘਣਾ ਕੀਤੀ । ਫਿਰ ਕਲੇਰ ਨੇ ਕਿਹਾ ਸੁਖਬੀਰ ਬਾਦਲ ਨੇ ਸਾਨੂੰ ਕਿਹਾ ਤੁਸੀਂ ਬਾਬੇ ਨੂੰ ਕਹੋ ਮੁਆਫੀਨਾਮੇ ਭੇਜੇ ਫਿਰ ਮੈਂ ਸਭ ਠੀਕ ਕਰਵਾ ਦੇਵਾਂਗਾ, ਜਦੋਂ ਹਰਸ਼ ਨੇ ਪੁੱਛਿਆ ਕੀ ਫਿਰ ਸਭ ਕੁਝ ਠੀਕ ਹੋ ਜਾਵੇਗਾ ਤਾਂ ਸੁਖਬੀਰ ਬਾਦਲ ਨੇ ਹਿੱਕ ਕੇ ਹੱਥ ਮਾਰ ਦੇ ਹੋਏ ਕਿਹਾ ਕਿ ‘ਜਿਵੇਂ ਤੁਹਾਡੇ ਸਿਸਟਮ ਦਾ ਉਹ ਬਾਬਾ ਹੈ ਇੱਥੇ ਸਾਰੇ ਪੰਥਕ ਸਿਸਟਮ ਦਾ ਮੈਂ ਬਾਬਾ ਹਾਂ’।ਅਰਥਾਤ ਅਕਾਲ ਤਖਤ ਤੇ ਸਮੁਚੇ ਪੰਥ ਦਾ ਸਿਸਟਮ ਮੇਰੇ ਅਧੀਨ ਹੈ।

ਕਲੇਰ ਨੇ ਦੱਸਿਆ ਫਿਰ ਅਸੀਂ ਮੁੰਬਈ ਦੇ ਜੇ ਡਬਲਯੂ ਮੈਰੀਅਟ ਫਾਈਵ ਸਟਾਰ ਹੋਟਲ ਗਏ ਜਿੱਥੇ ਬਾਬਾ ਆਪਣੀ ਫਿਲਮ ਦੀ ਪ੍ਰੀ ਪ੍ਰੋਡਕਸ਼ਨ ‘ਤੇ ਕੰਮ ਕਰ ਰਿਹਾ ਸੀ । ਅਸੀਂ ਬਾਬੇ ਨੂੰ ਕਿਹਾ ਸਪਸ਼ਟੀਕਰਨ ਦੇਣਾ ਹੋਵੇਗਾ ਤਾਂ ਸੌਦਾ ਸਾਧ ਸੋਚਾਂ ਵਿੱਚ ਪੈ ਗਿਆ,ਹਨੀਪ੍ਰੀਤ ਨੇ ਸਮਝਾਇਆ ਕਿ ਇਕ ਹਸਤਾਖਰ ਨਾਲ 200 ਕਰੋੜ ਆ ਜਾਣਗੇ ਤਾਂ ਸਪੱਸ਼ਟੀਕਰਨ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਗਏ । ਅਗਲੇ ਦਿਨ ਸਵੇਰੇ ਬਾਬੇ ਦੇ ਪ੍ਰੇਮੀ ਰਾਕੇਸ਼ ਦਿੜਬਾ ਨੇ ਸਾਰਾ ਸਪੱਸ਼ਟੀਕਰਨ ਹਿੰਦੀ ਵਿੱਚ ਤਿਆਰ ਕੀਤਾ,ਬਾਬੇ ਨੇ ਹਸਤਾਖਰ ਕੀਤੇ ।

ਕਲੇਰ ਨੇ ਦੱਸਿਆ ਫਿਰ ਅਸੀਂ ਚੰਡੀਗੜ੍ਹ ਸੁਖਬੀਰ ਸਿੰਘ ਬਾਦਲ ਕੋਲ ਪਹੁੰਚੇ ਉਨ੍ਹਾਂ ਦਲਜੀਤ ਸਿੰਘ ਚੀਮਾ ਨੂੰ ਕਿਹਾ ਮੁਆਫੀਨਾਮਾ ਅੰਮ੍ਰਿਤਸਰ ਦੇ ਦਿਉ,ਚੀਮਾ ਨੇ ਕਿਹਾ ਇਹ ਹਿੰਦੀ ਵਿੱਚ ਹੈ ਤਾਂ ਸੁਖਬੀਰ ਨੇ ਪੰਜਾਬ ਵਿੱਚ ਟਰਾਂਸਲੇਟ ਦੇ ਨਿਰਦੇਸ਼ ਦਿੱਤੇ । ਪੰਜਾਬ ਵਾਲੇ ਮੁਆਫ਼ੀਨਾਮੇ ਵਿੱਚ ‘ਖਿਮਾ ਦਾ ਯਾਚਨਾ’ ਸ਼ਬਦ ਸੁਖਬੀਰ ਬਾਦਲ ਵੱਲੋਂ ਪਾਇਆ ਗਿਆ ਜੋ ਕਿ ਸੌਦਾ ਸਾਧ ਦੇ ਸਪੱਸ਼ਟੀਕਰਨ ਵਿੱਚ ਨਹੀਂ ਸੀ । ਫਿਰ ਸਕੈਨ ਕਰਵਾ ਕੇ ਬਾਬੇ ਦੇ ਹਸਤਾਖਰ ਵੀ ਕਾਪੀ ਕਰ ਲਏ ਗਏ । ਪੰਜ ਸਿੰਘ ਸਾਹਿਬਾਨਾਂ ਨੇ ਸੌਦਾ ਸਾਧ ਨੂੰ ਮੁਆਫ਼ੀ ਦੇ ਦਿੱਤੀ ਤਾਂ ਸਿੱਖ ਸੰਗਤ ਨੇ ਕਰੜਾ ਇਤਰਾਜ਼ ਕੀਤਾ । ਮੁਆਫੀਨਾਮਾ ਜਦੋਂ ਮੀਡੀਆ ਵਿੱਚ ਆਇਆ ਤਾਂ ਬਾਬਾ ਗੁੱਸੇ ਵਿੱਚ ਆਇਆ ਮੈਂ ਤਾਂ ਮੁਆਫ਼ੀ ਮੰਗੀ ਨਹੀਂ ‘ਖਿਮਾਂ ਦਾ ਯਾਚਨਾ’ ਕਿਉਂ ਲਿਖਿਆ ? ਬਾਬਾ ਮੇਰੇ ਅਤੇ ਹਰਸ਼ ਧੁਰੀ ‘ਤੇ ਗੁੱਸਾ ਹੋਏ । ਫਿਰ ਸੁਖਬੀਰ ਬਾਦਲ ਦੇ ਔਖੇ ਹੋਏ ।

ਜਦੋਂ ਵਿਰੋਧ ਸ਼ੁਰੂ ਹੋਇਆ ਤਾਂ ਸੁਖਬੀਰ ਸਿੰਘ ਬਾਦਲ ਨੇ ਹਰਸ਼ ਧੁਰੀ ਨੂੰ ਕਿਹਾ ਬਾਬੇ ਨੂੰ ਅੰਮ੍ਰਿਤਸਰ ਜਾਣਾ ਹੋਵੇਗਾ ਮੈਂ ਚਾਰਟਰਡ ਪਲੇਨ ਭੇਜ ਦੇਵਾਂਗਾ। ਸਵੇਰੇ ਤਿੰਨ ਵਜੇ ਬਾਬਾ ਅੰਮ੍ਰਿਤਸਰ ਪਹੁੰਚ ਜਾਵੇਗਾ, ਸੁਰੱਖਿਆ ਦਾ ਇੰਤਜ਼ਾਮ ਮੈਂ ਕਰਾਂਗਾ,ਬਾਬੇ ਨੇ ਕਿਹਾ ਮੈਂ ਨਹੀਂ ਜਾ ਸਕਦਾ । ਕਲੇਰ ਨੇ ਦੱਸਿਆ ਕਿ ਫਿਰ ਸੁਖਬੀਰ ਨੇ ਹਰਸ਼ ਧੁਰੀ ਅਤੇ ਮੈਨੂੰ ਫੋਨ ਕੀਤਾ ਦਿੱਲੀ ਬੁਲਾਇਆ ਕਿਹਾ ਮੁੜ ਤੋਂ ਲਿਖੋ ਅਸੀਂ ਗੁਰੂ ਸਾਹਿਬ ਨੂੰ ਮੰਨਦੇ ਹਾਂ,ਸਤਿਕਾਰ ਕਰਦੇ ਹਾਂ । ਅਸੀਂ ਸਿੱਖਾਂ ਦੇ ਨਾਲ ਹਾਂ । ਉਸ ਸਮੇਂ ਦਿੱਲੀ ਵਾਲੇ ਘਰ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਵੀ ਮੌਜੂਦ ਸੀ ।

ਪ੍ਰਦੀਪ ਨੇ ਦਾਅਵਾ ਕੀਤਾ ਅਸੀਂ ਮੁੜ ਤੋਂ 2017 ਵਿੱਚ ਅਕਾਲੀ ਦਲ ਦੀ ਹਮਾਇਤ ਕੀਤੀ । ਚੋਣਾਂ ਤੋਂ ਠੀਕ ਪਹਿਲਾਂ ਸੁਖਬੀਰ ਬਾਦਲ ਲੁੱਕ ਕੇ ਜੈਪੁਰ ਸ਼ਹਿਰ ਤੋਂ ਬਾਅਦ ਬਾਬੇ ਦੇ ਡੇਰੇ ਵਿੱਚ ਮਿਲ ਕੇ ਗਿਆ । ਪਹਿਲਾਂ ਫਾਈਵ ਸਟਾਰ ਹੋਟਲ ਵਿੱਚ ਰੁਕਿਆ ਫਿਰ ਡੇਰੇ ਦੀ ਗੱਡੀ ਵਿੱਚ ਗਿਆ ਹੈ । 4 ਫਰਵਰੀ 2017 ਨੂੰ ਵੋਟਿੰਗ ਸੀ 2 ਫਰਵਰੀ ਨੂੰ ਸੁਖਬੀਰ ਸਿੰਘ ਬਾਦਲ ਓਡੀ ਗੱਡੀ ਵਿੱਚ ਬੈਕੇ ਦਿੱਲੀ ਦੇ ਗ੍ਰੇਟਰ ਕਲਾਸ਼ ਵਿੱਚ ਰਾਤ 9 ਵਜੇ ਆਉਂਦਾ ਹੈ । ਸੁਖਬੀਰ ਸਿੰਘ ਬਾਦਲ ਉਸ ਵੇਲੇ ਡਿਪਟੀ ਸੀਐੱਮ ਸੀ,ਸਾਰਾ ਰਿਕਾਰਡ ਚੈੱਕ ਕੀਤਾ ਜਾ ਸਕਦਾ ਹੈ । ਕਲੇਰ ਨੇ ਦੱਸਿਆ ਕਿ ਇਸ ਤੋਂ ਬਾਅਦ 2019 ਦੀਆਂ ਲੋਕਸਭਾ ਚੋਣਾਂ ਵਿੱਚ ਡੇਰੇ ਨੇ ਸੁਖਬੀਰ ਅਤੇ ਹਰਸਿਮਰਤ ਕੌਰ ਬਾਦਲ ਦੀ ਮਦਦ ਕੀਤੀ ।

ਪ੍ਰਦੀਪ ਕਲੇਰ ਨੇ ਇੰਟਰਵਿਊ ਦੌਰਾਨ ਪੁਲਿਸ ਵੀ ਸਵਾਲਾਂ ਦੇ ਘੇਰੇ ਵਿੱਚ ਹੈ । ਉਨ੍ਹਾਂ ਕਿਹਾ ਮੈਂ ਹੈਰਾਨ ਹਾਂ ਕਿ ਮੇਰਾ ਨਾਂ ਰਕੇਸ਼ ਦਿੜਬਾ, ਹਰਸ਼ ਧੂਰੀ ਤੇ ਗਗਨ ਬਰੇਟਾ ਵਾਂਗ ਫਰਾਰ ਦੀ ਲਿਸਟ ਵਿੱਚ ਸੀ । ਮੈਂ ਕਦੇ ਵੀ ਫਰਾਰ ਨਹੀਂ ਸੀ,ਕਈ ਵਾਰ ਹਵਾਈ ਜਹਾਜ਼ ਦੇ ਰਾਹੀਂ ਯਾਤਰਾ ਕੀਤੀ,ਦੇਸ਼ ਦੇ ਹਰ ਸ਼ਹਿਰ ਵਿੱਚ ਕੰਮ ਕਰਨ ਲਈ ਜਾਂਦਾ ਸੀ,ਮੈਨੂੰ ਕਦੇ ਵੀ ਪੁਲਿਸ ਦਾ ਪੇਸ਼ੀ ਦਾ ਨੋਟਿਸ ਨਹੀਂ ਮਿਲਿਆ । ਜਦੋਂ ਇਸੇ ਸਾਲ ਪੁਲਿਸ ਗੁਰੂਗਰਾਮ ਮੈਨੂੰ ਮਿਲਣ ਪਹੁੰਚੀ ਤਾਂ ਮੈਂ ਇੱਕ ਦਮ ਤਿਆਰ ਹੋ ਗਿਆ ਅਤੇ ਸਿਟ ਨੂੰ ਕਿਹਾ ਤੁਸੀਂ ਮੈਨੂੰ ਖੁੱਲ੍ਹ ਕੇ ਪੁੱਛ ਸਕਦੇ ਹੋ ਮੈਂ ਸਾਰੀਆਂ ਚੀਜ਼ਾ ਦੱਸਾਂਗਾ । ਪ੍ਰਦੀਪ ਕਲੇਰ ਦੀ ਗੱਲ ਤੇ ਯਕੀਨ ਮੰਨੀਏ ਤਾਂ ਪੁਲਿਸ ਨੇ ਗਵਾਹਾਂ ਨੂੰ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ । ਯਾਨੀ ਕੇਸ ਨੂੰ ਲੈਕੇ ਪੁਲਿਸ ਤੇ ਵੀ ਦਬਾਅ ਸੀ ।

ਇਸ ਤੋਂ ਸਪੱਸ਼ਟ ਹੈ ਕਿ ਸੁਖਬੀਰ ਬਾਦਲ ਨੇ ਸਿਖ ਪੰਥ ਵਿਰੁਧ ਵਡਾ ਅਪਰਾਧ ਕੀਤਾ ਤੇ ਸੌਦਾ ਸਾਧ ਲਈ ਅਕਾਲ ਤਖਤ ਦੇ ਜਥੇਦਾਰ ਨੂੰ ਇਸ ਸਿਆਸੀ ਝੂਠ ਤੇ ਡੇਰੇ ਦੀ ਮਾਫੀ ਦੇ ਜਾਹਲੀ ਪੱਤਰ ਵਿਚ ਅਕਾਲ ਤਖਤ ਸਾਹਿਬ ਨੂੰ ਗੁਮਰਾਹ ਕੀਤਾ ਹੈ।ਬਹਿਬਲ ਤੇ ਕੋਟਕਪੂਰਾ ਗੋਲੀ ਕਾਂਡ ਲਈ ਸੁਖਬੀਰ ਆਪ ਦੋਸ਼ੀ ਹੈ।