ਦੀਪਕ ਪੂਨੀਆ ਉਰਫ ‘ਕੇਤਲੀ ਪਹਿਲਵਾਨ’ ਟੋਕੀਓ ਓਲੰਪਿਕ ਖੇਡੇਗਾ
*ਓਲੰਪਿਕ 'ਚ ਪਹੁੰਚੀਆਂ ਭਾਰਤ ਦੀਆਂ ਸਭ ਤੋਂ ਛੋਟੀ ਉਮਰ ਦੀਆਂ ਖਿਡਾਰਣਾਂ ਪਹਿਲਵਾਨ ਅੰਸ਼ੂ ਤੇ ਸੋਨਮ
ਨਵੀਂ ਦਿਲੀ: ਜੁਲਾਈ ਤੋਂ ਜਪਾਨ ਦੇ ਟੋਕਿਓ ਵਿੱਚ ਓਲੰਪਿਕ ਖੇਡਾਂ ਹੋਣੀਆਂ ਹਨ।ਅਜਿਹੇ ਮੌਕੇ ਭਾਰਤ ਦੇ ਕੁਝ ਖਿਡਾਰੀਆਂ ਬਾਰੇ ਦਿਲਚਸਪ ਜਾਣਕਾਰੀ ਅਸੀਂ ਸਾਂਂਝਾ ਕਰ ਰਹੇ ਹਾਂ:
ਦੀਪਕ ਪੁਨੀਆ, 80 ਕਿਲੋਗ੍ਰਾਮ, ਫ੍ਰੀ ਸਟਾਇਲ
ਹਰਿਆਣਾ ਦੇ ਝੱਜਰ ਜ਼ਿਲ੍ਹੇ ਦੇ ਛਾਰਾ ਪਿੰਡ 'ਚ ਇੱਕ ਦੁੱਧ ਵੇਚਣ ਵਾਲੇ ਦੇ ਘਰ ਜਨਮੇ ਦੀਪਕ ਪੁਨੀਆ ਨੇ ਓਲੰਪਿਕ ਤੱਕ ਦਾ ਸਫ਼ਰ ਸਿਰਫ਼ ਸੱਤ ਸਾਲਾਂ 'ਚ ਤੈਅ ਕੀਤਾ ਹੈ। ਉਨ੍ਹਾਂ ਦੇ ਪਿਤਾ ਸੁਭਾਸ਼, ਸਾਲ 2015 ਤੋਂ 2020 ਤੱਕ ਲਗਾਤਾਰ, ਰੋਜ਼ਾਨਾ ਆਪਣੇ ਘਰ ਤੋਂ ਤਕਰੀਬਨ 60 ਕਿਮੀ. ਦੂਰ ਛੱਤਰਸਾਲ ਸਟੇਡੀਅਮ 'ਚ ਦੀਪਕ ਲਈ ਘਰ ਦਾ ਦੁੱਧ, ਡਰਾਈ ਫਰੂਟ ਅਤੇ ਫਲ ਲੈ ਕੇ ਜਾਂਦੇ ਰਹੇ ਹਨ। ਉਨ੍ਹਾਂ ਕਿਸੇ ਵੀ ਮੌਸਮ 'ਚ ਆਪਣੀ ਇਸ ਰੂਟੀਨ ਨੂੰ ਭੰਗ ਨਹੀਂ ਕੀਤਾ।ਦੀਪਕ ਦੇ ਪਰਿਵਾਰ ਵਾਲੇ ਚਾਹੁੰਦੇ ਸਨ ਕਿ ਉਸ ਨੂੰ ਕਦੇ ਵੀ ਚੰਗੀ ਖੁਰਾਕ ਦੀ ਘਾਟ ਦੇ ਕਾਰਨ ਕਿਸੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।ਦੀਪਕ ਜਦੋਂ ਮਹਿਜ਼ ਚਾਰ ਸਾਲਾਂ ਦੇ ਸਨ, ਉਦੋਂ ਹੀ ਉਸ ਨੂੰ ਇਹ ਉਪਨਾਮ ਮਿਲ ਗਿਆ ਸੀ।ਹੋਇਆ ਕੁਝ ਅਜਿਹਾ ਸੀ ਕਿ ਪਿੰਡ ਦੇ ਸਰਪੰਚ ਨੇ ਦੀਪਕ ਨੂੰ ਕੇਤਲੀ 'ਚ ਪਿਆ ਦੁੱਧ ਪੀਣ ਲਈ ਕਿਹਾ। ਦੀਪਕ ਨੇ ਇੱਕ ਝਟਕੇ ਵਿੱਚ ਸਾਰਾ ਦੁੱਧ ਪੀ ਲਿਆ।ਫਿਰ ਸਰਪੰਚ ਨੇ ਦੀਪਕ ਨੂੰ ਇੱਕ ਹੋਰ ਦੁੱਧ ਦੀ ਭਰੀ ਕੇਤਲੀ ਦਿੱਤੀ। ਦੀਪਕ ਉਸ ਨੂੰ ਵੀ ਪੀ ਗਿਆ। ਫਿਰ ਇੱਕ ਹੋਰ, ਇੱਕ ਹੋਰ… ਇਸ ਤਰ੍ਹਾਂ ਕਰਦਿਆਂ ਦੀਪਕ 4-5 ਕੇਤਲੀਆਂ ਦੁੱਧ ਦੀਆਂ ਪੀ ਗਿਆ ਸੀ।ਦੀਪਕ ਜਦੋਂ ਮਹਿਜ਼ ਚਾਰ ਸਾਲਾਂ ਦੇ ਸਨ, ਉਦੋਂ ਹੀ ਉਸ ਨੂੰ 'ਕੇਤਲੀ ਪਹਿਲਵਾਨ ਉਪਨਾਮ ਮਿਲ ਗਿਆ ਸੀਇਹ ਸਭ ਵੇਖ ਕੇ ਹਰ ਕੋਈ ਹੈਰਾਨ ਸੀ ਕਿ ਇੱਕ 4-5 ਸਾਲ ਦਾ ਬੱਚਾ ਇੰਨਾਂ ਦੁੱਧ ਕਿਵੇਂ ਪੀ ਸਕਦਾ ਹੈ।ਬਸ ਫਿਰ ਕੀ ਸੀ, ਉਦੋਂ ਤੋਂ ਹੀ ਦੀਪਕ ਨੂੰ ਹਰ ਕੋਈ 'ਕੇਤਲੀ ਪਹਿਲਵਾਨ' ਕਹਿ ਕੇ ਬੁਲਾਉਣ ਲੱਗ ਪਿਆ।ਦੀਪਕ ਪੁਨੀਆ ਨੇ ਸਿਰਫ਼ ਨੌਕਰੀ ਹਾਸਲ ਕਰਨ ਲਈ ਹੀ ਕੁਸ਼ਤੀ ਨੂੰ ਅਪਣਾਇਆ ਸੀ।ਉਹ ਤਾਂ ਸਿਰਫ ਆਪਣੇ ਘਰ ਦਾ ਖ਼ਰਚਾ ਚੁੱਕਣ ਲਈ ਲੋੜੀਂਦੇ ਪੈਸੇ ਕਮਾਉਣ ਦੀ ਇੱਛਾ ਰੱਖਦਾ ਸੀ।ਇੱਕ ਦਿਨ ਉਸ ਦੀ ਮਿਹਨਤ ਨੂੰ ਬੂਰ ਪਿਆ ਅਤੇ ਇੱਕ-ਇੱਕ ਕਰਕੇ ਦੀਪਕ ਕੈਡੇਟ (2016) ਅਤੇ ਜੂਨੀਅਰ ਵਰਗ (2019) 'ਚ ਵਿਸ਼ਵ ਚੈਂਪੀਅਨ ਬਣਿਆ।ਉਸ ਨੇ ਸਾਲ 2019 'ਚ ਹੀ ਕਜ਼ਾਕਿਸਤਾਨ ਦੇ ਨੂਰ-ਸੁਲਤਾਨ 'ਚ ਆਯੋਜਿਤ ਸੀਨੀਅਰ ਵਿਸ਼ਵ ਚੈਂਪੀਅਨਸ਼ਿਪ 'ਚ ਚਾਂਦੀ ਦਾ ਤਗਮਾ ਜਿੱਤ ਕੇ ਓਲੰਪਿਕ ਲਈ ਕੁਆਲੀਫਾਈ ਕਰ ਲਿਆ ਸੀ।
ਟੋਕੀਓ ਓਲੰਪਿਕ ਪਹੁੰਚੀਆਂ ਅੰਸ਼ੂ ਤੇ ਸੋਨਮ ਦਾ ਟੀਚਾ ਕੁਝ ਹੋਰ ਸੀ
ਹਰਿਆਣਾ ਦੇ ਨਿਡਾਨੀ ਪਿੰਡ ਦੀ ਰਹਿਣ ਵਾਲੀ 19 ਸਾਲਾ ਅੰਸ਼ੂ ਅਤੇ ਮਦੀਨਾ ਪਿੰਡ ਦੀ ਸੋਨਮ ਟੋਕੀਓ ਓਲੰਪਿਕ 'ਚ ਕੁਆਲੀਫਾਈ ਕਰਨ ਵਾਲੀਆਂ ਭਾਰਤ ਦੀਆਂ ਸਭ ਤੋਂ ਛੋਟੀ ਉਮਰ ਦੀਆਂ ਖਿਡਾਰਣਾਂ 'ਚੋਂ ਹਨ। ਹਰਿਆਣਾ ਦੀ ਰਹਿਣ ਵਾਲੀ 19 ਸਾਲਾ ਅੰਸ਼ੂ ਟੋਕੀਓ ਓਲੰਪਿਕ 'ਚ ਕੁਆਲੀਫਾਈ ਕਰਨ ਵਾਲੀ ਭਾਰਤ ਦੀਆਂ ਸਭ ਤੋਂ ਛੋਟੀ ਉਮਰ ਦੀ ਖਿਡਾਰਣ ਹੈ।ਅੰਸ਼ੂ ਦੇ ਪਿਤਾ ਧਰਮਵੀਰ ਅਤੇ ਕੋਚ ਜਗਦੀਸ਼ ਨੇ ਸੋਚਿਆ ਸੀ ਕਿ 2024 'ਚ ਪੈਰਿਸ 'ਚ ਆਯੋਜਿਤ ਹੋਣ ਵਾਲੇ ਓਲੰਪਿਕ ਦੇ ਲਈ ਹੀ ਉਸ ਨੂੰ ਤਿਆਰ ਕੀਤਾ ਜਾਵੇ। ਸੋਨਮ ਦੇ ਟ੍ਰੇਨਰ ਅਜਮੇਰ ਸਿੰਘ ਵੀ ਇਹੀ ਗੱਲ ਦੱਸਦੇ ਹਨ। ਪਰ ਦੋਵਾਂ ਹੀ ਪਹਿਲਵਾਨਾਂ ਨੂੰ ਇਹ ਕਿਹਾ ਗਿਆ ਸੀ ਕਿ ਉਨ੍ਹਾਂ ਨੇ ਟੋਕੀਓ ਓਲੰਪਿਕ 'ਚ ਕੁਆਲੀਫਾਈ ਕਰਨਾ ਹੈ।ਅੰਸ਼ੂ 57 ਕਿਲੋਗ੍ਰਾਮ ਅਤੇ ਸੋਨਮ 62 ਕਿਲੋਗ੍ਰਾਮ ਦੇ ਮੁਕਾਬਲੇ 'ਚ ਹਿੱਸਾ ਲੈਣਗੀਆਂ ਪਰ ਇੱਕ ਸਮਾਂ ਸੀ ਜਦੋਂ ਇਹ ਦੋਵੇਂ ਕੌਮੀ ਪੱਧਰ 'ਤੇ 60 ਕਿੱਲੋ ਵਰਗ ਦੇ ਮੁਕਾਬਲੇ 'ਚ ਹਿੱਸਾ ਲੈਂਦੀਆਂ ਸਨ ਅਤੇ ਕਈ ਵਾਰ ਅਜਿਹਾ ਹੋਇਆ ਕਿ ਇਹ ਦੋਵੇਂ ਇੱਕ ਦੂਜੇ ਦੇ ਵਿਰੋਧੀ ਖਿਡਾਰੀ ਵਜੋਂ ਵੀ ਖੇਡੀਆਂ ਹਨ।ਇੱਕ-ਦੂਜੇ ਦੇ ਆਹਮੋ-ਸਾਹਮਣੇ ਦੋਵੇਂ ਆਪਣਾ ਅੱਡੀ-ਚੋਟੀ ਦਾ ਜ਼ੋਰ ਲਗਾਉਂਦੀਆਂ ਅਤੇ ਕਈ ਵਾਰ ਸੋਨਮ ਜਿੱਤ ਦਾ ਝੰਡਾ ਲਹਿਰਾਉਂਦੀ ਅਤੇ ਕਈ ਵਾਰ ਅੰਸ਼ੂ ਦੀ ਝੋਲੀ ਜਿੱਤ ਦਾ ਤਗਮਾ ਪੈਂਦਾ।ਕਿਉਂਕਿ ਦੋਵੇਂ ਹੀ ਸ਼ਾਨਦਾਰ ਖਿਡਾਰਣਾਂ ਹਨ, ਇਸ ਲਈ ਦੋਵਾਂ ਦੀ ਟੀਮ ਨੇ ਸੋਚਿਆ ਕਿ ਜੇਕਰ ਇਹ ਇੱਕ ਹੀ ਵਰਗ 'ਚ ਰਹਿਣਗੀਆਂ ਤਾਂ ਕਿਸੇ ਇੱਕ ਦਾ ਨੁਕਸਾਨ ਹੋਣਾ ਤੈਅ ਹੈ।ਸੋਨਮ ਨੂੰ 62 ਅਤੇ ਅੰਸ਼ੂ ਨੂੰ 57 ਕਿੱਲੋ ਭਾਰ ਵਰਗ 'ਚ ਰੱਖਿਆ ਗਿਆ।ਹੁਣ ਨਤੀਜਾ ਇਹ ਹੈ ਕਿ ਦੋਵਾਂ ਨੇ ਹੀ ਆਪੋ-ਆਪਣੇ ਭਾਰ ਵਰਗ ਦੇ ਸੀਨੀਅਰ ਪਹਿਲਵਾਨਾਂ ਨੂੰ ਮਾਤ ਦੇ ਕੇ ਓਲੰਪਿਕ ਲਈ ਕੁਆਲੀਫਾਈ ਕੀਤਾ ਹੈ।ਅੰਸ਼ੂ ਦੇ ਪਿਤਾ ਧਰਮਵੀਰ ਦੱਸਦੇ ਹਨ ਕਿ ਉਹ ਤਾਂ ਸਿਰਫ ਆਪਣੇ ਪੁੱਤਰ ਨੂੰ ਇਕ ਵੱਡਾ ਪਹਿਲਵਾਨ ਬਣਾਉਣ ਦਾ ਸੁਪਨਾ ਦੇਖਦੇ ਸਨ ਅਤੇ ਉਨ੍ਹਾਂ ਨੇ ਉਸ ਨੂੰ ਨਿਡਾਨੀ ਸਪੋਰਟਸ ਸਕੂਲ 'ਚ ਦਾਖਲ ਕਰਵਾਇਆ ਸੀ।ਅੰਸ਼ੂ ਨੇ ਛੇ ਮਹੀਨਿਆਂ ਦੀ ਸਿਖਲਾਈ ਤੋਂ ਬਾਅਦ ਹੀ ਉਨ੍ਹਾਂ ਪਹਿਲਵਾਨਾਂ ਨੂੰ ਮਾਤ ਦੇਣੀ ਸ਼ੁਰੂ ਕਰ ਦਿੱਤੀ ਜੋ ਕਿ ਪਿਛਲੇ 3-4 ਸਾਲਾਂ ਤੋਂ ਸਿਖਲਾਈ ਲੈ ਰਹੇ ਸਨਪਰ ਇੱਕ ਦਿਨ ਅੰਸ਼ੂ ਨੇ 12 ਸਾਲ ਦੀ ਉਮਰ 'ਚ ਆਪਣੀ ਦਾਦੀ ਨੂੰ ਕਿਹਾ ਕਿ ਉਹ ਵੀ ਕੁਸ਼ਤੀ ਕਰੇਗੀ ਅਤੇ ਭਾਰਤ ਲਈ ਮੈਡਲ ਜਿੱਤ ਕੇ ਲਿਆਵੇਗੀ।ਇਹ ਸੁਣ ਕੇ ਧਰਮਵੀਰ ਨੇ ਅੰਸ਼ੂ ਨੂੰ ਵੀ ਉਸੇ ਸਿਖਲਾਈ ਕੇਂਦਰ 'ਚ ਦਾਖਲ ਕਰਵਾ ਦਿੱਤਾ।ਅੰਸ਼ੂ ਨੇ ਛੇ ਮਹੀਨਿਆਂ ਦੀ ਸਿਖਲਾਈ ਤੋਂ ਬਾਅਦ ਹੀ ਉਨ੍ਹਾਂ ਪਹਿਲਵਾਨਾਂ ਨੂੰ ਮਾਤ ਦੇਣੀ ਸ਼ੁਰੂ ਕਰ ਦਿੱਤੀ ਜੋ ਕਿ ਪਿਛਲੇ 3-4 ਸਾਲਾਂ ਤੋਂ ਸਿਖਲਾਈ ਲੈ ਰਹੇ ਸਨ।ਸਾਲ 2016 'ਚ ਸੋਨਮ ਨੂੰ ਸੱਜੀ ਬਾਂਹ 'ਚ ਅਧਰੰਗ ਦੀ ਸਮੱਸਿਆ ਹੋ ਗਈ ਸੀ।ਅਭਿਆਸ ਦੌਰਾਨ ਉਸ ਨੂੰ ਸੱਟ ਲੱਗ ਗਈ ਸੀ ਅਤੇ ਹੌਲੀ-ਹੌਲੀ ਸੱਟ ਨੇ ਅਧਰੰਗ ਦਾ ਰੂਪ ਲੈਣਾ ਸ਼ੁਰੂ ਕਰ ਦਿੱਤਾ।ਨਿਊਰੋਲੋਜਿਸਟ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਜ਼ਿੰਦਗੀ ਭਰ ਕੁਸ਼ਤੀ ਨਹੀਂ ਖੇਡ ਪਾਵੇਗੀ ਪਰ ਸੋਨਮ ਨੇ ਹਿੰਮਤ ਨਾ ਹਾਰੀ ਅਤੇ ਚਮਤਕਾਰੀ ਢੰਗ ਨਾਲ ਰਿਕਵਰੀ ਸ਼ੁਰੂ ਕੀਤੀ।ਸਾਲ 2017 'ਚ ਸੂਬਾਈ ਅਤੇ ਕੌਮੀ ਦੋਵੇਂ ਹੀ ਮੁਕਾਬਲੇ ਜਿੱਤੇ ਅਤੇ ਫਿਰ ਕਦੇ ਮੁੜ ਕੇ ਨਾ ਦੇਖਿਆ।.
Comments (0)