ਆਖਿਰ ਮਾਇਆਵਤੀ ਨੂੰ ਬਹੁਜਨ ਰਾਜਨੀਤੀ ਵੱਲ ਪਰਤਣਾ ਪਿਆ
ਦਲਿਤ ਵੋਟ ਦੂਜੀਆਂ ਪਾਰਟੀਆਂ ਵਿਚ ਵੰਡਿਆ ਗਿਆ
*ਮੋਦੀ ਸਰਕਾਰ ਤੋਂ ਕੀਤੀ ਜਾਤੀ ਆਧਾਰਿਤ ਮਰਦਮਸ਼ੁਮਾਰੀ ਕਰਵਾਉਣ ਦੀ ਮੰਗ
ਲੋਕ ਸਭਾ ਚੋਣਾਂ 'ਚ ਬਹੁਜਨ ਸਮਾਜਵਾਦੀ ਪਾਰਟੀ (ਬਸਪਾ) ਇਕ ਵੀ ਸੀਟ ਨਹੀਂ ਜਿੱਤ ਸਕੀ, ਕਿਉਂਕਿ ਉਸ ਦੇ ਮੁੱਖ ਦਲਿਤ ਵੋਟ ਦੂਜੀਆਂ ਪਾਰਟੀਆਂ ਦੇ ਪਾਲੇ ਵਿਚ ਚਲੇ ਗਏ ਸਨ। ਹੁਣ ਬਸਪਾ ਸੁਪਰੀਮੋ ਮਾਇਆਵਤੀ ਨਵੀਂ ਰਣਨੀਤੀ ਅਜ਼ਮਾ ਰਹੀ ਹੈ, ਤਾਂ ਕਿ ਮੂਲ ਗੱਲਾਂ 'ਤੇ ਪਰਤ ਕੇ ਪਾਰਟੀ ਦੀਆਂ ਬਹੁਜਨ ਯੋਜਨਾਵਾਂ ਨੂੰ ਨਵੇਂ ਸਿਰਿਓਂ ਤਿਆਰ ਕੀਤਾ ਜਾ ਸਕੇ।
ਉਨ੍ਹਾਂ ਨੇ ਕੇਂਦਰ ਸਰਕਾਰ ਕੋਲੋਂ ਜਾਤੀ ਆਧਾਰਿਤ ਮਰਦਮਸ਼ੁਮਾਰੀ ਕਰਵਾਉਣ ਦੀ ਮੰਗ ਵੀ ਕੀਤੀ ਹੈ। ਹਾਲਾਂਕਿ, ਪਾਰਟੀ ਦੇ ਸਾਹਮਣੇ ਚੁਣੌਤੀ ਨਾ ਸਿਰਫ਼ ਬ੍ਰਾਹਮਣ, ਮੁਸਲਿਮ ਅਤੇ ਗ਼ੈਰ-ਯਾਦਵ ਪੱਛੜੇ ਵਰਗ ਦੀਆਂ ਵੋਟਾਂ ਨੂੰ ਵਾਪਸ ਜਿੱਤਣ ਦੀ ਹੈ, ਜਿਸ ਰਣਨੀਤੀ ਨੇ ਇਸ ਨੂੰ 2007 'ਚ ਸੱਤਾ 'ਚ ਪਹੁੰਚਾਇਆ, ਸਗੋਂ ਲਗਭਗ 21 ਫ਼ੀਸਦੀ ਦਲਿਤ ਵੋਟਾਂ ਨੂੰ ਵੀ ਵਾਪਸ ਜਿੱਤਣ ਦੀ ਵੀ ਹੈ, ਜਿਸ ਵਿਚ 12 ਫ਼ੀਸਦੀ ਜਾਟਵ ਹਨ, ਜੋ ਮਾਇਆਵਤੀ ਦੀ ਜਾਤੀ ਹੈ।
ਪਾਰਟੀ ਅਹੁਦੇਦਾਰਾਂ ਮੁਤਾਬਿਕ, ਸੁਪਰੀਮ ਕੋਰਟ ਦੇ ਰਾਖਵਾਂਕਰਨ ਫ਼ੈਸਲੇ ਦਾ ਮੁੱਦਾ ਚੁੱਕਣ ਤੋਂ ਇਲਾਵਾ ਬਸਪਾ ਨੇ ਪਾਰਟੀ ਵਲੋਂ ਕੀਤੀਆਂ ਜਾਂਦੀਆਂ ਨਿਯੁਕਤੀਆਂ 'ਚ ਜਾਤੀਗਤ ਸਮੀਕਰਨਾਂ 'ਤੇ ਵੀ ਧਿਆਨ ਦੇਣ ਦਾ ਫ਼ੈਸਲਾ ਕੀਤਾ ਹੈ। ਉੱਤਰ ਪ੍ਰਦੇਸ਼ ਵਿਚ ਕੁਝ ਜ਼ਿਲ੍ਹਾ ਇਕਾਈਆਂ ਵਿਚ ਅੱਧ ਨਾਲੋਂ ਜ਼ਿਆਦਾ ਜ਼ਿੰਮੇਵਾਰੀਆਂ ਦਲਿਤ ਅਤੇ ਅਤਿ ਪੱਛੜੇ ਭਾਈਚਾਰੇ ਦੇ ਆਗੂਆਂ ਨੂੰ ਸੌਂਪ ਦਿੱਤੀਆਂ ਗਈਆਂ ਹਨ, ਜਿਸ ਨਾਲ ਬਦਲਾਅ ਦੇਖਿਆ ਜਾ ਰਿਹਾ ਹੈ। ਇਸ ਨੂੰ ਹੋਰਨਾਂ ਜ਼ਿਲ੍ਹਿਆਂ ਅਤੇ ਰਾਜ ਇਕਾਈਆਂ ਵਿਚ ਵੀ ਲਾਗੂ ਕੀਤਾ ਜਾਣਾ ਵਾਲਾ ਹੈ।
Comments (0)