ਅਮਰੀਕੀ ਯੁਨੀਵਰਸਿਟੀ ਵਿਚ ਸਕਾਲਰਸ਼ਿੱਪ ਲੈਣ ਲਈ ਫਰਜ਼ੀ ਦਸਤਾਵੇਜ਼ਾਂ ਦਾ ਸਹਾਰਾ ਲੈਣ ਵਾਲੇ ਭਾਰਤੀ ਵਿਦਿਆਰਥੀ ਨੂੰ ਦੇਸ਼ ਨਿਕਾਲਾ

ਅਮਰੀਕੀ ਯੁਨੀਵਰਸਿਟੀ ਵਿਚ ਸਕਾਲਰਸ਼ਿੱਪ ਲੈਣ ਲਈ ਫਰਜ਼ੀ ਦਸਤਾਵੇਜ਼ਾਂ ਦਾ ਸਹਾਰਾ ਲੈਣ ਵਾਲੇ ਭਾਰਤੀ ਵਿਦਿਆਰਥੀ ਨੂੰ ਦੇਸ਼ ਨਿਕਾਲਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਇਕ ਭਾਰਤੀ ਵਿਦਿਆਰਥੀ ਆਰੀਅਨ ਅਨੰਦ ਨੂੰ ਅਮਰੀਕਾ ਦੀ ਲੀਹਾਈ ਯੁਨੀਵਰਸਿਟੀ, ਪੈਨਸਿਲਵਾਨੀਆ ਵਿੱਚ ਪੂਰੀ ਸਕਾਲਰਸ਼ਿੱਪ ਲੈਣ ਲਈ ਫਰਜ਼ੀ ਦਸਤਾਵੇਜਾਂ ਦੀ ਵਰਤੋਂ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕਰਨ ਤੋਂ ਬਾਅਦ ਵਾਪਿਸ ਭਾਰਤ ਭੇਜ ਦਿੱਤਾ ਗਿਆ ਹੈ। ਅਨੰਦ ਜੋ ਯੁਨੀਵਰਸਿਟੀ ਵਿਚ ਪਹਿਲਾ ਸਾਲ ਦਾ ਵਿਦਿਆਰਥੀ ਸੀ, ਨੂੰ ਆਪਣਾ ਗੁਨਾਹ ਮੰਨ ਲੈਣ ਉਪਰੰਤ ਦੋ ਮਹੀਨੇ ਪਹਿਲਾਂ ਫੜ ਲਿਆ ਗਿਆ ਸੀ।  ਅਨੰਦ ਨੇ ਯੁਨੀਵਰਸਿਟੀ ਵਿਚ ਸਕਾਲਰਸ਼ਿੱਪ ਹਾਸਲ ਕਰਨ ਲਈ ਹੋਰ ਫਰਜ਼ੀ ਦਸਤਾਵੇਜ਼ ਵਰਤਣ ਤੋਂ ਇਲਾਵਾ ਆਪਣੇ ਪਿਤਾ ਬਾਰੇ ਵੀ ਝੂਠ ਬੋਲਿਆ ਕਿ ਉਹ ਮਰ ਚੁੱਕਾ ਹੈ ਹਾਲਾਂ ਕਿ ਉਹ ਜੀਂਦਾ ਹੈ। ਅਨੰਦ ਨੂੰ ਉਸ ਵਿਰੁੱਧ ਲਾਏ ਅਪਰਾਧਕ ਦੋਸ਼ਾਂ ਤਹਿਤ 20 ਸਾਲ ਜੇਲ ਹੋ ਸਕਦੀ ਸੀ ਪਰੰਤੂ ਲੀ ਹਾਈ ਯੁਨੀਵਰਸਿਟੀ ਦੀ ਬੇਨਤੀ 'ਤੇ ਉਸ ਨੂੰ ਦੇਸ਼ ਨਿਕਾਲਾ ਦੇ ਕੇ ਭਾਰਤ ਵਾਪਿਸ ਭੇਜ ਦਿੱਤਾ ਗਿਆ। ਯੁਨੀਵਰਿਸਟੀ ਨੇ ਜਾਰੀ ਇਕ ਬਿਆਨ ਵਿਚ ਮਾਮਲੇ ਦੀ ਮੁਕੰਮਲ ਜਾਂਚ ਤੇ ਅਸਲ ਮਾਮਲਾ ਸਾਹਮਣੇ ਲਿਆਉਣ ਲਈ ਅਧਿਕਾਰੀਆਂ ਵੱਲੋਂ ਨਿਭਾਈ ਭੂਮਿਕਾ ਦੀ ਸ਼ਲਾਘਾ ਕੀਤੀ ਹੈ।