ਨਾਕਸ ਸਿਖਿਆ ਨੀਤੀ ਵਿਦਿਆਰਥੀਆਂ ਦੀਆਂ ਖੁਦਕਸ਼ੀਆਂ ਲਈ ਜਿੰਮੇਵਾਰ ?

ਨਾਕਸ ਸਿਖਿਆ ਨੀਤੀ ਵਿਦਿਆਰਥੀਆਂ ਦੀਆਂ  ਖੁਦਕਸ਼ੀਆਂ ਲਈ ਜਿੰਮੇਵਾਰ ?

ਰਾਜਨੀਤਕ ਦਸ਼ਾ ਤੇ ਦਿਸ਼ਾ ਕੀ ਹੈ, ਨੂੰ ਸਮਝਣ ਦੀ ਨਾ ਲੋੜ ਹੈ ਤੇ ਨਾ ਹੀ ਪੜਾਈ ਜਾ ਰਹੀ ਹੈ ?

ਉਸ ਦਾ ਨਿਸ਼ਾਨਾ ਸਿਰਫ ਇਕ ਹੀ ਹੈ ਕਿ ਕਿਵੇਂ ਸਲੈਕਟ ਹੋਣਾ ਹੈ। ਇਹੀ ਕਾਰਨ ਹੈ ਕਿ ਹਾਕਮਾਂ ਨੇ ਵੀ ਦੇਸ਼ ਦੀ ਸਿੱਖਿਆ ਨੂੰ ਉਸਾਰੂ ਬਣਾਉਣ ਦੀ ਥਾਂ ਬੁਤਾ-ਸਾਰੂ ਬਣਾ ਕੇ ਨਿਜੀ ਖਾਤੇ ‘ਚ ਪਾ ਕੇ ਪਿਛਾ ਛੁੜਾਇਆ ਤੇ ਜਿੰਮੇਵਾਰੀ ਤੋਂ ਮੁਕਤੀ ਪਾ ਲਈ ਹੈ। ਉਚ ਸਿੱਖਿਆ ਸੰਸਥਾਵਾਂ ‘ਚ ਵੱਧ ਰਹੀਆਂ ਖੁਦਕੁਸ਼ੀਆਂ ਅਤੇ ਵਿੱਚੋਂ ਹੀ ਪੜ੍ਹਾਈ ਛੱਡ ਦੇਣੀ ਦੇ ਅੰਕੜੇ ਦਿਨੋ-ਦਿਨ ਵੱਧ ਰਹੇ ਹਨ। ਇਹ ਸਾਨੂੰ ਹਾਕਮਾਂ ਨੇ ਨਿੱਜੀਕਰਨ ਰਾਹੀ ਤੋਹਫਾ ਦਿੱਤਾ ਹੈ। ਉੱਚ-ਸਿਖਿਆ ਲਈ ਹੁਣ ਕਿਉਂ ਨਹੀਂ ਵਿਦੇਸ਼ੀ ਵਿਦਿਆਰਥੀ ਭਾਰਤ ਆ ਰਹੇ ਹਨ, ਸਾਡੀਆਂ ਯੂਨੀਵਰਸਿਟੀਆਂ ਦੁਨੀਆਂ ਅੰਦਰ ਕਿਉ ਨਹੀਂ ਮੁਕਾਬਲੇ ਵਿੱਚ ਹਨ ? ਸਗੋਂ ਵਿਦਿਆਰਥੀ ਧੜਾ-ਧੜ ਬਾਹਰ ਜਾ ਰਹੇ ਹਨ।  

ਕੌਮੀ ਅਪਰਾਧ ਰਿਕਾਰਡ ਬਿਊਰੋ ਦੇ ਅੰਕੜਿਆਂ ਮੁਤਾਬਿਕ 2020 ਤਕ ਦੇਸ਼ ਅੰਦਰ 12526 ਵਿਦਿਆਰਥੀਆਂ ਨੇ ਖੁਦਕੁਸ਼ੀਆ ਕੀਤੀਆਂ। ਸਾਲ 2021 ਤਕ ਇਹ ਗਿਣਤੀ 13089 ਹੋ ਗਈ। ਜਿਨ੍ਹਾਂ ‘ਚ ਲੜਕੇ 56.54-ਫੀ ਸਦ ਅਤੇ ਲੜਕੀਆਂ 43.49-ਫੀ ਸਦ ਸਨ। 18-ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀਆਂ ਦੀ ਉਮਰ ਵਿੱਚ 10732-ਕਿਸ਼ੋਰ ਜਿਨ੍ਹਾਂ ‘ਚ 864 ਨੇ ਇਮਤਿਹਾਨਾਂ ‘ਚ ਫੇਲ੍ਹ ਹੋਣ ਕਾਰਨ ਖੁਦਕਸ਼ੀ ਕੀਤੀ। ਸਾਲ 2021 ਦੀ ਇਹ ਰਿਪੋਰਟ ਸਮਾਜ ਨੂੰ ਝੰਜੋੜਨ ਵਾਲੀ ਸੀ। ਇਸ ਤਰ੍ਹਾਂ ਹਰ ਸਾਲ ਇਸ ਵਿੱਚ ਵਾਧਾ ਨੋਟ ਕੀਤਾ ਗਿਆ ਜੋ ਸਾਡੇ ਸਾਰਿਆ ਲਈ ਗੰਭੀਰ ਤੇ ਚਿੰਤਾਜਨਕ ਸਮੱਸਿਆ ਹੈ। ਸੰਸਾਰ ਸਿਹਤ ਸੰਸਥਾ ਦੇ ਮੁਤਾਬਿਕ ਖੁਦਕੁਸ਼ੀ ਇਕ ਹਿਰਦੇ ਵੇਦਕ ਕਦਮ ਹੈ ! ਜਿੰਦਗੀ ਤੋਂ ਨਿਰਾਸ਼ ਹੋ ਕੇ ਖੁਦਕੁਸ਼ੀ ਕਰਨੀ ਗੰਭੀਰ ਚਿੰਤਾ ਦਾ ਵਿਸ਼ਾ ਹੈ ! ਜਦੋਂ ਵਿਦਿਆਰਥੀ ਗੈਹਰੇ ਮਾਨਸਿਕ ਤਨਾਅ ਵਿੱਚ ਚਲਾ ਜਾਂਦਾ ਹੈ ਤਾਂ ਉਹ ਅਜਿਹਾ ਕਦਮ ਚੁੱਕਦਾ ਹੈ। ਇਸ ਦੁਖਾਂਤ ਲਈ ਸਿਸਟਮ ਤੋਂ ਬਿਨਾਂ ਮਾਂ-ਬਾਪ ਅਤੇ ਅਧਿਆਪਕ ਵੀ ਦੋਸ਼ੀ ਹਨ। ਜਦੋਂ ਬਾਹਰੀ ਦਬਾਅ ਬੱਚੇ ‘ਤੇ ਉਸ ਦੀ ਸਮਰੱਥਾ, ਰੁੱਚੀ ਅਤੇ ਭਾਵਨਾਵਾਂ ਤੋਂ ਵੱਧ ਭਾਰ ਪਾ ਦਿਤਾ ਜਾਂਦਾ ਹੈ ਤਾਂ ਉਹ ਇਸ ਨੂੰ ਚੁੱਕਣ ਦੇ ਕਾਬਲ ਨਾ ਹੋਵੇ ਤਾਂ ਫਿਰ ਵਿਦਿਆਰਥੀ ਅਜਿਹਾ ਕਦਮ ਚੁੱਕਦਾ ਹੈ। ਭਾਵੇਂ ਬਾਹਰੀ ਅਤੇ ਅੰਦਰੂਨੀ ਦੋਨੋ ਹਾਲਾਤਾਂ ਲਈ ਮੌਜੂਦਾ ਸਿਸਟਮ ਹੀ ਜਿੰਮੇਵਾਰ ਹੈ ! ਪਰ ਸਮਾਜ ਨੂੰ ਵੀ ਚੁੱਪ ਨਹੀਂ ਬੈਠਣਾ ਚਾਹੀਦਾ ਹੈ।  

 ਵਿਦਿਆਰਥੀਆਂ ਵਲੋਂ ਖੁਦਕੁਸ਼ੀ ਕਰਨੀ ਜਿਨ੍ਹਾਂ ਨੇ ਜਿੰਦਗੀ ਦੇ ਇਕ ਲੰਬੇ ਸਫ਼ਰ ਲਈ ਅੱਗੇ ਵੱਧਣਾ ਸੀ, ਜਿਸ ਲਈ ਉਸ ਨੇ, ਉਸਦੇ ਪਰਿਵਾਰ ਅਤੇ ਕੌਮ ਦੀ ਉਸਾਰੀ ਦਾ ਇਕ ਮੁੱਢ ਬੱਝਣ ਦੇ ਸੁਨਹਿਰੀ ਰਾਹ ਵਾਲੇ ਭਵਿੱਖ ਦੀ ਆਸ ਰੱਖੀ ਸੀ ਦਾ ਚਲੇ ਜਾਣਾ ਕਿੰਨਾ ਮੰਦਭਾਗਾ ਹੋਵੇਗਾ ? ਇਹ ਹਾਕਮਾਂ ‘ਤੇ ਵੀ ਇਕ ਨਾ ਮਿਟਣ ਵਾਲਾ ਕਾਲਾ ਧੱਬਾ ਹੈ ਜੋ ਦੇਸ਼ ਦੀ ਜਵਾਨੀ ਨੂੰ ਨਾ ਸਿੱਖਿਆ ਅਤੇ ਨਾ ਹੀ ਰੁਜ਼ਗਾਰ ਦੇ ਸਕੇ ? ਇਸ ਸਮੱਸਿਆ ਦੇ ਹੱਲ ਲਈ ਵਿਦਿਆਰਥੀਆਂ, ਨੌਜਵਾਨਾਂ ਅਤੇ ਉਨ੍ਹਾਂ ਦੇ ਮਾਪਿਆ ਨੂੰ ਇਸ ਸਮਾਜ ਵਿੱਚ ਅਜਿਹੇ ਪ੍ਰੀਵਰਤਨ ਲਈ ਮਿਲਕੇ ਇਕ ਸੰਘਰਸ਼ ਵਿੱਢਣ ਲਈ ਤੱਤਪਰ ਹੋ ਕੇ ਅੱਗੇ ਆਉਣਾ ਚਾਹੀਦਾ ਹੈ। ਜਿਥੇ ਸਭ ਲਈ ਸਿਖਿਆ ਅਤੇ ਸਭ ਲਈ ਰੁਜ਼ਗਾਰ ਦਾ ਮੁਢਲਾ ਅਧਿਕਾਰ ਅਤੇ ਹੱਕ ਹੋਵੇ! ਜਿਸ ਦੀ ਪੂਰਤੀ ਲਈ ਹਾਕਮਾਂ ਨੂੰ ਸੰਵਿਧਾਨ ਅੰਦਰ ਸਿਖਿਆ ਅਤੇ ਰੁਜ਼ਗਾਰ ਲਈ ਲਾਜਮੀ ਅਤੇ ਗ੍ਰੰਟੀ ਵਾਲਾ ਕਨੂੰਨ ਬਣਾਉਣ ਲਈ ਮਜਬੂਰ ਕੀਤਾ ਜਾਵੇ। ਮਰਨ ਦੀ ਥਾਂ ਉਹ ਸੰਘਰਸ਼ ਸਭ ਦੇ ਭਲੇ ਲਈ ਹੋਵੇਗਾ, ਹੱਕ ਲਈ ਲੜਨਾ ਮਰਨ ਨਾਲੋ ਬਿਹਤਰ ਰਾਹ ਹੈ ! 

           

91-9217997445 ਜਗਦੀਸ਼ ਸਿੰਘ ਚੋਹਕਾ  

001-403-285-4208 ਕੈਲਗਰੀ (ਕੈਨੇਡਾ) 

Email-jagdishchohka@gmail.com