ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੀਟਿੰਗ ਦੌਰਾਨ ਸਰਬਜੀਤ ਸੈਣੀ ਪ੍ਰਧਾਨ ਅਤੇ ਜਗਤਾਰ ਸਿੰਘ ਬਣੇ ਚੇਅਰਮੈਨ : ਡਾਕਟਰ ਖੇੜਾ

ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੀਟਿੰਗ ਦੌਰਾਨ ਸਰਬਜੀਤ ਸੈਣੀ ਪ੍ਰਧਾਨ ਅਤੇ ਜਗਤਾਰ ਸਿੰਘ ਬਣੇ ਚੇਅਰਮੈਨ : ਡਾਕਟਰ ਖੇੜਾ

ਲੋਕ ਭਲਾਈ ਦੇ ਕੰਮ ਅੱਗੇ ਹੋ ਕੇ ਕਰਾਂਗੇ - ਸਰਬਜੀਤ ਸੈਣੀ

ਅੰਮ੍ਰਿਤਸਰ ਟਾਈਮਜ਼ ਬਿਊਰੋ


ਮੋਹਾਲੀ : ਮਨੁੱਖੀ ਅਧਿਕਾਰ ਮੰਚ ਦੀ ਜ਼ਿਲ੍ਹਾ ਇਕਾਈ ਮੋਹਾਲੀ ਅਤੇ ਚੰਡੀਗੜ੍ਹ ਦੀ ਸਾਂਝੀ ਮਹੀਨਾਵਾਰ ਮੀਟਿੰਗ ਥਰੀ ਬੀ ਟੂ ਵਿਖੇ ਜ਼ਿਲ੍ਹਾ ਚੇਅਰਪਰਸਨ ਇਸਤਰੀ ਵਿੰਗ ਮਨਦੀਪ ਕੌਰ ਅਤੇ ਜਿਲ੍ਹਾ ਪ੍ਰਧਾਨ ਜੀਵਨ ਕੁਮਾਰ ਬਾਲੂ ਦੀ ਪ੍ਰਧਾਨਗੀ ਹੇਠ  ਕਰਵਾਈ ਗਈ। ਇਸ ਮੌਕੇ ਸੰਸਥਾ ਦੇ ਕੌਮੀ ਪ੍ਰਧਾਨ ਡਾ ਜਸਵੰਤ ਸਿੰਘ ਖੇੜਾ, ਕੌਮੀ ਪ੍ਰਧਾਨ ਇਸਤਰੀ ਵਿੰਗ ਪ੍ਰਿਤਪਾਲ ਕੌਰ, ਕੌਮੀ ਕੋਆਰਡੀਨੇਟਰ ਗੁਰਕੀਰਤ ਸਿੰਘ ਖੇੜਾ ਅਤੇ ਕੌਮੀ ਉੱਪ ਪ੍ਰਧਾਨ ਯੂਥ ਵਿੰਗ ਪਰਭਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਪੁਹੰਚੇ ਹੋਏ ਸਨ । ਇਸ ਮੌਕੇ ਸੰਸਥਾ ਵੱਲੋਂ ਕੁਝ ਨਵੀਆਂ   ਨਿਯੁਕਤੀਆਂ ਕੀਤੀਆਂ ਗਈਆਂ ਜਿਨ੍ਹਾਂ ਵਿੱਚ ਸਰਬਜੀਤ ਕੌਰ ਸੈਣੀ ਪ੍ਰਧਾਨ ਇਸਤਰੀ ਵਿੰਗ ਸਟੇਟ ਚੰਡੀਗੜ੍ਹ, ਮੱਖਣ ਸਿੰਘ ਸਕੱਤਰ ਜਿਲ੍ਹਾ ਮੋਹਾਲੀ, ਜਗਤਾਰ ਸਿੰਘ ਚੇਅਰਮੈਨ ਸੀ.ਸੈੱਲ ਜਿਲ੍ਹਾ ਮੋਹਾਲੀ ਅਤੇ ਗੁੰਜੀਤ ਜਤਿੰਦਰਪਾਲ ਕੌਰ ਨੂੰ ਸਲਾਹਕਾਰ ਐਂਟੀ ਕ੍ਰਾਈਮ ਸੈੱਲ ਜ਼ਿਲ੍ਹਾ ਮੋਹਾਲੀ ਲਗਾ ਕੇ ਸਨਾਖਤੀ ਕਾਰਡ ਅਤੇ ਨਿਯੁਕਤੀ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਡਾ ਖੇੜਾ ਨੇ ਬੋਲਦਿਆਂ ਕਿਹਾ ਕਿ ਪਿਛਲੇ ਸਾਲਾਂ ਦੀ ਤਰ੍ਹਾ ਮੇਰੇ ਹੱਕ ਮੈਗਜ਼ੀਨ ਤਿਆਰ ਕੀਤਾ ਜਾ ਰਿਹਾ ਹੈ, ਜਿਸ ਨੂੰ ਸੰਸਥਾ ਦੇ ਸਥਾਪਨਾ ਦਿਵਸ ਮੌਕੇ ਰਿਲੀਜ਼ ਕੀਤਾ ਜਾਵੇਗਾ। ਓਹਨਾਂ ਕਿਹਾ ਕਿ ਮੈਗਜ਼ੀਨ ਵਿਚ ਸਮਾਜਿਕ ਅਤੇ ਮਨੁੱਖੀ ਅਧਿਕਾਰਾਂ ਸਬੰਧੀ ਸਮੱਗਰੀ ਛਾਪ ਕੇ ਲੋਕਾਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਜਾਵੇਗਾ। ਇਸ ਮੌਕੇ ਨਵ-ਨਿਯੁਕਤ ਅਹੁਦਦਾਰਾਂ ਨੇ ਕਿਹਾ ਕਿ ਸੰਸਥਾ ਵਲੋਂ ਦਿੱਤੀ ਜਿੰਮੇਵਾਰੀ ਨੂੰ ਪੂਰੀ ਈਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਂਗੇ ਅਤੇ ਲੋਕ ਭਲਾਈ ਦੇ ਕੰਮਾਂ ਲਈ ਅੱਗੇ ਹੋਕੇ ਯੋਗਦਾਨ ਪਾਵਾਂਗੇ। ਹੋਰਨਾਂ ਨੂੰ ਇਲਾਵਾ ਇਕਬਾਲ ਕੌਰ, ਮਨਦੀਪ ਕੌਰ, ਪ੍ਰਿੰਸ ਸ਼ਾਹ, ਜਗਦੀਪ ਸਿੰਘ, ਜਤਿੰਦਰ ਸਿੰਘ,ਮੋਨੀਕਾ ਸੂਦ, ਜਗਜੀਵਨ ਕੌਰ, ਰਾਜੇਸ਼ ਕੁਮਾਰੀ, ਵਿਮਲ ਗੁਗਲਾਨੀ, ਨਿਸ਼ਾ ਮਲਹੋਤਰਾ, ਅਸ਼ਵਨੀ ਕੁਮਾਰ, ਅੰਗਰੇਜ਼ ਸਿੰਘ, ਮਲਾਗਰ ਸਿੰਘ ਚੱਕਲ, ਪਰਮਿੰਦਰ ਸਿੰਘ ਅਤੇ ਆਸ਼ਾ ਰਾਣੀ ਆਦਿ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।