ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨਿਆਂ ਤੇ ਧਰਮ ਲਈ ਸੀ-ਖਾਲਸਾ
ਕੰਵਰ ਸਤਨਾਮ ਸਿੰਘ ਖਾਲਸਾ ਸਕੂਲ ਵਿਖੇ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ
*ਬੱਚਿਆਂ ਦੀ ਕਿੱਤਾਮੁਖੀ ਸਿਖਿਆ ਦਾ ਪ੍ਰਬੰਧ ਕੀਤਾ ਜਾਵੇਗਾ
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ -ਬੀਤੇ ਦਿਨੀਂ ਕੰਵਰ ਸਤਨਾਮ ਸਿੰਘ ਖਾਲਸਾ ਸਕੂਲ (ਜੀਰੋ ਫੀਸ ) ਬਸਤੀ ਸ਼ੇਖ ਮਾਡਲ ਹਾਊਸ ਰੋਡ ਜਲੰਧਰ ਵਿਖੇ ਗੁਰੂ ਤੇਗ ਬਹਾਦਰ ਜੀ ਦਾ ਪਾਵਨ ਪਵਿੱਤਰ ਸ਼ਹੀਦੀ ਦਿਹਾੜਾ ਮਨਾਇਆ ਗਿਆ ਜਿਸ ਵਿਚ ਸਕੂਲ ਦੇ ਮੁਖ ਸੇਵਾਦਾਰ ਪਰਮਿੰਦਰ ਪਾਲ ਸਿੰਘ ਖਾਲਸਾ ਪ੍ਰਧਾਨ ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਤੋਂ ਇਲਾਵਾ ਸਮੂਹ ਸਕੂਲ ਪ੍ਰਬੰਧਕ ਕਮੇਟੀ ਮੈਂਬਰ ਸ੍ਰ.ਸੰਤੋਖ ਸਿੰਘ ( ਦਿੱਲੀ ਪੇਂਟ ਵਾਲੇ ) ਸ੍ਰ. ਅਰਿੰਦਰਜੀਤ ਸਿੰਘ ਐਡਵੋਕੇਟ,ਸ੍ਰ ਹਰਦੇਵ ਸਿੰਘ ਗਰਚਾ, ਸ੍ਰ. ਹਰਭਜਨ ਸਿੰਘ ਬਲ ,ਪ੍ਰੋ. ਬਲਵਿੰਦਰ ਪਾਲ ਸਿੰਘ , ਸ੍ਰ.ਬਲਜੀਤ ਸਿੰਘ ,ਸ੍ਰ. ਪ੍ਰੇਮ ਸਿੰਘ ਨੇ ਉਚੇਚੇ ਤੌਰ ਤੇ ਸਮੂਲੀਅਤ ਕੀਤੀ ।
ਸ੍ਰ. ਪਰਮਿੰਦਰ ਪਾਲ ਸਿੰਘ ਖਾਲਸਾ ਜੀ ਨੇ ਬੱਚਿਆਂ ਨੂੰ ਸੰਬੋਧਿਤ ਹੁੰਦਿਆਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਆਦਰਸ਼ ਜਿੱਥੇ ਮਾਨਵ ਧਰਮ ਦੀ ਰੱਖਿਆ ਸੀ, ਉੱਥੇ ਮਨੁੱਖ ਜਾਤੀ ਦੇ ਵਿਚਾਰ ਵਿਸ਼ਵਾਸ ਦੀ ਸੁਤੰਤਰਤਾ ਅਤੇ ਉਸ ਦੀ ਜ਼ਮੀਰ ਦੀ ਆਜ਼ਾਦੀ ਵਾਲੇ ਬੁਨਿਆਦੀ ਹੱਕਾਂ ਦੀ ਬਰਕਰਾਰੀ ਸੀ। ਉਨ੍ਹਾਂ ਕਿਹਾ ਗੁਰੂ ਸਾਹਿਬ ਦੀ ਸ਼ਹਾਦਤ ਭਾਰਤ ਲਈ ਹੀ ਨਹੀਂ ,ਸਗੋਂ ਸਮੁੱਚੇ ਸੰਸਾਰ ਲਈ ਚਾਨਣ ਮੁਨਾਰੇ ਦਾ ਕਾਰਜ ਕਰ ਰਹੀ ਹੈ ।ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਤੋਂ ਸਾਨੂੰ ਹਮੇਸ਼ਾ ਇਹ ਸੇਧ ਲੈਣੀ ਚਾਹੀਦੀ ਹੈ ਕਿ ਕਦੇ ਵੀ ਕਿਸੇ ਜ਼ੁਲਮ ਅੱਗੇ ਸਿਰ ਨਹੀਂ ਝੁਕਾਉਣਾ ਚਾਹੀਦਾ ਅਤੇ ਲੋੜਵੰਦਾਂ ਤੇ ਸ਼ਰਨ ਆਏ ਦੀ ਰੱਖਿਆ ਆਪਣੀ ਜਾਨ ਤੇ ਖੇਡ ਕੇ ਕਰਨੀ ਚਾਹੀਦੀ ਹੈ ।ਉਨ੍ਹਾਂ ਕਿਹਾ ਕਿ ਅੱਜ ਜਦੋਂ ਸਮੁੱਚੀ ਮਨੁੱਖ ਜਾਤੀ ਧਾਰਮਿਕ ਅਸਹਿਣਸ਼ੀਲਤਾ, ਮਜ਼ਹਬੀ ਕੱਟੜਤਾ, ਨਫਰਤੀ ਭਾਵਨਾ ਦਾ ਸ਼ਿਕਾਰ ਹੁੰਦਿਆਂ ਭਾਈਚਾਰਕ ਸਾਂਝ ਨੂੰ ਭੁੱਲਦਿਆਂ ਅਸਲ ਧਰਮ ਦੇ ਅਰਥਾਂ ਨੂੰ ਭੁਲਾਉਂਦੀਆਂ ਪਰਸਪਰ ਪੇ੍ਮ ਤੇ ਮਿਲਵਰਤਨ ਤੋਂ ਵਾਂਝਾ ਹੋ ਰਹੀ ਹੈ ਤਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਾਵਨ ਸ਼ਹਾਦਤ ਸਾਨੂੰ ਬੇਖੌਫ ਜੀਵਨ ਧਾਰਾ ਪ੍ਰਦਾਨ ਕਰਦਿਆਂ ਨਿਡਰਤਾ, ਸਾਹਸ ਅਤੇ ਦਲੇਰੀ ਦੇ ਅਰਥ ਧਾਰਨ ਕਰਨ ਦਾ ਸਬੱਬ ਪ੍ਰਦਾਨ ਕਰਦੀ ਹੈ। ਸਾਨੂੰ ਹਮੇਸ਼ਾ ਹੀ ਗੁਰੂ ਸਾਹਿਬਾਨਾਂ ਦੇ ਜੀਵਨ ਤੋਂ ਸੇਧ ਲੈਂਦੇ ਰਹਿਣਾ ਚਾਹੀਦਾ ਹੈ । ਉਨ੍ਹਾਂ ਨੇ ਵਿਦਿਆਰਥੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਗੁਰਮਤਿ ਵਿਚ ਪਰਪਕ ਹੋਕੇ ਇਤਿਹਾਸ ਤੇ ਗੁਰਮਤਿ ਨਾਲ ਲੈਸ ਹੋ ਰਹੇ ਹਨ।ਉਹ ਉਨ੍ਹਾਂ ਲਈ ਕਿਤਾਮੁਖੀ ਸਿਖਿਆ ਦਾ ਵੀ ਪ੍ਰਬੰਧ ਕਰਨਗੇ।
ਇਸ ਸਮਾਗਮ ਵਿਚ ਸਕੂਲ ਦੇ ਬੱਚਿਆਂ ਜਸਲੀਨ ਕੌਰ,ਮਨਮੀਤ ਕੌਰ ਨਵਦੀਪ ਕੌਰ ,ਮਨਜੋਤ ਕੌਰ, ਰਾਜਵੀਰ ਕੌਰ, ਪਰਵਿੰਦਰ ਕੌਰ ,ਦੁਆਰਾ ਕਵੀਸ਼ਰੀ ਕੀਤੀ ਗਈ ਅਤੇ ਬੱਚੀ ਨਿਮਰਤ ਕੌਰ ਵਲੋਂ 'ਸ਼ਹੀਦੀ ਵਿਰਸਾ ' ਵਿਸ਼ੇ ਉਪਰ ਲੈਕਚਰ ਕੀਤਾ ਗਿਆ ।ਇਸ ਮੌਕੇ ਸਕੂਲ ਪ੍ਰਬੰਧਕ ਕਮੇਟੀ ਵਲੋਂ ਅਧਿਆਪਕਾਂ ਅਤੇ ਬੱਚਿਆਂ ਨੂੰ ਸਵੈਟਰ ਦਿਤੇ ਗਏ ਅਤੇ ਧਾਰਮਿਕ ਪ੍ਰੀਖਿਆ ਵਿੱਚੋ ਅਵੱਲ ਆਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿਤੇ ਗਏ ।
ਇਸ ਮੌਕੇ ਸਮੂਹ ਸਕੂਲ ਪ੍ਰਬੰਧਕ ਕਮੇਟੀ ਤੋਂ ਇਲਾਵਾ ਸਮੂਹ ਸਕੂਲ ਸਟਾਫ ਬੀਬੀ ਗੁਰਮੀਤ ਕੌਰ ,ਅੰਮ੍ਰਿਤਪਾਲ ਕੌਰ, ਜਸਬੀਰ ਕੌਰ , ਅਨੁਰਾਧਾ ਸ਼ੁਕਲਾ ,ਅਕਵਿੰਦਰ ਕੌਰ ,ਹਿਨਾ ,ਪਰਮਿੰਦਰਜੀਤ ਕੌਰ ਸੁਮਨ ਅਤੇ ਮਾਸਟਰ ਮਨਦੀਪ ਸਿੰਘ ਹਾਜਰ ਸਨ ।
Comments (0)