ਭਾਰਤੀ ਮੂਲ ਦੇ ਗੁਜਰਾਤੀ ਮੋਟਲ ਮੈਨੇਜਰ ਦੀ ਇਕ ਹਮਲੇ ਵਿਚ ਹੋਈ ਮੌਤ 

ਭਾਰਤੀ ਮੂਲ ਦੇ ਗੁਜਰਾਤੀ ਮੋਟਲ ਮੈਨੇਜਰ ਦੀ ਇਕ ਹਮਲੇ ਵਿਚ ਹੋਈ ਮੌਤ 
ਕੈਪਸ਼ਨ  ਹੇਮੰਤ ਮਿਸਤਰੀ (ਖੱਬੇ)

* ਸ਼ੱਕੀ ਦੋਸ਼ੀ ਗ੍ਰਿਫਤਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸੈਕਰਾਮੈਂਟੋ,ਕੈਲੀਫੋਰਨੀਆ (ਹੁਸਨ ਲੜੋਆ ਬੰਗਾ)- ਭਾਰਤੀ ਮੂਲ ਦੇ ਮੋਟਲ ਜਨਰਲ ਮੈਨੇਜਰ 59 ਸਾਲਾ ਹੇਮੰਤ ਮਿਸਤਰੀ ਦੀ ਇਕ ਹਮਲੇ ਵਿਚ ਮੌਤ ਹੋ ਜਾਣ ਦੀ ਖਬਰ ਹੈ। ਹਮਲੇ ਵਿਚ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ  ਉੁਪਰੰਤ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿਥੇ ਉਹ ਇਕ ਦਿਨ ਬਾਅਦ ਦਮ ਤੋੜ ਗਿਆ। ਓਕਲਾਹੋਮਾ ਸਿਟੀ ਪੁਲਿਸ ਵਿਭਾਗ ਅਨੁਸਾਰ ਰਿਚਰਡ ਲੇਵਿਸ (41) ਨਾਮੀ ਵਿਅਕਤੀ ਨੇ ਮਿਸਤਰੀ ਉਪਰ ਉਸ ਵੇਲੇ ਹਮਲਾ ਕੀਤਾ  ਜਦੋਂ ਉਸ ਨੂੰ ਮੋਟਲ ਵਿਚੋਂ ਬਾਹਰ ਜਾਣ ਲਈ ਕਿਹਾ ਗਿਆ। ਲੇਵਿਸ ਨੇ ਮਿਸਤਰੀ ਦੇ ਮੁੱਕਾ ਮਾਰ ਕੇ ਉਸ ਨੂੰ ਜਮੀਨ ਉਪਰ ਸੁੱਟ ਦਿੱਤਾ । ਪੁਲਿਸ ਜਦੋਂ ਮੌਕੇ ਉਪਰ ਪੁੱਜੀ ਤਾਂ ਮਿਸਤਰੀ ਬੇਹੋਸ਼ ਸੀ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਉਹ ਬਚ ਨਹੀਂ ਸਕਿਆ। ਇਸ ਹਮਲੇ ਦੀ ਸੋਸ਼ਲ ਮੀਡੀਆ ਉਪਰ ਇਕ ਵੀਡੀਓ ਵੀ ਵਾਇਰਲ ਹੋਈ ਹੈ। ਪੁਲਿਸ ਨੇ ਕਿਹਾ ਹੈ ਕਿ ਲੇਵਿਸ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਮਾਮਲੇ ਦੀ ਜਾਂਚ ਅਜੇ ਮੁੱਢਲੀ ਪੱਧਰ 'ਤੇ ਹੈ। ਮਿਸਤਰੀ ਗੁਜਰਾਤੀ ਭਾਈਚਾਰੇ ਦੀ ਜਾਣੀ ਪਛਾਣੀ ਸਖਸ਼ੀਅਤ ਸਨ।