ਫਿਲਮ ‘ਐਮਰਜੈਂਸੀ’ ਕਾਰਣ ਕੰਗਨਾ ਨੂੰ ਮਿਲੀ ਧਮਕੀ
ਸੰਤ ਜੀ’ ਬਾਰੇ ਗਲਤ ਦਿਖਾਇਆ ਤਾਂ ਸਿਰ ਕਲਮ ਹੋਵੇਗਾ’
ਅੰਮ੍ਰਿਤਸਰ ਟਾਈਮਜ਼ ਬਿਊਰੋ
ਦਿੱਲੀ: ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਬੀਜੇਪੀ ਐੱਮਪੀ ਅਤੇ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਨੂੰ ਵਿਖਾਉਣ ਖਿਲਾਫ ਵਿੱਕੀ ਥਾਮਸ ਨੇ ਵੀਡੀਓ ਵਿੱਚ ਕੰਗਨਾ ਦੇ ਸਿਰ ਕਲਮ ਦੀ ਧਮਕੀ ਦਿੱਤੀ ਗਈ ਹੈ। ਵੀਡੀਓ ਨੂੰ ਕੰਗਨਾ ਨੇ ਡੀਜੀਪੀ ਮਹਾਰਾਸ਼ਟਰ, ਪੰਜਾਬ ਅਤੇ ਹਿਮਾਚਲ ਨੂੰ ਟੈਗ ਕਰ ਦਿੱਤਾ ਹੈ।ਵਾਇਰਲ ਵੀਡੀਓ ਵਿੱਚ ਵਿੱਕੀ ਥਾਮਸ ਧਮਕੀ ਦਿੰਦੇ ਹੋਏ ਕਹਿ ਰਿਹਾ ਹੈ ‘ਕਿ ਇਤਿਹਾਸ ਨੂੰ ਬਦਲਿਆ ਨਹੀਂ ਜਾ ਸਕਦਾ ਹੈ। ਜੇਕਰ ਸੰਤਾਂ ਜਾਂ ਸਿੱਖਾਂ ਦਹਿਸ਼ਤਗਰਦ ਵਿਖਾਇਆ ਤਾਂ ਅੰਜਾਮ ਦੇ ਲਈ ਤਿਆਰ ਹੋ ਜਾਣ। ਉਨ੍ਹਾਂ ਕਿਹਾ ਕਿ ਕੰਗਨਾ ਜਿਸ ਦੀ ਫਿਲਮ ਕਰ ਰਹੀ ਹੈ ਉਸ ਦੀ ਕੀ ਸੇਵਾ ਹੋਈ ਸੀ? ਸੰਤ ਭਿੰਡਰਾਂਵਾਲਾ ਦੇ ਲਈ ਅਸੀਂ ਸਿਰ ਕੱਟਵਾ ਵੀ ਸਕਦੇ ਹਨ ਅਤੇ ਸਿਰ ਵੱਢ ਵੀ ਸਕਦੇ ਹਾਂ’।
ਵਿੱਕੀ ਥਾਮਸ ਦੇ ਨਾਲ ਬੈਠੇ ਮਹਾਰਾਸ਼ਟਰ ਦੇ ਇੱਕ ਨੌਜਵਾਨ ਸਿੱਖ ਨੇ ਕਿਹਾ ‘ਜੇਕਰ ਇਹ ਫਿਲਮ ਰਿਲੀਜ ਕਰਦੇ ਹੋ ਤਾਂ ਸਿੱਖਾਂ ਤੋਂ ਜੁੱਤੀਆਂ ਖਾਉਗੇ। ਥੱਪੜ ਤਾਂ ਤੁਸੀਂ ਖਾ ਚੁੱਕੇ ਹੋ। ਜੇਕਰ ਫਿਲਮ ਰਿਲੀਜ਼ ਹੋਈ ਤਾਂ ਜੁੱਤੀਆਂ ਨਾਲ ਤੁਹਾਡਾ ਸੁਆਗਤ ਹੋਵੇਗਾ।
Comments (0)