ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਸਾਜ਼ਿਸ਼ ਰਚਣ ਵਾਲੇ ਚਾਰ ਦੋਸ਼ੀਆਂ ਨੂੰ ਕੈਨੇਡਾ ਦੀ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ 2 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਸਰੀ ਕੈਨੇਡਾ ਦੀ ਸੂਬਾਈ ਅਦਾਲਤ ਵਿੱਚ ਬੀਤੇ ਦਿਨ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਚਾਰ ਭਾਰਤੀ ਨਾਗਰਿਕ ਫਸਟ ਡਿਗਰੀ ਕਤਲ ਅਤੇ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਜਿਨ੍ਹਾਂ ਦੇ ਨਾਮ ਕਰਨ ਬਰਾੜ, ਕਰਨਪ੍ਰੀਤ, ਕਮਲਪ੍ਰੀਤ ਅਤੇ ਅਮਨਦੀਪ ਹਨ, ਨੂੰ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ, ਸਰਕਾਰੀ ਵਕੀਲਾ ਨੇ ਕਤਲ ਕੇਸ ਨਾਲ ਸੰਬੰਧਿਤ ਕਾਗਜ ਪੱਤਰਾਂ ਅਤੇ ਹੋਰ ਸਬੂਤ ਇਕੱਠੇ ਕਰਨ ਦੀ ਤਿਆਰੀ ਲਈ ਅਦਾਲਤ ਕੋਲੋਂ ਹੋਰ ਸਮਾਂ ਮੰਗਿਆ ਜੱਜ ਸਾਹਿਬ ਨੇ ਵਕੀਲਾਂ ਦੀ ਦਰਖਵਾਸਤ ਤੇ ਅਦਾਲਤ ਦੀ ਅਗਲੀ ਕਾਰਵਾਈ 21 ਨਵੰਬਰ 2024 ਨੂੰ ਪਾ ਦਿੱਤੀ ਗਈ । ਇਹਨਾਂ ਭਾਰਤੀ ਭਾੜੇ ਦੇ ਕਾਤਲਾਂ ਦੀ ਪੇਸ਼ੀ ਦੌਰਾਨ ਸਰੀ ਵੈਨਕੋਵਰ ਦੀਆਂ ਸਿੱਖ ਸੰਗਤਾਂ ਦਾ ਵੱਡਾ ਇਕੱਠ ਅਦਾਲਤ ਦੇ ਅੰਦਰ ਅਤੇ ਬਾਹਰ ਮੌਜੂਦ ਸੀ, ਜਿਨ੍ਹਾਂ ਨੇ ਵੱਡੇ ਵੱਡੇ ਬੈਨਰ ਜਿਨਾਂ ਉੱਪਰ ਕੈਨੇਡਾ ਦੇ ਐਮਪੀ ਚੰਦਰਾ ਆਰੀਆ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜੈਸ਼ੰਕਰ, ਮਨੀਸ਼ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਸਨ, ਜੋ ਇਹ ਦਰਸਾਉਂਦੀਆਂ ਸਨ ਕਿ ਭਾਈ ਹਰਦੀਪ ਸਿੰਘ ਨਿੱਝਰ ਦੇ ਅਸਲੀ ਕਾਤਲ ਭਾਰਤ ਦੇ ਸੱਤਾਧਾਰੀ ਰਾਜਨੀਤਿਕ ਲੋਕ ਹਨ ਅਤੇ ਸਿੱਖ ਸੰਗਤਾਂ ਦੇ ਹੱਥਾਂ ਵਿੱਚ ਖਾਲਸਾਈ ਨਿਸ਼ਾਨ ਸਾਹਿਬ ਫੜੇ ਹੋਏ ਸਨ, ਨੌਜਵਾਨਾਂ ਵੱਲੋਂ ਭਾਈ ਹਰਦੀਪ ਸਿੰਘ ਨਿੱਝਰ ਜਿੰਦਾਬਾਦ, ਨਿੱਝਰ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਪੰਜਾਬ ਦੀ ਆਜ਼ਾਦੀ ਤੇ ਪਹਿਰਾ ਦਿਆਂਗੇ ਠੋਕ ਕੇ, ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ ।
ਭਾਈ ਮੋਨਿੰਦਰ ਸਿੰਘ ਨੇ ਖਦਸ਼ਾ ਜ਼ਾਹਿਰ ਕਰਦਿਆਂ ਕਿਹਾ ਕਿ ਕੋਈ ਵੀ ਸਿਆਸਤਦਾਨ ਜੋ ਭਾਰਤ ਪ੍ਰਤੀ ਬਾਹਰੀ ਤੌਰ 'ਤੇ ਪਿਆਰ ਦਿਖਾ ਰਿਹਾ ਹੈ - ਲੋਕਾਂ ਦੀ ਨਜ਼ਰ ਵਿੱਚ ਉਨ੍ਹਾਂ ਦਾ ਬਚਾਅ ਕਰਨਾ ਉਹੀ ਲੋਕ ਹਨ ਜਿਨ੍ਹਾਂ ਬਾਰੇ ਅਸੀਂ ਚਿੰਤਤ ਹਾਂ। ਭਾਰਤ ਕੈਨੇਡਾ ਦਾ ਇੱਕ ਭਾਈਵਾਲ ਹੈ। ਅਸੀਂ ਇਹ ਸਭ ਸਮਝਦੇ ਹਾਂ, ਪਰ ਇਹ ਨਹੀਂ ਹੋ ਸਕਦਾ ਕਿ ਤੁਸੀਂ ਇੱਥੇ ਕੈਨੇਡੀਅਨ ਨਾਗਰਿਕਾਂ ਅਤੇ ਕੈਨੇਡੀਅਨ ਸਿੱਖਾਂ ਦੇ ਜਾਨੀ ਨੁਕਸਾਨ ਜਾਂ ਖੂਨ-ਖਰਾਬੇ ਵਿੱਚ ਭਾਈਵਾਲ ਬਣੋ।
ਇਸ ਮੌਕੇ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ ਦੇ ਸੇਵਾਦਾਰਾਂ ਦੇ ਨਾਲ ਭਾਈ ਗੁਰਮੀਤ ਸਿੰਘ ਤੂਰ, ਭਾਈ ਭੁਪਿੰਦਰ ਸਿੰਘ ਹੋਠੀ, ਭਾਈ ਨਰਿੰਦਰ ਸਿੰਘ ਖਾਲਸਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਗੁਰਭੇਜ ਸਿੰਘ, ਭਾਈ ਗੁਰਮੀਤ ਸਿੰਘ ਗਿੱਲ ਅਤੇ ਬੀਬੀ ਪਰਮਿੰਦਰ ਕੌਰ ਸਮੇਤ ਵਡੀ ਗਿਣਤੀ ਅੰਦਰ ਪੰਥਦਰਦੀ ਪਹੁੰਚੇ ਹੋਏ ਸਨ।
Comments (0)