ਅਰੁੰਧਤੀ ਰਾਏ ਨੂੰ 'ਬੇਮਿਸਾਲ' ਲਿਖਤ ਲਈ 'ਪੈਨ ਪਿੰਟਰ ਪੁਰਸਕਾਰ' ਮਿਲੇਗਾ

ਅਰੁੰਧਤੀ ਰਾਏ ਨੂੰ 'ਬੇਮਿਸਾਲ' ਲਿਖਤ ਲਈ 'ਪੈਨ ਪਿੰਟਰ ਪੁਰਸਕਾਰ' ਮਿਲੇਗਾ

*ਕਸ਼ਮੀਰ ਅਜ਼ਾਦੀ ਬਾਰੇ ਅਵਾਜ਼ ਉਠਾਉਣ ਵਾਲੀ ਅਰੁੰਧਤੀ ਪੰਜਾਬ ਬਾਰੇ ਚੁਪ ਕਿਉਂ

14 ਸਾਲ ਪਹਿਲਾਂ ਕਸ਼ਮੀਰ ਬਾਰੇ ਇਤਿਹਾਸਕ ਟਿੱਪਣੀਆਂ ਨੂੰ ਲੈ ਕੇ ਮੌਜੂਦਾ ਸਮੇਂ ਵਿਚ ਯੂਏਪੀਏ ਮੁਕੱਦਮੇ ਦਾ ਸਾਹਮਣਾ ਕਰ ਰਹੀ ਬੁਕਰ ਪੁਰਸਕਾਰ ਜੇਤੂ ਲੇਖਿਕਾ ਅਰੁੰਧਤੀ ਰਾਏ ਨੂੰ ਬੀਤੇ ਦਿਨੀਂ ਉਸ ਦੀਆਂ ਅਡੋਲ ਲਿਖਤਾਂ ਲਈ ਵੱਕਾਰੀ ਪੈਨ ਪਿੰਟਰ ਪੁਰਸਕਾਰ 2024 ਨਾਲ 10 ਅਕਤੂਬਰ 2024 ਨੂੰ ਸਨਮਾਨਿਤ ਕੀਤਾ ਜਾਵੇਗਾ ।2009 ਤੋਂ, ਇਹ ਪੁਰਸਕਾਰ ਨੋਬਲ ਪੁਰਸਕਾਰ ਜੇਤੂ ਅਤੇ ਨਾਟਕਕਾਰ ਹੈਰੋਲਡ ਪਿੰਟਰ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ।   ਇਹ ਪੁਰਸਕਾਰ ਹਰ ਸਾਲ ਬਰਤਾਨੀਆ ਅਤੇ ਰਾਸ਼ਟਰਮੰਡਲ ਦੇਸ਼ਾਂ ਦੇ ਉਨ੍ਹਾਂ ਨਾਗਰਿਕ ਲੇਖਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਦਾ ਵਿਸ਼ਵ ਪ੍ਰਤੀ ‘ਅਡੋਲ’, ‘ਦਲੇਰੀ’ ਦ੍ਰਿਸ਼ਟੀਕੋਣ ਹੈ ਅਤੇ ਜਿਨ੍ਹਾਂ ਦੀ ਲਿਖਤ “ਜ਼ਿੰਦਗੀ ਅਤੇ ਸਮਾਜ ਦੇ ਅਸਲ ਸੱਚ ਨੂੰ ਪਰਿਭਾਸ਼ਤ ਕਰਨ ਲਈ ਬੌਧਿਕ ਦ੍ਰਿੜਤਾ” ਨੂੰ ਦਰਸਾਉਂਦੀ ਹੈ। ਇਸ ਪੁਰਸਕਾਰ ਲਈ ਇਸ ਸਾਲ ਦੀ ਜਿਊਰੀ ਵਿੱਚ ਪੈਨ ਦੀ ਪ੍ਰਧਾਨ ਰੂਥ ਬੋਰਥਵਿਕ, ਅਦਾਕਾਰ ਖਾਲਿਦ ਅਬਦੁੱਲਾ ਅਤੇ ਲੇਖਕ ਰੋਜਰ ਰੌਬਿਨਸਨ ਸ਼ਾਮਲ ਸਨ।ਜੱਜਾਂ ਨੇ ਵਾਤਾਵਰਣ ਦੇ ਵਿਗਾੜ ਤੋਂ ਲੈ ਕੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੱਕ ਦੇ ਮੁੱਦਿਆਂ 'ਤੇ ਰਾਏ ਦੀਆਂ ਟਿੱਪਣੀਆਂ ਦੀ ਸ਼ਲਾਘਾ ਕੀਤੀ।ਅਬਦੱਲਾ ਨੇ ਕਿਹਾ ਕਿ ਰਾਏ ਆਜ਼ਾਦੀ ਅਤੇ ਨਿਆਂ ਦੀ ਚਮਕਦੀ ਆਵਾਜ਼ ਹੈ ।

ਅਰੁੰਧਤੀ ਦਾ ਦੂਜਾ ਨਾਵਲ ‘ਦਿ ਮਨਿਸਟਰੀ ਆਫ ਅਟਮੋਸਟ ਹੈਪੀਨੇਸ’ 2017 ਵਿੱਚ ਪ੍ਰਕਾਸ਼ਿਤ ਹੋਇਆ ਸੀ।

ਆਪਣੀ ਕਿਤਾਬ 'ਦਿ ਗੌਡ ਆਫ ਸਮਾਲ ਥਿੰਗਜ਼' ਲਈ 1997 ਵਿੱਚ ਬੁਕਰ ਪੁਰਸਕਾਰ ਜਿੱਤਣ ਵਾਲੀ ਅਰੁੰਧਤੀ ਰਾਏ ਨੇ ਕੁੱਲ 9 ਤੋਂ ਵੱਧ ਕਿਤਾਬਾਂ ਲਿਖੀਆਂ ਹਨ।ਉਨ੍ਹਾਂ ਦਾ ਨਾਵਲ 'ਦਿ ਮਨਿਸਟਰੀ ਆਫ਼ ਅਟਮੋਸਟ ਹੈਪੀਨੇਸ' ਨੈਸ਼ਨਲ ਬੁੱਕ ਕ੍ਰਿਟਿਕਸ ਸਰਕਲ ਅਵਾਰਡ ਲਈ ਫਾਈਨਲਿਸਟਾਂ ਵਿੱਚੋਂ ਇੱਕ ਸੀ।

ਅਰੁੰਧਤੀ ਦੀ ਉਮਰ 60 ਸਾਲ ਦੇ ਕਰੀਬ ਹੈ ਅਤੇ ਉਨ੍ਹਾਂ ਨੇ ਦਿੱਲੀ ਸਕੂਲ ਆਫ਼ ਆਰਕੀਟੈਕਚਰ ਤੋਂ ਪੜ੍ਹਾਈ ਕੀਤੀ ਹੈ। ਰਾਏ ਨੇ ਫਿਰ ਪ੍ਰੋਡਕਸ਼ਨ ਡਿਜ਼ਾਈਨਰ ਵਜੋਂ ਕੰਮ ਕੀਤਾ।ਅਰੁੰਧਤੀ ਰਾਏ ਦੀ ਜ਼ਿੰਦਗੀ ਹਮੇਸ਼ਾ ਥੋੜੀ ਵੱਖਰੀ ਸੀ। ਉਨ੍ਹਾਂ ਨੇ 16 ਸਾਲ ਦੀ ਉਮਰ ਵਿੱਚ ਘਰ ਛੱਡਿਆ, ਦਿੱਲੀ ਦੇ ਇੱਕ ਆਰਕੀਟੈਕਚਰ ਸਕੂਲ ਵਿੱਚ ਗਏ, ਗੋਆ ਦੇ ਬੀਚਾਂ 'ਤੇ ਕੇਕ ਵੇਚਿਆ, ਐਰੋਬਿਕਸ ਸਿਖਾਇਆ ਅਤੇ ਇੱਕ ਇੰਡੀ ਫਿਲਮ ਵਿੱਚ ਵੀ ਕੰਮ ਕੀਤਾ।

ਉਨ੍ਹਾਂ ਨੇ ਆਪਣਾ ਪਹਿਲਾ ਨਾਵਲ ਲਿਖਣ ਤੋਂ ਪਹਿਲਾਂ ਲਗਭਗ ਪੰਜ ਸਾਲ ਸਕ੍ਰੀਨਪਲੇਅ (ਪਟਕਥਾ) ਲਿਖੇ।ਰਾਏ ਨੂੰ 2002 ਵਿੱਚ ਲੈਨਨ ਫਾਊਂਡੇਸ਼ਨ ਪ੍ਰਾਈਜ਼ ਫਾਰ ਕਲਚਰਲ ਫਰੀਡਮ, 2004 ਵਿੱਚ ਸਿਡਨੀ ਪੀਸ ਪ੍ਰਾਈਜ਼, 2004 ਵਿੱਚ ਨੈਸ਼ਨਲ ਕਾਉਂਸਿਲ ਆਫ਼ ਟੀਚਰਜ਼ ਆਫ਼ ਇੰਗਲਿਸ਼ ਦੁਆਰਾ ਦਿੱਤਾ ਗਿਆ ਜਾਰਜ ਓਰਵੇਲ ਅਵਾਰਡ ਅਤੇ 2011 ਵਿੱਚ ਡਿਸਟਿੰਗੂਇਸ਼ਡ ਰਾਈਟਿੰਗ ਲਈ ਨੌਰਮਨ ਮੇਲਰ ਪ੍ਰਾਈਜ਼ ਨਾਲ ਸਨਮਾਨਿਤ ਕੀਤਾ ਗਿਆ ਸੀ।

ਅਰੁੰਧਤੀ ਰਾਏ ਨੇ ਸੱਤ ਨਾਨ-ਫਿਕਸ਼ਨ ਕਿਤਾਬਾਂ ਵੀ ਲਿਖੀਆਂ ਹਨ। ਇਨ੍ਹਾਂ ਵਿੱਚ ਸਾਲ 1999 ਵਿੱਚ ਰਿਲੀਜ਼ ਹੋਈ ‘ਕੌਸਟ ਆਫ ਲਿਵਿੰਗ’ ਵੀ ਸ਼ਾਮਲ ਹੈ, ਜਿਸ ਵਿੱਚ ਵਿਵਾਦਤ ਨਰਮਦਾ ਡੈਮ ਪ੍ਰੋਜੈਕਟ ਅਤੇ ਪ੍ਰਮਾਣੂ ਪ੍ਰੀਖਣ ਪ੍ਰੋਗਰਾਮ ਲਈ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਗਈ ਸੀ।

ਇਸ ਤੋਂ ਇਲਾਵਾ ਉਨ੍ਹਾਂ ਨੇ ਸਾਲ 2001 ਵਿੱਚ ‘ਪਾਵਰ ਪਾਲੀਟਿਕਸ’ ਨਾਂ ਦੀ ਪੁਸਤਕ ਲਿਖੀ, ਜੋ ਨਿਬੰਧਾਂ ਦਾ ਸੰਗ੍ਰਹਿ ਹੈ। ਇਸੇ ਸਾਲ ਉਸ ਦੀ ‘ਦਿ ਅਲਜਬਰਾ ਆਫ਼ ਇਨਫਿਨੀਟ ਜਸਟਿਸ’ ਵੀ ਆਈ ਇਸ ਤੋਂ ਬਾਅਦ ਸਾਲ 2004 ਵਿੱਚ ‘ਦ ਆਰਡੀਨਰੀ ਪਰਸਨਜ਼ ਗਾਈਡ ਟੂ ਐਂਪਾਇਰ’ ਆਈ।

ਫਿਰ ਸਾਲ 2009 ਵਿੱਚ ਰਾਏ ਨੇ 'ਇੰਡੀਆ, ਲਿਸਨਿੰਗ ਟੂ ਗ੍ਰਾਸਹੌਪਰਸ: ਫੀਲਡ ਨੋਟਸ ਆਨ ਡੈਮੋਕਰੇਸੀ' ਨਾਂ ਦੀ ਕਿਤਾਬ ਲਿਆਂਦੀ।

ਇਹ ਕਿਤਾਬਾਂ ਨਿਬੰਧਾਂ ਅਤੇ ਲੇਖਾਂ ਦਾ ਸੰਗ੍ਰਹਿ ਸਨ ਜਿਨ੍ਹਾਂ ਨੇ ਸਮਕਾਲੀ ਭਾਰਤ ਵਿੱਚ ਲੋਕਤੰਤਰ ਦੇ ਹਨੇਰੇ ਪੱਖ ਦੀ ਖੋਜ ਕੀਤੀ ਸੀ।

  ਅਰੁੰਧਤੀ ਰਾਇ ਨੂੰ ਇਹ ਪੁਰਸਕਾਰ ਅਜਿਹੇ ਸਮੇਂ ਦਿੱਤਾ ਜਾ ਰਿਹਾ ਹੈ ਜਦੋਂ ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਹਾਲ ਹੀ ਵਿਚ ਗੈਰਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਯਾਨੀ ਯੂਏਪੀਏ ਦੇ ਤਹਿਤ ਉਨ੍ਹਾਂ ‘ਤੇ ਮੁਕੱਦਮਾ ਚਲਾਉਣ ਦੀ ਇਜਾਜ਼ਤ ਦਿੱਤੀ ਹੈ। ਉਨ੍ਹਾਂ ਦੇ ਖ਼ਿਲਾਫ਼ ਇਹ ਮਾਮਲਾ 14 ਸਾਲ ਪੁਰਾਣੇ ਭਾਸ਼ਣ ਨੂੰ ਲੈ ਕੇ ਦਰਜ ਕੀਤਾ ਗਿਆ ਸੀ। ਰਾਏ 'ਤੇ ਮੁਕੱਦਮਾ ਚਲਾਉਣ ਦੇ ਐਲਾਨ ਤੋਂ ਬਾਅਦ, 200 ਤੋਂ ਵੱਧ ਵਿਦਵਾਨਾਂ, ਕਾਰਕੁਨਾਂ ਅਤੇ ਪੱਤਰਕਾਰਾਂ ਨੇ ਇੱਕ ਖੁੱਲ੍ਹਾ ਪੱਤਰ ਲਿਖ ਕੇ ਸਰਕਾਰ ਨੂੰ ਆਪਣਾ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਸੀ।

ਮਸ਼ਹੂਰ ਲੇਖਕ ਆਕਾਰ ਪਟੇਲ ਨੇ ਕਿਹਾ, "ਭਾਰਤ ਦੀ ਦਰਜਾਬੰਦੀ ਵਿਸ਼ਵ ਪੱਧਰ 'ਤੇ ਕਈ ਹੋਰ ਲੋਕਤੰਤਰ ਸੰਕੇਤਾਂ 'ਤੇ ਡਿੱਗ ਗਈ ਹੈ, ਜਿਸ ਵਿੱਚ ਫ੍ਰੀਡਮ ਹਾਊਸ, ਵੈਰਾਇਟੀ ਆਫ ਡੈਮੋਕਰੇਸੀਜ਼, ਦ ਇਕਨਾਮਿਸਟ ਇੰਟੈਲੀਜੈਂਸ ਯੂਨਿਟ ਸ਼ਾਮਲ ਹਨ। ਮੈਨੂੰ ਲੱਗਦਾ ਹੈ ਕਿ ਇਹ (ਮਾਮਲਾ) ਇੱਕ ਵਿਅੰਗਾਤਮਕ ਹੈ।" ਦੁਨੀਆ ਨੂੰ ਇੱਕ ਸੁਨੇਹਾ ਕਿ ਅਸਹਿਮਤੀ ਮੋਦੀ ਸਰਕਾਰ ਲਈ ਅਸਹਿ ਹੈ।

ਇਸ ਦੇ ਨਾਲ ਹੀ ਸਲਿਲ ਤ੍ਰਿਪਾਠੀ ਦਾ ਕਹਿਣਾ ਹੈ, "ਜੇਕਰ ਉਨ੍ਹਾਂ 'ਤੇ ਮੁਕੱਦਮਾ ਚਲਾਇਆ ਜਾਂਦਾ ਹੈ, ਤਾਂ ਇਹ ਭਾਰਤ ਦੇ ਵਿਸ਼ਵਵਿਆਪੀ ਅਕਸ ਨੂੰ ਹੀ ਨੁਕਸਾਨ ਪਹੁੰਚਾਏਗਾ। ਸਭਿਅਕ, ਲੋਕਤੰਤਰੀ ਦੇਸ਼ਾਂ ਵਿੱਚ, ਸਮਾਜ ਆਪਣੇ ਉੱਘੇ ਲੇਖਕਾਂ ਅਤੇ ਕਲਾਕਾਰਾਂ ਦਾ ਸਤਿਕਾਰ ਕਰਦਾ ਹੈ, ਭਾਵੇਂ ਸ਼ਕਤੀਸ਼ਾਲੀ ਅਤੇ ਪ੍ਰਭਾਵਸ਼ਾਲੀ ਕੁਲੀਨ ਵਰਗ ਵਿੱਚ ਹੀ ਲੇਖਕਾਂ ਨੂੰ ਸਤਾਇਆ ਜਾਂਦਾ ਹੈ। ਇੱਕ ਤਾਨਾਸ਼ਾਹੀ ਸ਼ਾਸਨ ਹੈ, ਇਹ ਮਾਮਲਾ ਇਸ ਵਿਚਾਰ ਨੂੰ ਮਜ਼ਬੂਤ ਕਰੇਗਾ ਕਿ ਸੰਸਦੀ ਬਹੁਮਤ ਗੁਆਉਣ ਦੇ ਬਾਵਜੂਦ, ਇਹ ਚੋਣਾਂ ਤੋਂ ਗਲਤ ਸਬਕ ਲੈ ਰਹੀ ਹੈ।

ਅਹਿਮਦਾਬਾਦ ਦੇ ਸੀਨੀਅਰ ਵਕੀਲ ਆਈਐਚ ਸਈਅਦ ਕਹਿੰਦੇ ਹਨ, "ਇਸ ਕੇਸ ਵਿੱਚ ਯੂਏਪੀਏ ਧਾਰਾਵਾਂ ਨੂੰ ਮਨਜ਼ੂਰੀ ਦੇਣ ਵਿੱਚ ਬੇਲੋੜੀ ਦੇਰੀ ਹੋਈ ਹੈ। ਜਦੋਂ ਤੱਕ ਇਸ ਦੇਰੀ ਲਈ ਕੋਈ ਠੋਸ ਸਪੱਸ਼ਟੀਕਰਨ ਨਹੀਂ ਮਿਲਦਾ, ਅਦਾਲਤ ਯਕੀਨੀ ਤੌਰ 'ਤੇ ਅਰੁੰਧਤੀ ਰਾਏ ਦੀ ਗੱਲ ਸੁਣੇਗੀ।"

ਉਨ੍ਹਾਂ ਕਿਹਾ, "ਅਰੁੰਧਤੀ ਰਾਏ ਵੀ ਇਸ ਦਲੀਲ (ਮਨਜ਼ੂਰੀ ਵਿੱਚ ਦੇਰੀ) ਦੇ ਆਧਾਰ 'ਤੇ ਕੇਸ ਨੂੰ ਅਦਾਲਤ ਵਿੱਚ ਚੁਣੌਤੀ ਦੇ ਸਕਦੀ ਹੈ।"

ਫਰੰਟਲਾਈਨ ਵਿੱਚ ਪ੍ਰਕਾਸ਼ਿਤ ਇੱਕ ਰਿਪੋਰਟ ਦੇ ਮੁਤਾਬਕ, ਯੂਏਪੀਏ ਦੇ ਤਹਿਤ ਰਾਏ ਵਿਰੁੱਧ ਮੁਕੱਦਮਾ ਚਲਾਉਣਾ ਕਾਨੂੰਨੀ ਤੌਰ 'ਤੇ ਕਮਜ਼ੋਰ ਹੋ ਸਕਦਾ ਹੈ ਕਿਉਂਕਿ ਇਸ ਵਿੱਚ ਸਪੱਸ਼ਟਤਾ ਦੀ ਘਾਟ ਹੈ।

ਅਰੁੰਧਤੀ ਨੇ ਨਰਿੰਦਰ ਮੋਦੀ ਸਰਕਾਰ ਖਿਲਾਫ ਆਵਾਜ਼ ਉਠਾਈ ਸੀ। ਪੈੱਨ ਇੰਟਰਨੈਸ਼ਨਲ ਦੇ ਸਲਿਲ ਤ੍ਰਿਪਾਠੀ ਨੇ ਪਿਛਲੇ ਹਫ਼ਤੇ ਗਾਰਡੀਅਨ ਵਿੱਚ ਲਿਖਿਆ ਸੀ ਕਿ ਭਾਵੇਂ ਮੋਦੀ ਹਾਲੀਆ ਚੋਣਾਂ ਵਿੱਚ ਸੰਸਦੀ ਬਹੁਮਤ ਤੋਂ ਖੁੰਝ ਗਏ ਹੋਣ, ਪਰ ਇਹ ਮੰਨਣਾ ਗਲਤ ਹੋਵੇਗਾ ਕਿ ਉਹ ਬਦਲ ਗਏ ਹਨ। ਉਹ ਜਮੂਹਰੀਅਤ ਨੂੰ ਕੋਈ ਸਪੇਸ ਨਹੀਂ ਦੇ ਰਹੇ।ਉਨ੍ਹਾਂ ਲਿਖਿਆ ਸੀ, ''ਰਾਏ ਵਰਗੇ ਮਸ਼ਹੂਰ ਲੇਖਕ ਦਾ ਪਿੱਛਾ ਕਰਦੇ ਹੋਏ ਸਰਕਾਰ ਨੇ ਆਲੋਚਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਕੁਝ ਵੱਖਰਾ ਕਰਨ ਦੀ ਉਮੀਦ ਨਾ ਰੱਖਣ। ਆਲੋਚਕਾਂ 'ਤੇ ਤਲਵਾਰ ਲਟਕ ਰਹੀ ਹੈ। ਰਾਏ ਦਾ ਕੇਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਕਲਮ ਤਲਵਾਰ ਨਾਲੋਂ ਸ਼ਕਤੀਸ਼ਾਲੀ ਕਿਉਂ ਹੋਣੀ ਚਾਹੀਦੀ ਹੈ?

ਅਰੁੰਧਤੀ ਰਾਏ ਨੇ ਕਿਹਾ ਕਿ ਉਹ ਪੇਨ ਪਿੰਟਰ ਐਵਾਰਡ ਪ੍ਰਾਪਤ ਕਰਕੇ ਖੁਸ਼ ਹੈ। ਮੈਂ ਚਾਹੁੰਦੀ ਹਾਂ ਕਿ ਹੈਰੋਲਡ ਪਿੰਟਰ ਅੱਜ ਸਾਡੇ ਨਾਲ ਹੁੰਦਾ ਜਦੋਂ ਸੰਸਾਰ ਦਿਨੋ-ਦਿਨ ਮੁਸ਼ਕਲ ਹੁੰਦਾ ਜਾ ਰਿਹਾ ਹੈ। ਅਤੇ ਜਦੋਂ ਉਹ ਉੱਥੇ ਨਹੀਂ ਹੈ ਤਾਂ ਸਾਡੇ ਵਿੱਚੋਂ ਕਿਸੇ ਨੂੰ ਉਸ ਦੁਆਰਾ ਖਾਲੀ ਕੀਤੀ ਜਗ੍ਹਾ ਨੂੰ ਭਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਪਿਛਲੇ ਪੈਨ ਅਵਾਰਡ ਜੇਤੂਆਂ ਵਿੱਚ ਮੈਲੋਰੀ ਬਲੈਕਮੈਨ, ਸਿਟਸੀ ਡੰਗਰੇਮਬਗਾ, ਮਾਰਗਰੇਟ ਏਟੌਡ, ਅਤੇ ਸਲਮਾਨ ਰਸ਼ਦੀ ਸ਼ਾਮਲ ਹੈ।

 ਸੁਆਲ ਇਹ ਹੈ ਕਿ ਅਰੰਧਤੀ ਕਸ਼ਮੀਰ ਦੀ ਅਜ਼ਾਦੀ, ਮਨੁੱਖੀ ਅਧਿਕਾਰਾਂ ਬਾਰੇ ਬੇਬਾਕੀ ਨਾਲ ਅਵਾਜ਼ ਉਠਾ ਰਹੇ ਹਨ ਪਰ ਪੰਜਾਬ ਤੇ ਸਿਖ ਪੰਥ ਦੇ ਦੁਖਾਂਤ ਬਾਰੇ ਚੁਪ ਕਿਉਂ ਹਨ ? ਹਾਲਾਂਕਿ ਗੁਰਪੁਰਵਾਸੀ ਸੀਨੀਅਰ ਪੱਤਰਕਾਰ ਦਲਬੀਰ ਸਿੰਘ ਗੰਨਾ ਪਿੰਡ ਤੇ ਗੁਰਬਚਨ ਸਿੰਘ ਦੇਸ ਪੰਜਾਬ ਨੇ ਉਨ੍ਹਾਂ ਨੂੰ ਜਲੰਧਰ ਦੇਸ ਭਗਤ ਯਾਦਗਾਰ ਹਾਲ ਵਿਖੇਪੰਜਾਬ ਸੰਤਾਪ, ਦਿਲੀ ਕਤਲੇਆਮ 84ਬਾਰੇ ਪੁਸਤਕਾਂ ਭੇਂਟ ਕੀਤੀਆਂ ਗਲਬਾਤ ਵੀ ਕੀਤੀ,ਪਰ ਇਸ ਦੇ ਬਾਵਜੁਦ ਅਰੰਧਤੀ ਰਾਇ ਚੁਪ ਹਨ।ਅਜਿਹਾ ਕਿਊਂ?