ਅਮਰੀਕਾ ਵਲੋਂ ਜੰਗ ਵਿੱਚ ਯੂਕਰੇਨ ਦਾ ਸਮਰਥਨ ਕਰਨਾ ਕਿਉਂ ਜ਼ਰੂਰੀ
ਯੂਕਰੇਨ ਉਪਰ ਰੂਸ ਦੇ ਹਮਲੇ ਦੀ ਪਹਿਲੀ ਵਰ੍ਹੇਗੰਢ ਨੇੜੇ ਆ ਰਹੀ ਹੈ..
ਅਜਿਹੀ ਸਥਿਤੀ ਵਿਚ ਇਹ ਸਵਾਲ ਜ਼ਰੂਰੀ ਹੈ ਕਿ ਇਹ ਕਿਵੇਂ ਮੁਮਕਿਨ ਹੈ ਕਿ 23 ਫਰਵਰੀ 2022 ਨੂੰ ਅਮਰੀਕਾ ਵਿਚ ਕੋਈ ਇਹ ਨਹੀਂ ਕਹਿ ਰਿਹਾ ਸੀ ਕਿ ਉਸ ਨੂੰ ਰੂਸ ਨਾਲ ਖਿਲਾਫ ਅਜਿਹੇ ਦੇਸ਼ ਦੀ ਮਦਦ ਕਰਨੀ ਚਾਹੀਦੀ ਹੈ - ਜਿਸ ਨੂੰ ਅਮਰੀਕੀ ਦੁਨੀਆ ਦੇ ਨਕਸ਼ੇ 'ਤੇ ਵੀ ਨਹੀਂ ਲੱਭ ਸਕਦਾ? ਅਸਿੱਧੇ ਯੁੱਧ ਅਤੇ ਅੱਜ ਵੀ, ਉਸ ਘਟਨਾ ਦੀ ਇੱਕ ਸਾਲ ਦੀ ਵਰ੍ਹੇਗੰਢ 'ਤੇ, ਵੱਖ-ਵੱਖ ਪੋਲ ਦਰਸਾਉਂਦੇ ਹਨ ਕਿ ਬਹੁਤ ਸਾਰੇ ਅਮਰੀਕੀ ਨਾਗਰਿਕ ਯੂਕਰੇਨ ਨੂੰ ਜਾਰੀ ਫੌਜੀ ਸਹਾਇਤਾ ਰਾਹੀਂ ਸਿਧਾ ਸਮਰਥਨ ਕਰਨ ਦਾ ਅਰਥ ਜਾਣਦੇ ਹਨ ਕਿ ਇਸਦਾ ਮਤਲਬ ਵਲਾਦੀਮੀਰ ਪੁਤਿਨ ਦੇ ਰੂਸ ਨਾਲ ਸਿੱਧੀ ਜੰਗ ਦਾ ਖ਼ਤਰਾ ਮੁੱਲ ਲੈਣਾ ਹੋਵੇਗਾ।ਅਮਰੀਕੀ ਲੋਕ-ਰਾਏ ਵਿੱਚ ਇਹ ਤਬਦੀਲੀ ਹੈਰਾਨੀਜਨਕ ਹੈ। ਸ਼ਾਇਦ ਇਸ ਦਾ ਇੱਕ ਕਾਰਨ ਇਹ ਹੋ ਸਕਦਾ ਹੈ ਕਿ ਅੱਜ ਯੂਕਰੇਨ ਵਿੱਚ ਅਮਰੀਕੀ ਫੌਜਾਂ ਤਾਇਨਾਤ ਨਹੀਂ ਹਨ ਅਤੇ ਅਸੀਂ ਉੱਥੇ ਸਿਰਫ ਆਪਣੇ ਹਥਿਆਰ ਅਤੇ ਪੂੰਜੀ ਦਾਅ 'ਤੇ ਲਗਾ ਰਹੇ ਹਾਂ। ਯੁਧ ਦੀ ਮਾਰ ਯੂਕਰੇਨੀਅਨ ਝੱਲ ਰਹੇ ਹਨ। ਪਰ ਇੱਕ ਹੋਰ ਕਾਰਨ ਇਹ ਹੋ ਸਕਦਾ ਹੈ ਕਿ ਬਹੁਤ ਸਾਰੇ ਅਮਰੀਕੀ ਜਾਣਦੇ ਹਨ ਕਿ ਅੱਜ ਅਸੀਂ ਜਿਸ ਸੰਸਾਰ ਵਿੱਚ ਰਹਿੰਦੇ ਹਾਂ, ਉਸ ਵਿੱਚ ਅਮਰੀਕੀ ਦਖਲਅੰਦਾਜ਼ੀ ਮਾਇਨੇ ਰੱਖਦੀ ਹੈ।
ਇਸ ਦਾ ਇਹ ਮਤਲਬ ਨਹੀਂ ਹੈ ਕਿ ਅਮਰੀਕਾ ਨੇ ਹਮੇਸ਼ਾ ਆਪਣੀ ਤਾਕਤ ਨੂੰ ਸਮਝਦਾਰੀ ਨਾਲ ਵਰਤਿਆ ਹੈ ਜਾਂ ਇਹ ਆਪਣੇ ਸਹਿਯੋਗੀ ਦੇਸਾਂ ਤੋਂ ਬਿਨਾਂ ਕਾਮਯਾਬ ਹੋ ਸਕਦਾ ਸੀ। ਪਰ 1945 ਤੋਂ ਬਾਅਦ, ਅਮਰੀਕਾ ਨੇ ਆਪਣੇ ਸਹਿਯੋਗੀਆਂ ਨਾਲ ਮਿਲ ਕੇ ਸਫਲਤਾਪੂਰਵਕ ਇੱਕ ਉਦਾਰਵਾਦੀ ਵਿਸ਼ਵ ਵਿਵਸਥਾ ਬਣਾਈ ਹੈ, ਜੋ ਆਰਥਿਕ ਅਤੇ ਰਾਜਨੀਤਿਕ ਤੌਰ 'ਤੇ ਅਮਰੀਕਾ ਦੇ ਹਿੱਤ ਵਿੱਚ ਹੈ।ਇਹ ਇੱਕ ਵਿਸ਼ਵ ਵਿਵਸਥਾ ਹੈ ਜਿਸ ਵਿੱਚ ਨਾਜ਼ੀ ਜਰਮਨੀ, ਸਾਮਰਾਜੀ ਜਾਪਾਨ ਜਾਂ ਆਧੁਨਿਕ ਰੂਸ ਅਤੇ ਚੀਨ ਆਪਣੇ ਕਮਜ਼ੋਰ ਗੁਆਂਢੀ ਦੇਸਾਂ ਦੀ ਸੁਤੰਤਰਤਾ ਤੇ ਵਿਕਾਸ ਨੂੰ ਹਜ਼ਮ ਨਹੀਂ ਕਰ ਸਕਦੇ। ਇਹ ਵਿਸ਼ਵ ਵਿਵਸਥਾ ਵੀ ਹੈ ਜਿਸ ਵਿੱਚ ਲੋਕਤੰਤਰ ਪਹਿਲਾਂ ਨਾਲੋਂ ਵੱਧ ਦੇਸ਼ਾਂ ਵਿੱਚ ਕਾਰਜਸ਼ੀਲ ਹੈ ਅਤੇ ਜਿੱਥੇ ਮੁਕਤ-ਬਜ਼ਾਰ ਪ੍ਰਣਾਲੀ ਨੇ ਸੰਸਾਰ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਹੈ।
ਇਸ ਕਾਰਨ ਪਿਛਲੇ 80 ਸਾਲਾਂ ਵਿੱਚ ਅਸੀਂ ਅਜਿਹਾ ਕੋਈ ਵੱਡਾ ਯੁਧ ਨਹੀਂ ਦੇਖਿਆ, ਜੋ ਦੁਨੀਆਂ ਨੂੰ ਅਸਥਿਰ ਕਰ ਸਕੇ। ਅਮਰੀਕਾ ਅਤੇ ਨਾਟੋ ਦੇਸ਼ ਇਸ ਉਦਾਰਵਾਦੀ ਪ੍ਰਣਾਲੀ ਨੂੰ ਕਾਇਮ ਰੱਖਣ ਲਈ ਹੀ ਯੂਕਰੇਨ ਦੀ ਮਦਦ ਲਈ ਅੱਗੇ ਵਧੇ ਹਨ। ਯਾਦ ਰਹੇ ਕਿ ਪਿਛਲੇ ਸਮੇਂ ਵਿੱਚ ਹੋਈਆਂ ਦੋ ਵਿਸ਼ਵ ਜੰਗਾਂ ਵਿੱਚ ਅਮਰੀਕਾ ਆਪਣੀ ਰੱਖਿਆ ਲਈ ਨਹੀਂ, ਸਗੋਂ ਵਿਸ਼ਵ ਵਿਵਸਥਾ ਦੀ ਰੱਖਿਆ ਲਈ ਸ਼ਾਮਲ ਹੋਇਆ ਸੀ।
ਸੱਚ ਇਹ ਹੈ ਕਿ ਯੁੱਧ ਦਾ ਪਹਿਲਾ ਸਾਲ ਅਮਰੀਕਾ ਅਤੇ ਉਸਦੇ ਸਹਿਯੋਗੀਆਂ ਲਈ ਇੰਨਾ ਮੁਸ਼ਕਲ ਨਹੀਂ ਸੀ। ਪਰ ਕੀ ਦੂਜਾ ਸਾਲ ਆਸਾਨ ਹੋਵੇਗਾ? ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਪੁਤਿਨ ਨੇ ਪਹਿਲਾਂ ਨਾਲੋਂ ਸਖ਼ਤ ਹਮਲਾ ਕਰਨ ਦਾ ਮਨ ਬਣਾ ਲਿਆ ਹੈ ਅਤੇ ਯੁੱਧ ਦੀ ਪਹਿਲੀ ਵਰ੍ਹੇਗੰਢ ਨੂੰ ਮਨਾਉਣ ਲਈ ਪੰਜ ਲੱਖ ਨਵੇਂ ਸੈਨਿਕ ਤਾਇਨਾਤ ਕਰ ਹਿਹਾ ਹੈ।
ਇਕ ਤਰ੍ਹਾਂ ਨਾਲ, ਪੁਤਿਨ ਬਿਡੇਨ ਨੂੰ ਕਹਿ ਰਿਹਾ ਹੈ ਕਿ ਮੈਂ ਇਹ ਲੜਾਈ ਨਹੀਂ ਹਾਰ ਸਕਦਾ ਅਤੇ ਇਸ ਨੂੰ ਜਿੱਤਣ ਲਈ ਮੈਂ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਹਾਂ। ਪਰ ਤੁਹਾਡੇ ਅਤੇ ਤੁਹਾਡੇ ਯੂਰਪੀਅਨ ਦੋਸਤਾਂ ਵੀ ਇਹ ਰਾਇ ਰਖਦੇ ਹਨ? ਕੀ ਤੁਸੀਂ ਵੀ ਆਪਣੀ ਉਦਾਰਵਾਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਇੰਨੀਆਂ ਕੁਰਬਾਨੀਆਂ ਕਰਨ ਲਈ ਤਿਆਰ ਹੋ? ਇਹ ਇੱਕ ਡਰਾਉਣਾ ਦ੍ਰਿਸ਼ ਹੈ, ਅਤੇ 1962 ਦੇ ਕਿਊਬਾ ਦੇ ਮਿਜ਼ਾਈਲ ਸੰਕਟ ਤੋਂ ਬਾਅਦ ਪਹਿਲੀ ਵਾਰ, ਦੁਨੀਆ ਵਿੱਚ ਅਮਰੀਕਾ ਦੀ ਭੂਮਿਕਾ ਦੀ ਸਖ਼ਤ ਪ੍ਰੀਖਿਆ ਹੋਣ ਵਾਲੀ ਹੈ।
The Ghost at the Feast: America and the Collapse of World Order 1900-1941, ਬਰੂਕਿੰਗ ਇੰਸਟੀਚਿਊਟ ਦੇ ਇਤਿਹਾਸਕਾਰ ਰੌਬਰਟ ਕਾਗਨ ਦੀ ਇੱਕ ਮਹੱਤਵਪੂਰਨ ਕਿਤਾਬ ਹੈ ਜੋ ਇਸ ਚੁਣੌਤੀ ਨੂੰ ਇਤਿਹਾਸਕ ਸੰਦਰਭ ਵਿੱਚ ਪੇਸ਼ ਕਰਦੀ ਹੈ। ਇਸ ਵਿੱਚ, ਕਾਗਨ ਕਹਿੰਦਾ ਹੈ ਕਿ ਪਿਛਲੀ ਸਦੀ ਵਿੱਚ ਵਿਰੋਧੀਆਂ ਦਾ ਰੁਖ ਜੋ ਵੀ ਹੋਵੇ, ਜ਼ਿਆਦਾਤਰ ਲੋਕ ਸੋਚਦੇ ਹਨ ਕਿ ਅਮਰੀਕਾ ਦੀ ਸ਼ਕਤੀ ਇੱਕ ਉਦਾਰਵਾਦੀ ਸੰਸਾਰ ਨੂੰ ਆਕਾਰ ਦੇਣ ਲਈ ਵਰਤੀ ਜਾਣੀ ਚਾਹੀਦੀ ਹੈ।
ਮੈਂ ਕਾਗਨ ਨੂੰ ਪੁੱਛਿਆ ਕਿ ਉਹ ਯੂਕਰੇਨ ਯੁੱਧ ਨੂੰ ਅਮਰੀਕੀ ਵਿਦੇਸ਼ ਨੀਤੀ ਦੇ ਕੁਦਰਤੀ ਵਿਸਥਾਰ ਵਜੋਂ ਕਿਉਂ ਦੇਖਦਾ ਹੈ ? ਕਾਗਨ ਨੇ ਨੋਟ ਕੀਤਾ ਕਿ 1939 ਵਿਚ ਜਦੋਂ ਅਮਰੀਕੀ ਸੁਰੱਖਿਆ ਨੂੰ ਕੋਈ ਖਤਰਾ ਨਹੀਂ ਸੀ-ਹਿਟਲਰ ਨੇ ਪੋਲੈਂਡ 'ਤੇ ਹਮਲਾ ਨਹੀਂ ਕੀਤਾ ਸੀ ਅਤੇ ਕੋਈ ਵੀ ਫਰਾਂਸ ਨੂੰ ਆਤਮ ਸਮਰਪਣ ਕਰਨ ਦੀ ਕਲਪਨਾ ਨਹੀਂ ਕਰ ਸਕਦਾ ਸੀ , ਤਦ ਰੂਜ਼ਵੈਲਟ ਨੇ ਜ਼ੋਰ ਦੇ ਕੇ ਕਿਹਾ ਕਿ ਸਿਰਫ ਆਪਣੇ ਘਰ ਬਚਾਉਣ ਦੀ ਗਲ ਨਹੀਂ ਹੈ ,ਆਪਣੀ ਸਭਿਅਤਾ ,ਸਰਕਾਰ ਜਾਂ ਸਮਾਜ ਜਿਸ ਨੀਂਹ 'ਤੇ ਟਿਕਿਆ ਹੋਇਆ ਹੈ ,ਉਸਨੂੰ ਬਚਾਉਣ ਦੀ ਤਿਆਰੀ ਕਰੋ। ਮੌਜੂਦਾ ਯੁੱਧ ਵਿੱਚ ਯੂਕਰੇਨ ਦਾ ਸਮਰਥਨ ਕਰਨਾ ਨਾ ਸਿਰਫ਼ ਸਾਡੇ ਰਣਨੀਤਕ ਹਿੱਤ ਵਿੱਚ ਹੈ, ਇਹ ਸਾਡੇ ਉਦਾਰਵਾਦੀ ਮੁੱਲਾਂ ਲਈ ਜ਼ਰੂਰੀ ਹੈ।
ਪੁਤਿਨ ਬਿਡੇਨ ਨੂੰ ਕਹਿ ਰਹੇ ਹਨ ਕਿ ਮੈਂ ਇਹ ਲੜਾਈ ਨਹੀਂ ਹਾਰ ਸਕਦਾ ਅਤੇ ਮੈਂ ਇਸ ਲਈ ਕੋਈ ਵੀ ਕੀਮਤ ਚੁਕਾਉਣ ਲਈ ਤਿਆਰ ਹਾਂ। ਪਰ ਤੁਹਾਡੇ ਅਤੇ ਤੁਹਾਡੇ ਦੋਸਤਾਂ ਦੀ ਕੀ ਰਾਇ ਹੈ? ਕੀ ਤੁਸੀਂ ਵੀ ਕੁਰਬਾਨੀਆਂ ਕਰਨ ਲਈ ਤਿਆਰ ਹੋ?
ਥਾਮਸ ਐਲ. ਫਰੀਡਮੈਨ
ਲੇਖਕ ਤਿੰਨ ਵਾਰ ਪੁਲਿਤਜ਼ਰ ਪੁਰਸਕਾਰ ਵਿਜੇਤਾ ਅਤੇ ਦ ਨਿਊਯਾਰਕ ਟਾਈਮਜ਼ ਵਿੱਚ ਕਾਲਮਨਵੀਸ ਨੇ
Comments (0)