ਜਬੈ ਬਾਣ ਲਾਗਯੋ, ਤਬੈ ਰੋਸ ਜਾਗਯੋ
ਏਦਾਂ ਡਰ ਕੇ ਰਹੇ ਅਗਲਿਆਂ ਘਰ ਆਣਕੇ ਛਿਤਰੌੜ ਫੇਰ ਜਾਣਾ ਬੀਤੇ ਦਹਾਕਿਆਂ ਵਾਂਗੂ
ਬਾਣ ਜਿੰਉਦੇ ਲੋਕਾਂ ਨੂੰ ਲੱਗੇ ਤੇ ਦਰਦ ਨਾਂ ਹੋਵੇ ਇਹ ਹੋ ਈ ਨਹੀਂ ਸਕਦਾ ! ਸਿੱਖ ਕੌਮ ਦਾ ਇਕ ਵੱਡਾ ਹਿੱਸਾ ਜਿਸਨੂੰ ਅਜੇ ਤੱਕ ਹਕੂਮਤ ਵੱਲੋਂ ਦਿੱਤੀ ਹੋਈ ਪੀੜ ਮਹਿਸੂਸ ਨਹੀਂ ਹੋਈ ਜਾਂ ਤਾਂ ਡੂੰਘੀ ਬੇਹੋਸ਼ੀ ਵਿੱਚ ਏ ਤੇ ਜਾਂ ਫਿਰ ਸਰੀਰ ਤਿਆਗ ਚੁੱਕਾ ਭਾਵ ਜ਼ਮੀਰ ਮਰ ਗਈ ਏ ! ਵੈਸੇ ਵੀ ਜਾਗਦੀ ਜ਼ਮੀਰ ਵਾਲੇ ਇਕ ਮਰਦੇ ਮੁਜਾਹਿਦ ਦਾ ਬਚਨ ਹੈ ਕਿ “ਸਰੀਰਕ ਮੌਤ ਨੂੰ ਮੈ ਮੌਤ ਨਹੀਂ ਸਮਝਦਾ ਜ਼ਮੀਰ ਦਾ ਮਰ ਜਾਣਾ ਮੌਤ ਹੈ”ਇਕ ਪਾਸੇ ਅੰਹੀ ਹਰ ਸਿੰਘ ਤੇ ਕੌਰ ਨਾਂ ਵਾਲੇ ਨੂੰ ਆਪਣਾ ਗੁਰ ਭਾਈ ਭੈਣ ਤੇ ਦਸਮੇਸ਼ ਦਾ ਪਰਿਵਾਰ ਸਮਝਦੇ ਹਾਂ ਤੇ ਦੂਜੇ ਪਾਸੇ ਓਹਦੀ ਪੀੜ ਓਹਦੀ ਮੈਨੂੰ ਕੀ ! ਗੁਰੂ ਸਾਹਿਬਾਨਾ ਨੇ ਤਾਂ ਕਦੇ ਬਾਬਰ ਦੀ ਆਮਦ ਤੇ ਲੋਕਾਈ ਲਈ ਹਾਅ ਦਾ ਨਾਅਰਾ ਮਾਰਿਆ:-
ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥
ਜਾਤਿ ਸਨਾਤੀ ਹੋਰ ਹਿੰਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ॥
ਤੇ ਕਦੇ ਮਨੁੱਖੀ ਹੱਕਾਂ ਲਈ ਸਿਰ ਕਲਮ ਕਰਾ ਲਿਆ ! ਹੁਣ ਸੋਚਣਾ ਬਣਦਾ ਬਈ ਜੇ ਅੰਹੀ ਓਹਨਾਂ ਗੁਰੂਆਂ ਦੇ ਸਿੱਖ ਹਾਂ ਤਾਂ ਕਿੱਥੇ ਖੜੇ ਹਾਂ ਇਹਨਾਂ ਕੁਹ ਬੀਤਿਆਂ ਦਹਾਕਿਆਂ ਦੌਰਾਨ ਹੋਇਆ ਅਸੀਂ ਕੀ ਕੀਤਾ ! ਜੋ ਦਸਮੇਸ਼ ਦੇ ਅਸਲ ਫ਼ਰਜ਼ੰਦ ਜੂਝੇ ਲੜੇ ਫਾਂਸੀਆਂ ਤੇ ਚੜੇ ਜਲਾਵਤਨ ਹੋਏ ਤੇ ਜੇਲਾਂ ਚ, ਨੇ ਸਿਜਦਾ ਉਹਨਾਂ ਨੂੰ ਤੇ ਉਹਨਾਂ ਦੀਆਂ ਮਤਾਵਾਂ ਨੂੰ ! ਪ੍ਰਣਾਮ ਉਹਨਾਂ ਨੂੰ ਜੋ ਅਜ਼ਾਦੀ ਦੇ ਰਾਹ ਤੁਰੇ ਹੋਏ ਹਨ ਤੇ ਲਿੱਖ ਬੋਲ ਕੇ ਜਾਂ ਹੋਰ ਆਪੋ ਆਪਣੇ ਵੱਤ ਅਨੁਸਾਰ ਡੱਟੇ ਹੋਏ ਹਨ ! ਮੇਹਣਾ ਉਹਨਾਂ ਨੂੰ ਏ ਜੋ ਕਪੁੱਤ ਹੋ ਚੁੱਕੇ ਹਨ ! ਤੇ ਵੱਖ ਵੱਖ ਪਾਰਟੀਆਂ ਦੇ ਝੋਲੇ ਚੁੱਕੀ ਫਿਰਦੇ ਹਨ ! ਕਦੋਂ ਘਰ ਵਾਪਸੀ ਕਰਨਗੇ ! ਜੋ ਜੂਨ ਚੁਰਾਸੀ ਤੇ ਨਵੰਬਰ ਚ, ਹੋਇਆ ਤੇ ਹੁਣ ਤੱਕ ਹੋ ਰਿਹਾ ਹੈ ਕੀ ਤੂੰਹੀ ਵਾਕਿਆ ਹੀ ਅਣਜਾਣ ਹੋ ! ਕੀ ਤਾਹਨੂੰ ਨਹੀਂ ਪਤਾ ਕਿ ਤਾਹਡੇ ਇਸ਼ਟ ਨੂੰ ਹਕੂਮਤ ਦੇ ਕਾਰਿੰਦਿਆਂ ਨੇ ਗਲ਼ੀਆਂ ਨਾਲੀਆਂ ਤੇ ਰੂੜੀਆਂ ਤੇ ਰੋਲਿਆ ਤੇ ਤੂੰਹੀ ਰੈਲੀਆਂ ਚ, ਤੁਰੇ ਫਿਰਦੇ ਹੋ ! ਜੇ ਤਾਹਡੇ ਪਿਓ ਨਾਂ ਇਹ ਕੁਝ ਕੋਈ ਕਰੇ ਦਿਓਗੇ ਓਹਦਾ ਸਾਥ ? ਤੇ ਸੱਚ ਇਹ ਆ ਕਿ ਸਾਥ ਦੇਣ ਵਾਲੇ ਪਿਓ ਦੇ ਪੁੱਤ ਹੀ ਨਹੀਂ ਹਨ !ਓਏ ਧੜਿਆਂ ਦੇ ਸਿੱਖੋ ਧੜਾ ਗੁਰੂ ਨਾਲ ਬਣਾਓ ! ਨਹੀਂ ਤੇ ਕੁੰਭੀ ਨਰਕ ਚ, ਸੜੋਗੇ ! ਘਰ ਮੁੜ ਆਓ ! ਕੌਣ ਗਲਤੀਆਂ ਨਹੀਂ ਕਰਦਾ ਹੋ ਸਕਦਾ ਅੰਹੀ ਵੀ ਹਜ਼ਾਰਾਂ ਕੀਤੀਆਂ ਹੋਣ ! ਜ਼ਰਾ ਸੋਚੋ ਤਾਹਡੇ ਪਿਓ ਨੂੰ ਕੋਈ ਬੇ ਇੱਜ਼ਤ ਕਰੇ ਜਾਂ ਗੋਲੀ ਮਾਰ ਦਏ ਦਿਓਗੇ ਉਸਦਾ ਸਾਥ ! ਸ੍ਰੀ ਦਰਬਾਰ ਸਾਹਿਬ ਵਿੱਚ ਸਸ਼ੋਬਿਤ ਬੀੜ ਨੂੰ ਚੁਰਾਸੀ ਵੇਲੇ ਕਾਂਗਰਸੀ ਹੁਕਮਰਾਨ ਦੀਆਂ ਫੌਜਾਂ ਨੇ ਗੋਲੀ ਮਾਰੀ ਤੇ ਕਾਲੀਆਂ ਮੁਖ਼ਬਰੀ ਕੀਤੀ ਤੇ ਜਨਤਾ ਪਾਰਟੀ ਨੇ ਭੰਗੜੇ ਪਾਏ ! ਪਿਛਲੇ ਦਿਨੀ ਕੁਹ ਚੱਵਲ ਕਾਂਗਰਸੀ ਪ੍ਰਧਾਨ ਨਾਲ ਵੀ ਸ੍ਰੀ ਦਰਬਾਰ ਸਾਹਿਬ ਗਏ ਸੀ ਜਸ਼ਨ ਮੰਨਾਉਣ ਪਰ ਕਿਹੇ ਨੂੰ ਜ਼ਖ਼ਮੀ ਬਾਪੂ “ਪ੍ਰਗਟ ਗੁਰਾਂ ਕੀ ਦੇਹ ਦਾ ਖਿਆਲ ਨਹੀਂ ਆਇਆ ! ਚਹੀਦਾ ਤੇ ਇਹ ਸੀ ਕਿ ਹਰ ਸਿੱਖ ਬੂਹੇ ਅੱਗੇ ਤੱਖਤੀ ਲਮਕਾ ਦਿੰਦਾ ਕਿ ਗੁਰੂ ਬੇ ਅਦਬੀ ਦਾ ਦੋਸ਼ੀ ਵੋਟ ਮੰਗਣ ਨਾਂ ਆਵੇ ਮੇਰਾ ਧੜਾ ਗੁਰੂ ਵੱਲ ਹੈ ।
ਗੁਰੂ ਤੇ ਦੋਖੀ ਨੇ ਤੀਰ ਸਾਧਿਆ ਗੁਰੂ ਨੇ ਬਚਾ ਕੀਤਾ, ਫੇਰ ਦਾਗਿਆ ਗੁਰੂ ਨੇ ਰੋਕਿਆ ਜਦੇ ਤੀਜੇ ਵਾਰ ਦੀ ਨੋਕ ਸਤਿਗੁਰਾਂ ਨੂੰ ਲੱਗੀ “ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ” ਸਾਹਿਬ ਦਸਮੇਸ਼ ਜੀ ਨੇ ਮੁਸਕਰਾ ਕੇ ਆਖਿਆ ਤਕੜਾ ਹੋ ਤੇ ਦੋਖੀ ਦਾ ਜਨਮ ਮਰਨ ਦਾ ਗੇੜ ਮੁਕਾਤਾ !ਗੁਰੂ ਵੱਲ਼ ਨੂੰ ਪਿੱਠ ਕਰਕੇ ਖੜੇ ਬੇ ਮੁੱਖੋ ਤਾਹਡਾ ਰੋਸ ਕਦੋਂ ਜਾਗਣਾ ਜਿੱਦਣ ਘਰ ਅੱਗ ਆਣ ਲੱਗੀ ! ਚੁਰਾਸੀ ਦੀ ਨਸਲਕੁਸ਼ੀ ਵੇਲੇ ਨਿਸ਼ਾਨਾ ਸਿੱਖ ਸੀ ਕਾਂਗਰਸੀ, ਕਾਲੀ, ਕਾਮਰੇਡ, ਜਨ ਸੰਘੀਏ ਜਾਂ ਹੋ ਨਿੱਕੜ ਸੁੱਕੜ ਨਹੀਂ ! ਜੇ ਨਾਂ ਸਮਝੇ ਵਾਰੀ ਪਹਿਲਾਂ ਤਾਹਡੀ ਆਉਣੀ ਹਲਾਲ ਹੋਣ ਦੀ ! ਗੁਰੂ ਵਾਲੇ ਤੇ ਜੂਝ ਕੇ ਸ਼ਾਇਦ ਬਚ ਜਾਣ ਜਾਂ ਸਮਾਂ ਕੱਢ ਜਾਣ !ਆਹ ਜਿਹੜੇ ਇਸ਼ਤਿਹਾਰ ਪਾ ਰਹੇ ਆ ਨਾਂ ਅਖੇ ਖੇਤਰੀ ਪਾਰਟੀਆਂ ਦਾ ਵਿਰੋਧ ਨਾਂ ਕਰੋ ਰਾਸ਼ਟਰਪਤੀ ਰਾਜ ਲੱਗ ਗਿਆ ! ਕੁੱਟਣਗੇ ਪਹਿਲਾ ਸਿਰੋਪੇ ਪਾਉਣ ਡਹੇ ਅਗਲੇ ਤਾਹਡੇ ! ਏਦਾਂ ਡਰ ਕੇ ਰਹੇ ਅਗਲਿਆਂ ਘਰ ਆਣਕੇ ਛਿਤਰੌੜ ਫੇਰ ਜਾਣਾ ਬੀਤੇ ਦਹਾਕਿਆਂ ਵਾਂਗੂ ! ਯਾਦ ਰੱਖਿਓ ਬਚਣਗੇ ਓਹੋ ਜਿਹੜੇ ਜੂਝਣ ਗੇ ! ਤੇ ਧੜਾ ਗੁਰੂ ਵੱਲ ਕਰਨਗੇ ਇਤਹਾਸ ਗਵਾਹ ਏ ! ਸਿੱਕੇ ਗੁਰੂ ਦੇ ਧੜੇ ਵਾਲਿਆਂ ਹੀ ਚਲਾਏ ਸੀ !
ਬਿੱਟੂ ਅਰਪਿੰਦਰ ਸਿੰਘ
Frankfurt Germany
Tags:
Comments (0)