ਫਰਿਜ਼ਨੋ ਨਿਵਾਸੀ ਸ. ਬਲਦੇਵ ਸਿੰਘ ਸਮਰਾ ਦੇ ਅਕਾਲ ਚਲਾਣੇ ‘ਤੇ ਸਮੂੰਹ ਸਮਰਾ ਪਰਿਵਾਰ ਨੂੰ ਭਾਰੀ ਸਦਮਾ

ਫਰਿਜ਼ਨੋ ਨਿਵਾਸੀ ਸ. ਬਲਦੇਵ ਸਿੰਘ ਸਮਰਾ ਦੇ ਅਕਾਲ ਚਲਾਣੇ ‘ਤੇ ਸਮੂੰਹ ਸਮਰਾ ਪਰਿਵਾਰ ਨੂੰ ਭਾਰੀ ਸਦਮਾ
ਫੋਟੋ: ਸਵ. ਬਲਦੇਵ ਸਿੰਘ ਸਮਰਾ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਫਰਿਜ਼ਨੋ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ): ਬੀਤੇ ਦਿਨੀ ਫਰਿਜ਼ਨੋ ਨਿਵਾਸੀ ਸ. ਬਲਦੇਵ ਸਿੰਘ ਸਮਰਾ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ 25 ਸਤੰਬਰ, ਦਿਨ ਬੁੱਧਵਾਰ ਨੂੰ ਅਕਾਲ ਚਲਾਣਾ ਕਰ ਗਏ ਸਨ। ਇਸ ਸਮੇਂ ਉਨ੍ਹਾਂ ਦੀ ਉਮਰ 74 ਸਾਲ ਸੀ। ਉਨ੍ਹਾਂ ਦਾ ਪੰਜਾਬ ਤੋਂ ਪਿਛਲਾ ਪਿੰਡ ਸਿਵੀਆਂ ਸੀ, ਜੋ  ਜਿਲ੍ਹਾਂ ਮੋਗੇ ਵਿੱਚ ਹੈ।  ਸਵ: ਬਲਦੇਵ ਸਿੰਘ ਸਮਰਾ ਪਿਛਲੇ ਲੰਮੇ ਅਰਸੇ ਤੋਂ ਆਪਣੇ ਪਰਿਵਾਰ ਸਮੇਤ ਫਰਿਜ਼ਨੋ ਵਿਖੇ ਰਹਿ ਰਹੇ ਸਨ। ਇਹ ਸਾਰੇ ਇਲਾਕੇ ਵਿੱਚ  ਪੰਜਾਬੀ ਭਾਈਚਾਰੇ ਦੀ ਸਤਿਕਾਰਯੋਗ ਸ਼ਖਸੀਅਤ ਅਤੇ ਮਿਲਾਪੜੇ ਇਨਸਾਨ ਸਨ। ਇਹ ਆਪਣੇ ਪਰਿਵਾਰਕ ਮੈਬਰਾਂ ਵਿੱਚ ਪਤਨੀ ਅਤੇ ਦੋ ਪੁੱਤਰਾਂ ਦੀ ਪਰਿਵਾਰਿਕ ਫੁੱਲਬਾੜੀ ਨੂੰ ਛੱਡ ਗਏ ਹਨ।  ਇੰਨ੍ਹਾਂ ਦਾ ਅੰਤਮ ਸੰਸ਼ਕਾਰ ਅਤੇ ਸਰਧਾਜ਼ਲੀਆਂ ਦੀ ਰਸ਼ਮ 2 ਅਕਤੂਬਰ, ਦਿਨ ਬੁੱਧਵਾਰ ਨੂੰ  “ਸ਼ਾਂਤ ਭਵਨ ਪੰਜਾਬੀ ਫਿਊਨਰਲ ਹੋਮ” ਵਿਖੇ ਸਵੇਰੇ 10 ਵਜ਼ੇ ਤੋਂ 12 ਵਜ਼ੇ ਹੋਵੇਗੀ। ਜਿਸ ਦਾ ਪਤਾ: 4800 E. Clayton Ave, Fowler, CA-93625ਹੈ।  ਇਸ ਉਪਰੰਤ ਉਨ੍ਹਾਂ ਦੀ ਆਤਮਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਅਤੇ ਅੰਤਮ ਅਰਦਾਸ  “ਗੁਰੂ ਨਾਨਕ ਸਿੱਖ ਟੈਂਪਲ ਸਨਮਾਕੀਨ ਵਿਖੇ ਹੋਵੇਗੀ। ਗੁਰੂਘਰ ਦਾ ਪਤਾ: 8695 S. Main St., San Joaquin, CA 93660 ਹੈ। 

ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਝਾ ਕਰਨ ਅਤੇ ਹੋਰ ਜਾਣਕਾਰੀ ਲਈ ਉਨ੍ਹਾਂ ਦੇ ਪੁੱਤਰ ਗੁਰਮੀਤ ਸਿੰਘ ਸਮਰਾ ਨਾਲ ਫੋਨ ਨੰਬਰ: (559) 569-2516 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਦੁੱਖ ਦੀ ਘੜੀ ਵਿੱਚ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਵ. ਬਲਦੇਵ ਸਿੰਘ ਸਮਰਾ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।