ਵੈਨਕੂਵਰ, ਟੋਰਾਂਟੋ, ਮੋਂਟਰੀਅਲ ਅਤੇ ਔਟਵਾ ਵਿਖੇ ਏਅਰ ਇੰਡੀਆ ਬੰਬ ਧਮਾਕੇ ਵਿੱਚ ਮਾਰ ਗਏ 329 ਮੁਸਾਫਿਰਾਂ  ਸ਼ਾਂਤਮਈ ਇਕੱਤਰਤਾਵਾਂ

ਵੈਨਕੂਵਰ, ਟੋਰਾਂਟੋ, ਮੋਂਟਰੀਅਲ ਅਤੇ ਔਟਵਾ ਵਿਖੇ ਏਅਰ ਇੰਡੀਆ ਬੰਬ ਧਮਾਕੇ ਵਿੱਚ ਮਾਰ ਗਏ 329 ਮੁਸਾਫਿਰਾਂ  ਸ਼ਾਂਤਮਈ ਇਕੱਤਰਤਾਵਾਂ

ਅੰਮ੍ਰਿਤਸਰ ਟਾਈਮਜ਼ ਬਿਊਰੋ

ਵੈਨਕੂਵਰ : {ਡਾਕਟਰ ਗੁਰਵਿੰਦਰ ਸਿੰਘ } 23 ਜੂਨ ਨੂੰ ਕੈਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚ ਭਾਰਤੀ ਸਫਾਰਤਖਾਨਿਆਂ ਅਤੇ ਖਾਲਿਸਤਾਨੀ ਪੱਖੀ ਸਿੱਖ ਧਿਰਾਂ ਵੱਲੋਂ ਏਅਰ ਇੰਡੀਅ ਬੰਬ ਧਮਾਕੇ ਦੇ 39ਵੇਂ ਵਰ੍ਹੇ ਤੇ ਮਿਰਤਕਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਜਿੱਥੇ ਭਾਰਤ ਸਰਕਾਰ ਦੇ ਅਦਾਰਿਆਂ ਵੱਲੋਂ ਏਅਰ ਇੰਡੀਆ ਬੰਬ ਧਮਾਕੇ ਦੇ ਦੋਸ਼ ਖਾਲਿਸਤਾਨੀ ਧਿਰਾਂ 'ਤੇ ਮੜੇ ਗਏ, ਉੱਥੇ ਖਾਲਿਸਤਾਨ ਪੱਖੀ ਅਦਾਰਿਆਂ, ਵਿਸ਼ੇਸ਼ ਕਰ ਸਿੱਖ ਫਰ ਜਸਟਿਸ ਨੇ ਇਸ ਅੱਤਵਾਦੀ ਹਮਲੇ ਲਈ ਭਾਰਤ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਅਤੇ ਇਸ ਦੀ ਜਾਂਚ ਲਈ ਪੰਜ ਮਿਲੀਅਨ ਡਾਲਰ ਦੇਣ ਵਾਸਤੇ ਅਹਿਦ ਪ੍ਰਗਟਾਇਆ। ਸਿੱਖ ਜਥੇਬੰਦੀਆਂ ਨੇ ਟਰਾਂਟੋ, ਵੈਨਕੂਵਰ, ਔਟਵਾ, ਅਤੇ ਮੌਂਟਰੀਅਲ ਵਿਖੇ ਖਾਲਿਸਤਾਨ ਰੈਲ਼ੀਆਂ ਰਾਹੀਂ ਭਾਰਤੀ ਜਾਸੂਸਾਂ ਦੀ ਏਅਰ ਇੰਡੀਆ ਨੂੰ ਬੰਬ ਨਾਲ ਉਡਾਉਣ ਦੀ ਸ਼ਾਜਿਸ ਨੂੰ ਜੱਗ ਜਾਹਿਰ ਕਰਨ ਦਾ ਐਲਾਨ ਕੀਤਾ ਹੈ। ਸਿਖਸ ਫਾਰ ਜਸਟਿਸ ਅਨੁਸਾਰ ਕਨੇਡਾ ਵਿੱਚ ਭਾਰਤੀ ਅਤਿਵਾਦ, ਜਿਸਦਾ ਪ੍ਰਧਾਨ ਮੰਤਰੀ ਟਰੂਡੋ ਨੇ ਜ਼ਿਕਰ ਵੀ ਕੀਤਾ ਹੈ, 1985 ਤੋ ਲਗਾਤਾਰ ਜਾਰੀ ਹੈ।

ਜਿਸਦੇ ਤਹਿਤ ਕਨੇਡਾ ਵੱਲੋਂ ਟਰਾਟੋ ਸਥਿਤ ਭਾਰਤੀ ਰਾਜਦੂਤ ਸੁਰਿੰਦਰ ਮਲਿਕ, ਬ੍ਰਿਜ਼ ਮੋਹਨ ਅਤੇ ਦਵਿੰਦਰ ਆਹਲੂਵਾਲੀਆ ਨੂੰ ਕਨੇਡਾ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ।ਜਿੱਥੇ ਭਾਰਤੀ ਰਾਜਦੂਤ ਸੁਰਿੰਦਰ ਮਲਿਕ ਨੇ ਆਪਣੇ ਪਰਿਵਾਰ ਨੂੰ ਏਅਰ ਇੰਡੀਆ ਦੀ ਫਲਾਈਟ 182 ਵਿੱਚੋਂ ਆਖ਼ਰੀ ਵਕਤ ਤੇ ਬਾਹਰ ਕੱਢ ਲਿਆ ਸੀ, ਉੱਥੇ ਭਾਰਤੀ ਅਫਸਰ ਸਿਥਾਰਥਾ ਸਿੰਘ ਅਤੇ ਕਨੇਡੀਅਨ ਰਾਜਨੀਤਕ ਲੀਡਰ ਉੱਜਲ ਦੁਸਾਂਝ ਨੇ ਵੀ ਆਖ਼ਰੀ ਪਲਾਂ ਵਿਚ ਆਪਣੀ ਫਲਾਈਟ 182 ਦੀਆਂ ਟਿਕਟਾਂ ਰੱਦ ਕਰਵਾ ਦਿੱਤੀਆਂ ਸਨ। ਏਅਰ ਇੰਡੀਆ ਬੰਬ ਧਮਾਕੇ ਤੋਂ ਪਹਿਲਾਂ ਭਾਰਤੀ ਰਾਜਦੂਤਾਂ ਦੇ ਸ਼ੱਕੀ ਰਵੱਈਏ ਦਾ ਹਵਾਲਾ ਦਿੰਦੀਆਂ ਸਿੱਖਸ ਫੋਰ ਜਸਟਿਸ ਦੇ ਜਰਨਲ ਕੌਂਸਲ ਗੁਰਪੱਤਵੰਤ ਸਿੰਘ ਪੰਨੂੰ ਦਾ ਕਹਿਣਾ ਹੈ ਕਿ “ਕਨੇਡਾ ਸਰਕਾਰ ਏਅਰ ਇੰਡੀਅਨ ਬੰਬ ਧਮਾਕੇ ਵਿੱਚ ਭਾਰਤ ਦੀ ਭੂਮਿਕਾ ਦੀ ਜਾਂਚ ਕਰੇ, ਜਿਸ ਲਈ ਐਸ.ਐਫ.ਜੇ ਵੱਲੋਂ ਇਨਕੁਆਰੀ ਕਮਿਸ਼ਨ ਦੇ ਖ਼ਰਚੇ ਲਈ $5 ਮਿਲੀਅਨ ਡਾਲਰ ਦੇਣ ਦਾ ਐਲਾਨ ਕੀਤਾ ਹੈ।ਸਿੱਖ ਜਥੇਬੰਦੀਆਂ ਦੇ ਸੱਦੇ ਤੇ ਪਹੁੰਚਿਆ ਸੰਗਤਾਂ ਨੇ ਵਾਹਿਗੁਰੂ ਦਾ ਜਾਪ ਕੀਤਾ ਅਤੇ ਅਤੇ ਮਿਰਤਕਾਂ ਲਈ ਅਰਦਾਸਾਂ ਕੀਤੀਆਂ।