‘ਸਾਂਝੀ ਸੋਚ’ ਅਖਬਾਰ ਦਾ ਸਲਾਨਾ ਸਮਾਗਮ
ਵੱਖ ਵੱਖ ਸਖ਼ਸ਼ੀਅਤਾਂ ਦੀ ਸ਼ਮੂਲੀਅਤ ਵਾਲੇ ਪ੍ਰੋਗਰਾਮ ਦਾ ਲੋਕਾਂ ਨੇ ਆਨੰਦ ਮਾਣਿਆ
ਟਰੇਸੀ/ਬਿਊਰੋ ਨਿਊਜ਼
‘ਸਾਂਝੀ ਸੋਚ’ ਅਖਬਾਰ ਦੀ ਚੌਥੀ ਵਰ੍ਹੇ ਗੰਢ ਦੇ ਸਬੰਧ ਵਿੱਚ ਨਿਰਵਾਣਾ ਬੈਂਕੁਇਟ ਹਾਲ ਟਰੇਸੀ ਵਿਚ ਹੋਏ ਸਮਾਗਮ ਵਿਚ ਚੋਖੀ ਗਿਣਤੀ ਵਿੱਚ ਪੁੱਜੇ ਪਤਵੰਤੇ ਸੱਜਣਾਂ ਵਿਚ ਮੰਨੀਆਂ ਪ੍ਰਮੰਨੀਆਂ ਸਖਸ਼ੀਅਤਾਂ ਸ਼ਾਮਲ ਸਨ। ਸ਼ਾਮੀਂ 5:00 ਵਜੇ ਸ਼ੁਰੂ ਹੋ ਕੇ ਰਾਤ 9:00 ਵਜੇ ਤੱਕ ਚਲੇ ਇਸ ਪ੍ਰੋਗਰਾਮ ਵਿੱਚ ਬੁਲਾਰਿਆਂ ਨੇ ਸਾਂਝੀ ਸੋਚ ਅਖਬਾਰ ਦੇ ਸੰਪਾਦਕ ਬੂਟਾ ਸਿੰਘ ਬਾਸੀ ਦੀ ਪੱਤਰਕਾਰੀ ਖੇਤਰ ਵਿੱਚ ਯਤਨਾਂ ਦੀ ਸਰਾਹਨਾ ਕੀਤੀ। ਸਮਾਗਮ ਦੇ ਆਰੰਭ ਵਿਚ ਰੀਬਨ ਕੱਟਣ ਦੀ ਰਸਮ ਹਰਪ੍ਰੀਤ ਸਿੰਘ ਸਿੱਧੂ, ਤੇਜਿੰਦਰ ਸਿੰਘ ਦੋਸਾਂਝ, ਪਰਮਜੀਤ ਸਿੰਘ ਦਾਖਾ, ਸਰਦੂਲ ਸਿੰਘ ਬਾਜਵਾ ਤੇ ਹੋਰਨਾਂ ਨੇ ਨਿਭਾਈ।
ਸਮੁੱਚੇ ਪ੍ਰਾਗਰਾਮ ਦੀ ਕਾਰਵਾਈ ਸ਼ਇਰਾਨਾ ਢੰਗ ਨਾਲ ਚਲਾਉਣ ਲਈ ਉੱਘੀ ਐਂਕਰ ਬੀਬੀ ਆਸ਼ਾ ਸ਼ਰਮਾ ਨੇ ਸਟੇਜ ਸੰਭਾਲੀ। ਉਨ੍ਹਾਂ ਨੇ ਭਾਈ ਮਨਜੀਤ ਸਿੰਘ ਤੇ ਭਾਈ ਅਮਰਜੀਤ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਸਾਹਿਬ ਮੋਡੈਸਟੋ ਨੂੰ ਸਟੇਜ ਉਪਰ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਵਾਰ ਗਾ ਕੇ ਚੰਗਾ ਰੰਗ ਬੰਨ੍ਹਿਆ। ਭਾਈ ਮਨਜੀਤ ਸਿੰਘ ਪੱਤੜ ਤੇ ਭਾਈ ਸੁਖਚੈਨ ਸਿੰਘ ਔਜਲਾ ਨੇ ਦੋ ਵਾਰਾਂ ਸੁਣਾ ਕੇ ਹਾਜ਼ਰੀ ਲਵਾਈ। ਢਾਡੀ ਤੇ ਕਵੀਸ਼ਰ ਗੁਰਨਾਮ ਸਿੰਘ ਭੰਡਾਲ ਤੇ ਸਾਥੀਆਂ ਨੂੰ ਵਾਰਾਂ ਸੁਣਾਈਆਂ। ਬੱਚੀਆਂ ਕਿਰਨ ਮਹਿਮੀ ਦਿਲਜੋਤ ਕੌਰ ਤੇ ਕਮਨੀਵ ਕੌਰ ਨੇ ਗਾਣਿਆਂ ਉਪਰ ਡਾਂਸ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ। ਬੱਚੀ ਅਵਰੀਨ ਵਿਰਦੀ ਨੇ ਵੀ ਡਾਂਸ ਕੀਤਾ। ਸ਼ੌਂਕੀ ਗਭਰੂ ਸੌਕੀਨ ਮੁੰਡੇ ਪੰਜਾਬ ਮਨਟੀਕਾ ਤੋਂ ਭੰਗੜਾ ਟੀਮ ਨੇ ਵੀ ਚੰਗਾ ਰੰਗ ਬੰਨ੍ਹਿਆ। ਜੀ ਐਚ ਜੀ ਅਕੈਡਮੀ ਫਰਿਜਨੋ ਦੀ ਟੀਮ ਨੇ ਭੰਗੜਾ ਤੇ ਮਲਵਈ ਗਿੱਧਾ ਪੇਸ਼ ਕਰਕੇ ਵਾਹ ਵਾਹ ਖੱਟੀ। ਸਨੀ ਬੱਬਰ ਦੀ ਸ਼ੇਅਰੋਂ ਸ਼ੇਅਰੀ ਤੇ ਗੀਤ ਵੀ ਵਾਹਵਾ ਰਹੇ। ਜੀਤਾ ਗਿੱਲ, ਪੰਜਾਬੀ ਗੀਤਾਂ ਦੇ ਬਾਦਸ਼ਾਹ ਸਤੀ ਸਤਵਿੰਦਰ, ਜੋਤ ਰਣਜੀਤ, ਜਸਲੀਨ ਖਲੂਜਾ ਤੇ ਰੋਜਿਤ ਅਲੀ ਨੇ ਵੀ ਆਪਣੀ ਕਲਾ ਦੇ ਜੌਹਰ ਵਿਖਾਏ। ਦਰਸ਼ਕਾਂ ਤੇ ਸਰੋਤਿਆਂ ਨੇ ਸਾਰੇ ਕਲਾਕਾਰਾਂ ਦੀ ਪੇਸ਼ਕਾਰੀ ਦਾ ਭਰਪੂਰ ਆਨੰਦ ਮਾਣਿਆ।
ਭਾਰਤੀ ਕੌਂਸਲਖਾਨੇ ਤੋਂ ਵਾਈਸ ਕੌਂਸਲ ਵੈਂਕਟ ਰਮਨ ਸਮਾਗਮ ਵਿਚ ਪੁੱਜੇ। ਟਰੇਸੀ ਸਿੱਟੀ ਦੇ ਮੇਅਰ ਤੋਂ ਇਲਾਵਾ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੇ ਵੀ ਸਮਾਗਮ ਵਿਚ ਸ਼ਿਰਕਤ ਕੀਤੀ। ਕਾਂਗਰਸਮੈਨ ਜੈਫਡੈਨਹੋਮ ਦੇ ਦਫ਼ਤਰ ਤੋਂ ਸਾਂਡਰਾ ਲੋਜਾ ਪੁੱਜੀ। ਅਸੰਬਲੀ ਮੈਨ ਐਡਮਗਰੇਅ ਦੇ ਦਫ਼ਤਰ ਤੋਂ ਸਟਾਫ਼ ਮੈਂਬਰ ਪੁੱਜੇ। ਇਨ੍ਹਾਂ ਨੇ ਸੰਪਾਦਕ ਬੂਟਾ ਸਿੰਘ ਬਾਸੀ ਨੂੰ ਪ੍ਰਮਾਣ ਪੱਤਰ ਦਿੱਤੇ। ਗੁਰਮੀਤ ਗਾਜਿਆਣਾ, ਹਰਪ੍ਰੀਤ ਸਿੰਘ ਸਿੱਧੂ ਤੇ ਮਹਿੰਦਰ ਸਿੰਘ ਕੰਡਾ ਨੂੰ ਵੀ ਪ੍ਰਮਾਣ ਪੱਤਰ ਦਿੱਤਾ ਗਿਆ। ਸਾਂਝੀ ਸੋਚ ਦੀ ਪ੍ਰਬੰਧਕੀ ਟੀਮ ਨੇ ਇਨ੍ਹਾਂ ਸਾਰਿਆਂ ਨੂੰ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।
ਰਾਜਸੀ ਤੇ ਸਮਾਜਿਕ ਸੰਸਥਾਵਾਂ, ਜਿਨ੍ਹਾਂ ਵਿੱਚ ਕੁਲਵੰਤ ਸਿੰਘ ਖਹਿਰਾ ਪ੍ਰਧਾਨ ਸ੍ਰਅਕਾਲੀ ਦਲ ਅਮਰੀਕਾ ਵੈਸਟ, ਪਰਮਜੀਤ ਸਿੰਘ ਦਾਖਾ ਕੋਆਰਡੀਨੇਟਰ ਅਮਰੀਕਨ ਸ੍ਰਗੁਰਦੁਆਰਾ ਪ੍ਰਬੰਧਕ ਕਮੇਟੀ, ਹਰਜਾਪ ਸਿੰਘ ਪ੍ਰਧਾਨ ਭਾਈ ਘਨ੍ਹਈਆ ਸੇਵਾ ਸੁਸਾਇਟੀ, ਸੁਦੇਸ਼ ਸਿੰਘ ਅਟਵਾਲ ਵਾਇਸ ਪ੍ਰਧਾਨ ਇੰਟਰਨੈਸ਼ਨਲ ਗਦਰ ਮੈਮੋਰੀਅਲ ਗਰੁੱਪ, ਦਰਸ਼ਨ ਸਿੰਘ ਮਾਨ ਸੈਕਟਰੀ ਗੁਰੂ ਨਾਨਕ ਸੇਵਾ ਦਲ ਤੇ ਰਣਜੀਤ ਸਿੰਘ ਰਾਏ ਮੈਂਬਰ ਐਲਸਬਰਾਂਟੇ ਗੁਰੂ ਘਰ ਸ਼ਾਮਲ ਹਨ, ਵਲੋਂ ਬੂਟਾ ਸਿੰਘ ਬਾਸੀ ਨੂੰ ਸਿਰਪਾਓ ਦੇ ਕੇ ਸਨਮਾਨਿਤ ਕੀਤਾ। ਕੁਝ ਸੰਸਥਾਵਾਂ, ਜਥੇਬੰਦੀਆਂ ਅਤੇ ਵਿਅਕਤੀਆਂ ਵਲੋਂ ਸਾਂਝੀ ਸੋਚ ਅਦਾਰੇ ਨੂੰ ਵਿੱਤੀ ਸਹਾਇਤਾ ਵੀ ਦਿੱਤੀ ਗਈ। ਇਸ ਮੌਕੇ ਚਰਨਜੀਤ ਸਿੰਘ ਗੁੰਮਟਾਲਾ ਦੀ ਪੁਸਤਕ ‘ਲੋਕ ਮਸਲੇ ਦਸ਼ਾ ਤੇ ਦਿਸ਼ਾ’, ਸਮਸ਼ੀਰ ਸਿੰਘ ਸ਼ਾਹਗੀਰ ਦੀ ਪੁਸਤਕ ਰਲੀਜ਼ ਕਰਨ ਤੋਂ ਇਲਾਵਾ ਪੰਜਾਬੀ ਗਾਇਕ ਜੀਤਾ ਗਿੱਲ ਦਾ ਸਿੰਗਲ ਟਰੈਕ ਗਾਣਾ ਸਰਦਾਰੀ ਦਾ ਪੋਸਟਰ ਵੀ ਜਾਰੀ ਕੀਤਾ ਗਿਆ।
ਹਰਪ੍ਰੀਤ ਸਿੰਘ ਸਿੱਧੂ, ਪਾਲ ਸਹੋਤਾ, ਅਵਤਾਰ ਗਿੱਲ ਗੁਰਮੀਤ ਸਿੰਘ ਗਾਜਿਆਣਾ, ਟੋਨੀ ਗਿੱਲਮ ਰਾਣਾ ਗਿੱਲ ਜਗਦੇਵ ਸਿੱਧੂ, ਅਮਨਦੀਪ ਸਿੰਘ ਸਿੱਧੂ ਤੇ ਰਾਜਪਾਲ ਗਿੱਲ ਦੇ ਵਿਸ਼ੇਸ਼ ਸਹਿਯੋਗ ਨਾਲ ਕੀਤੇ ਇਸ ਉੱਦਮ ਵਿੱਚ ਬਲਰਾਜ ਸਿੰਘ ਪੰਨੂ ਔਰੇਗਨ ਸਟੇਟ ਤੋਂ ਵਿਸ਼ੇਸ਼ ਤੌਰ ‘ਤੇ ਸਮਾਗਮ ਵਿਚ ਹਿੱਸਾ ਲੈਣ ਪੁੱਜੇ।
ਅਖ਼ੀਰ ਵਿੱਚ ਬੂਟਾ ਬਾਸੀ ਨੇ ਸਮਾਗਮ ਵਿਚ ਪੁੱਜੇ ਸੁਹਿਰਦ ਪਾਠਕਾਂ, ਇਸ਼ਤਿਹਾਰ ਦਾਤਾਵਾਂ, ਸੱਜਣਾਂ ਮਿੱਤਰਾਂ ਤੇ ਹੋਰ ਅਹਿਮ ਸਖਸ਼ੀਅਤਾਂ ਦਾ ਸਮਾਗਮ ਨੂੰ ਸਫ਼ਲ ਬਣਾਉਣ ਲਈ ਦਿੱਤੇ ਸਹਿਯੋਗ ਵਾਸਤੇ ਸਭਨਾਂ ਦਾ ਧੰਨਵਾਦ ਕੀਤਾ ਹੈ।
Comments (0)