ਯੂਕ੍ਰੇਨ ਨੂੰ 500 ਪੈਟ੍ਰੀਅਟ ਮਿਜ਼ਾਈਲਾਂ ਵੇਚੇਗਾ ਅਮਰੀਕਾ
ਵਾਸ਼ਿੰਗਟਨ/ਏ.ਟੀ.ਨਿਊਜ਼: ਰੂਸ-ਯੂਕ੍ਰੇਨ ਦੀ ਭਿਆਨਕ ਹੁੰਦੀ ਜਾ ਰਹੀ ਜੰਗ ਵਿਚਾਲੇ ਅਮਰੀਕਾ ਨੇ ਯੂਕ੍ਰੇਨ ਨੂੰ 500 ਪੈਟ੍ਰੀਅਟ ਮਿਜ਼ਾਈਲਾਂ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰੂਸ ਦੇ ਵਧਦੇ ਹਵਾਈ ਹਮਲਿਆਂ ਤੋਂ ਬਚਾਅ ਲਈ ਯੂਕ੍ਰੇਨ ਨੂੰ ਇਨ੍ਹਾਂ ਹਥਿਆਰਾਂ ਦੀ ਸਖ਼ਤ ਲੋੜ ਹੈ। ਹਾਲਾਂਕਿ, ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਮਿਜ਼ਾਈਲਾਂ ਦੇ ਪਹੁੰਚਣ ’ਚ ‘ਕਈ ਸਾਲ’ ਲੱਗ ਸਕਦੇ ਹਨ।
ਇੱਕ ਰਿਪੋਰਟ ਮੁਤਾਬਕ ਅਮਰੀਕੀ ਵਿਦੇਸ਼ ਵਿਭਾਗ ਨੇ ਦੱਸਿਆ ਕਿ ਉੱਨਤ ਪੀ.ਏ.ਸੀ.-3 ਇੰਟਰਸੈਪਟਰ ਮਿਜ਼ਾਈਲਾਂ ਦੀ ਕੀਮਤ 2.1 ਅਰਬ ਡਾਲਰ ਹੋਵੇਗੀ। ਇਸ ਦਾ ਪੂਰਾ ਖ਼ਰਚ ਯੂਰੋਪ ਅਤੇ ਕੈਨੇਡਾ ਵਿੱਚ ਮੌਜੂਦ ਯੂਕ੍ਰੇਨ ਦੇ ਸਹਿਯੋਗੀ ਦੇਸ਼ ਚੁੱਕਣਗੇ। ਜ਼ੇਲੈਂਸਕੀ ਨੇ ਅਮਰੀਕਾ ਤੋਂ ਪੈਟ੍ਰੀਅਟ ਮਿਜ਼ਾਈਲਾਂ ਦੀ ਸਪਲਾਈ ਤੇਜ਼ ਕਰਨ ਦੀ ਮੰਗ ਦੁਹਰਾਈ। ਰੂਸ ਦੀਆਂ ਘਾਤਕ ਬੈਲਿਸਟਿਕ ਮਿਜ਼ਾਈਲਾਂ ਨੂੰ ਮਾਰ ਡੇਗਣ ਲਈ ਇਹੋ ਇਕੋ-ਇਕ ਕਾਰਗਰ ਹਥਿਆਰ ਹੈ।ਵਾਸ਼ਿੰਗਟਨ/ਏ.ਟੀ.ਨਿਊਜ਼: ਰੂਸ-ਯੂਕ੍ਰੇਨ ਦੀ ਭਿਆਨਕ ਹੁੰਦੀ ਜਾ ਰਹੀ ਜੰਗ ਵਿਚਾਲੇ ਅਮਰੀਕਾ ਨੇ ਯੂਕ੍ਰੇਨ ਨੂੰ 500 ਪੈਟ੍ਰੀਅਟ ਮਿਜ਼ਾਈਲਾਂ ਵੇਚਣ ਦੀ ਮਨਜ਼ੂਰੀ ਦੇ ਦਿੱਤੀ ਹੈ। ਰੂਸ ਦੇ ਵਧਦੇ ਹਵਾਈ ਹਮਲਿਆਂ ਤੋਂ ਬਚਾਅ ਲਈ ਯੂਕ੍ਰੇਨ ਨੂੰ ਇਨ੍ਹਾਂ ਹਥਿਆਰਾਂ ਦੀ ਸਖ਼ਤ ਲੋੜ ਹੈ। ਹਾਲਾਂਕਿ, ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਚਿਤਾਵਨੀ ਦਿੱਤੀ ਹੈ ਕਿ ਇਨ੍ਹਾਂ ਮਿਜ਼ਾਈਲਾਂ ਦੇ ਪਹੁੰਚਣ ’ਚ ‘ਕਈ ਸਾਲ’ ਲੱਗ ਸਕਦੇ ਹਨ।











Comments (0)