ਅਮਰੀਕੀਆਂ ਨਾਲ ਧੋਖਾਧੜੀ ਕਰਨ ਵਾਲੇ ਮੁੰਬਈ ਦੇ ਕਾਲ ਸੈਂਟਰਾਂ ‘ਤੇ ਛਾਪਾ

0
1368

raid-at-call-centres-near-mumbai

ਪੁਲੀਸ ਨੇ 700 ਦੇ ਕਰੀਬ ਮੁਲਾਜ਼ਮਾਂ ਨੂੰ ਹਿਰਾਸਤ ‘ਚ ਲੈ ਕੇ ਕੀਤੀ ਪੁਛਗਿਛ
ਥਾਨਾ/ਬਿਊਰੋ ਨਿਊਜ਼ :
ਅਮਰੀਕੀਆਂ ਨਾਲ ਧੋਖਾਧੜੀ ਕਰਨ ਅਤੇ ਉਨ੍ਹਾਂ ਦੀ ਵਿੱਤੀ ਲੁੱਟ ਕਰਨ ਦੇ ਕਥਿਤ ਦੋਸ਼ ਹੇਠ ਪੁਲੀਸ ਨੇ ਮੁੰਬਈ ਨੇੜਲੇ ਕਾਲ ਸੈਂਟਰਾਂ ਦੇ 700-800 ਦੇ ਕਰੀਬ ਮੁਲਾਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਪੁਛਗਿਛ ਕੀਤੀ। ਇਨ੍ਹਾਂ ਮੁਲਾਜ਼ਮਾਂ ਵਿਚ ਸੀਨੀਅਰ ਅਧਿਕਾਰੀ ਵੀ ਸ਼ਾਮਲ ਹਨ। ਪੁਲੀਸ ਅਫ਼ਸਰ ਪਰਮਵੀਰ ਸਿੰਘ ਨੇ ਦੱਸਿਆ ਕਿ 200 ਦੇ ਕਰੀਬ ਪੁਲੀਸ ਮੁਲਾਜ਼ਮਾਂ ਨੇ ਮੀਰਾ ਰੋਡ ਸਥਿਤ ਤਿੰਨ ਕੰਪਨੀਆਂ ਵਿਚ ਛਾਪਾ ਮਾਰਿਆ।
ਉਨ੍ਹਾਂ ਦੱਸਿਆ ਕਿ ਕਾਲ ਸੈਂਟਰ ਦੇ ਮੁਲਾਜ਼ਮ ਖ਼ੁਦ ਨੂੰ ਟੈਕਸ ਅਧਿਕਾਰੀ ਦੱਸ ਕੇ ਅਮਰੀਕੀਆਂ ਨੂੰ ਟੈਕਸ ਬੇਨਿਯਮੀਆਂ ਦਾ ਡਰਾਵਾ ਦੇ ਕੇ ਬਲੈਕਮੇਲ ਕਰ ਰਹੇ ਸਨ। ਇਨ੍ਹਾਂ ਕੰਪਨੀਆਂ ਵਿਚੋਂ ਇਕ ਕੰਪਨੀ ਦਾ ਮਾਲਕ ਅਮਰੀਕਾ ਵਿਚ ਰਹਿੰਦਾ ਹੈ ਜੋ ਅਮਰੀਕੀਆਂ ਦੀ ਜਾਣਕਾਰੀ ਚੋਰੀ ਕਰਦਾ ਸੀ ਤੇ ਕਾਲ ਸੈਂਟਰਾਂ ਵਿਚ ਭੇਜ ਦਿੰਦਾ ਸੀ। ਤੇ ਮੁਲਾਜ਼ਮ ਅੱਗੋਂ ਟੈਕਸ ਜਾਂਚ ਅਧਿਕਾਰੀ ਬਣ ਕੇ ਅਮਰੀਕੀਆਂ ਨੂੰ ਪ੍ਰੇਸ਼ਾਨ ਕਰਦੇ ਸਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹਾਂ ਮੁਲਾਜ਼ਮਾਂ ਨੇ ਉਨ੍ਹਾਂ ਦੇ ਕੇਸ ਰਫ਼ਾ-ਦਫ਼ਾ ਕਰਨ ਦੇ ਹਜ਼ਾਰਾਂ ਡੋਲਰ ਠੱਗੇ ਹਨ। ਕਈ ਮੁਲਾਜ਼ਮ ਗਾਹਕਾਂ ਤੋਂ ਉਨ੍ਹਾਂ ਦੇ ਵਿਤੀ ਤੇ ਬੈਂਕ ਖਾਤਿਆਂ ਦਾ ਬਿਉਰਾ ਮੰਗਦੇ ਸਨ ਤੇ ਉਨ੍ਹਾਂ ਦੇ ਖਾਤਿਆਂ ਵਿਚੋਂ ਪੈਸੇ ਕਢਵਾ ਲੈਂਦੇ ਸਨ। ਪੁਲੀਸ ਅਨੁਸਾਰ ਰੋਜ਼ਾਨਾ ਲਗਭਗ ਇਕ ਕਰੋੜ ਰੁਪਏ ਦੀ ਠੱਗੀ ਵੱਜ ਰਹੀ ਸੀ। ਕਾਲਰ ਹਮੇਸ਼ਾ 911 ਦੀ ਵਰਤੋਂ ਕਰਦੇ ਸਨ ਤੇ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰੀ ਦਾ ਡਰ ਦਿੰਦੇ ਸਨ।