ਜੈਵਲਿਨ ਥਰੋ ਦੇ ਫਾਈਨਲ ਵਿਚ ਪਹੁੰਚਣ ਵਾਲਾ ਪਹਿਲਾ ਸਿੱਖ ਨੌਜਵਾਨ ਦਵਿੰਦਰ ਸਿੰਘ ਕੰਗ

0
355

LONDON: India's Davinder Singh makes an attempt in the men's javelin qualification during the World Athletics Championships in London Thursday, Aug. 10, 2017. AP/PTI(AP8_11_2017_000144B)

ਲੰਡਨ/ਬਿਊਰੋ ਨਿਊਜ਼ :
ਗੁਮਨਾਮ ਖਿਡਾਰੀ ਦਵਿੰਦਰ ਸਿੰਘ ਕੰਗ ਵਿਸ਼ਵ ਚੈਂਪੀਅਨਸ਼ਿਪ ਦੇ ਨੇਜ਼ਾ ਸੁੱਟਣ ਦੇ ਮੁਕਾਬਲੇ ਦੇ ਫਾਈਨਲ ਵਿਚ ਪਹੁੰਚਣ ਵਾਲਾ ਪਹਿਲਾ ਭਾਰਤੀ ਬਣ ਗਿਆ ਹੈ ਜਦੋਂ ਕਿ ਸਟਾਰ ਖਿਡਾਰੀ ਨੀਰਜ ਚੋਪੜਾ ਕੁਆਲੀਫਿਕੇਸ਼ਨ ਗੇੜ ਵਿਚ ਹੀ ਬਾਹਰ ਹੋ ਗਿਆ।
ਵਿਸ਼ਵ ਚੈਂਪੀਅਨਸ਼ਿਪ ਵਿਚ ਪਹਿਲਾਂ ਕੰਗ ਦੀ ਸ਼ਮੂਲੀਅਤ ਪਹਿਲਾਂ ਖ਼ਤਰੇ ਵਿਚ ਪੈ ਗਈ ਸੀ ਜਦੋਂ ਜੂਨ ਵਿਚ ਉਸ ਨੂੰ ਗਾਂਜੇ ਦੀ ਵਰਤੋਂ ਦਾ ਦੋਸ਼ੀ ਪਾਹਿਆ ਗਿਆ ਸੀ ਪਰ ਕਿਉਂਕਿ ਇਹ ਪਦਾਰਥ ਵਾਡਾ ਦੇ ਜ਼ਾਬਤੇ ਤਹਿਤ ਮੁਅੱਤਲੀ ਦੇ ਦਾਇਰੇ ਵਿੱਚ ਨਹੀਂ ਆਉਂਦਾ, ਇਸ ਲਈ ਉਸ ਨੂੰ ਟੀਮ ਵਿੱਚ ਜਗ•ਾ ਦੇ ਦਿੱਤੀ ਗਈ। ਕੋਈ ਵੀ ਭਾਰਤੀ ਇਸ ਤੋਂ ਪਹਿਲਾਂ ਕਿਸੇ ਵਿਸ਼ਵ ਚੈਂਪੀਅਨਸ਼ਿਪ ਵਿਚ ਪੁਰਸ਼ਾਂ ਦੇ ਨੇਜ਼ਾ ਸੁੱਟਣ ਦੇ ਮੁਕਾਬਲੇ ਦੇ ਫਾਈਨਲ ਵਿਚ ਨਹੀਂ ਪਹੁੰਚ ਸਕਿਆ ਸੀ। ਕੰਗ ਦੇ ਪ੍ਰਦਰਸ਼ਨ ਨਾਲ ਭਾਰਤੀ ਖੇਮੇ ਨੇ ਕੁਝ ਰਾਹਤ ਦੇ ਸਾਹ ਲਏ ਹੋਣੇ ਕਿਉਂਕਿ ਹੁਣ ਤੱਕ ਇਸ ਚੈਂਪੀਅਨਸ਼ਿਪ ਵਿੱਚ ਨਿਰਾਸ਼ਾ ਹੀ ਹੱਥ ਲੱਗੀ ਹੈ।
ਇਸ ਤੋਂ ਪਹਿਲਾਂ ਗਰੁੱਪ ‘ਏ’ ਕੁਆਲੀਫਿਕੇਸ਼ਨ ਵਿੱਚ ਭਾਰਤ ਦੀ ਸਭ ਤੋਂ ਵੱਡੀ ਤਗ਼ਮੇ ਦੀ ਆਸ ਨੀਰਜ ਪ੍ਰਭਾਵਤ ਕਰਨ ਵਿੱਚ ਨਾਕਾਮ ਰਿਹਾ। ਆਪਣੇ ਮੋਢਿਆਂ ‘ਤੇ ਦੇਸ਼ ਦੀਆਂ ਆਸਾਂ ਦਾ ਭਾਰ ਲੈ ਕੇ ਉਤਰੇ ਨੀਰਜ ਨੇ ਸਭ ਤੋਂ ਵਧੀਆ 82.26 ਮੀਟਰ ਦਾ ਥ੍ਰੋਅ ਪਹਿਲੀ ਹੀ ਕੋਸ਼ਿਸ਼ ਵਿੱਚ ਸੁੱਟਿਆ। ਜੂਨੀਅਰ ਵਿਸ਼ਵ ਰਿਕਾਰਡਧਾਰਕ ਨੀਰਜ ਦੀ ਦੂਜੀ ਕੋਸ਼ਿਸ਼ ਫਾਊਲ ਰਿਹਾ ਤੇ ਤੀਜੀ ਕੋਸ਼ਿਸ਼ ਵਿੱਚ ਉਹ 80.54 ਮੀਟਰ ਦਾ ਥ੍ਰੋਅ ਹੀ ਲਾ ਸਕਿਆ। ਉੱਥੇ ਹੀ ਕੁਆਲੀਫਿਕੇਸ਼ਨ ਗੇੜ ਵਿੱਚ ਗਰੁੱਪ ‘ਬੀ’ ਵਿੱਚ ਉਤਰੇ ਦਵਿੰਦਰ ਸਿੰਘ ਕੰਗ ਨੇ ਤੀਜੇ ਤੇ ਆਖ਼ਰੀ ਥ੍ਰੋਅ ਵਿੱਚ 83 ਮੀਟਰ ਦੇ ਕੁਆਲੀਫਿਕੇਸ਼ਨ ਮਾਰਕ ਨੂੰ ਛੂਹ ਲਿਆ। ਉਸ ਨੇ 84.22 ਦਾ ਥ੍ਰੋਆ ਸੁੱਟਿਆ। ਪਹਿਲੇ ਥ੍ਰੋਅ ਵਿੱਚ ਉਸ ਨੇ 82.22 ਦਾ ਫਾਸਲਾ ਨੱਪਿਆ ਸੀ ਜਦੋਂਕਿ ਦੂਜੇ ਵਿਚ 82.14 ਮੀਟਰ ਹੀ ਸੁੱਟ ਸਕਿਆ। ਮੋਢੇ ਦੀ ਸੱਟ ਤੋਂ ਉਭਰ ਕੇ ਆਏ ਪੰਜਾਬ ਦੇ ਇਸ 26 ਸਾਲਾ ਅਥਲੀਟ ‘ਤੇ ਆਖ਼ਰੀ ਕੋਸ਼ਿਸ਼ ਵਿੱਚ 83 ਮੀਟਰ ਦਾ ਫਾਸਲਾ ਨੱਪਣ ਦਾ ਦਬਾਅ ਸੀ। ਉਸ ਨੇ ਭਾਰਤੀ ਪ੍ਰਸੰਸਕਾਂ ਨੂੰ ਨਿਰਾਸ਼ ਨਹੀਂ ਕੀਤਾ। ਗਰੁੱਪ ‘ਏ’ ਤੋਂ ਪੰਜਾ ਤੇ ਗਰੁੱਪ ‘ਬੀ’ ਤੋਂ ਅੱਠ ਮਤਲਬ ਕੁੱਲ 13 ਖਿਡਾਰੀਆਂ ਨੇ ਕੁਆਲੀਫਾਈ ਕੀਤਾ। ਕੰਗ ਆਖ਼ਰੀ ਕੁਆਲੀਫਾਇੰਗ ਗੇੜ ਤੋਂ ਬਾਅਦ ਸੱਤਵੇਂ ਸਥਾਨ ‘ਤੇ ਰਿਹਾ। ਉਸ ਦਾ ਇਹ ਪ੍ਰਦਰਸ਼ਨ ਇਸ ਵਾਸਤੇ ਵੀ ਸ਼ਲਾਘਾਯੋਗ ਹੈ ਕਿਉਂਕਿ ਮਈ ਵਿੱਚ ਦਿੱਲੀ ਵਿਚ ਇੰਡੀਅਨ ਗ੍ਰਾਂ ਪ੍ਰੀ ਵਿਚ ਉਸ ਦੇ ਮੋਢੇ ਵਿਚ ਸੱਟ ਲੱਗ ਗਈ ਸੀ। ਉਸ ਨੂੰ ਮੋਢੇ ‘ਤੇ ਪੱਟੀ ਬੰਨ• ਕੇ ਖੇਡਣਾ ਪਿਆ ਸੀ।
ਕੰਗ ਨੇ ਮੁਕਾਬਲੇ ਤੋਂ ਬਾਅਦ ਕਿਹਾ ਜਦੋਂ ਉਸ ਨੂੰ ਪਤਾ ਲੱਗਿਆ ਕਿ ਨੀਰਜ ਨੇ ਕੁਆਲੀਫਾਈ ਨਹੀਂ ਕੀਤਾ ਤਾਂ ਉਹ ਫਾਈਨਲ ਗੇੜ ਲਈ ਕੁਆਲੀਫਾਈ ਕਰਨਾ ਚਾਹੁੰਦਾ ਸੀ। ਉਹ ਦੇਸ਼ ਲਈ ਕੁਝ ਕਰਨਾ ਚਾਹੁੰਦਾ ਸੀ। ਅਜਿਹਾ ਕੁਝ ਜੋ ਕਦੇ ਕਿਸੇ ਭਾਰਤੀ ਨੇ ਨਾ ਕੀਤਾ ਹੋਵੇ ਤੇ ਰੱਬ ਦੀ ਕ੍ਰਿਪਾ ਨਾਲ ਉਹ ਇਹ ਕਰਨ ਵਿੱਚ ਸਫ਼ਲ ਰਿਹਾ। ਉਸ ਨੇ ਕਿਹਾ ਕਿ ਉਸ ਨੂੰ ਮਈ ਵਿੱਚ ਇੰਡੀਅਨ ਗ੍ਰਾਂ ਪ੍ਰੀ ਦੌਰਾਨ ਸੱਟ ਲੱਗੀ ਸੀ ਪਰ ਇਹ ਕੋਈ ਵੱਡੀ ਸਮੱਸਿਆ ਨਹੀਂ ਸੀ।
ਟੀਮ ਦੇ ਮਾਲਿਸ਼ ਵਾਲੇ ਅੱਜਕੱਲ• ਇਹ ਪੱਟੀ ਬੰਨ•ਦੇ ਹਨ। ਉਹ ਹੁਣ ਪੂਰੀ ਤਰ•ਾਂ ਠੀਕ ਹੈ ਪਰ ਉਸ ਨੂੰ ਆਪਣੇ ਦੋਸਤ ਸ੍ਰੀਲੰਕਾ ਦੇ ਵਾਰੁਨਾ ਰੰਕੋਥ ਪੇਡਿਗੇ ਤੋਂ ਤੀਜੇ ਤੇ ਆਖ਼ਰੀ ਥ੍ਰੋਅ ਤੋਂ ਪਹਿਲਾਂ ਕੁਝ ਸਟ੍ਰੇਚਿੰਗ ਦੀ    ਅਪੀਲ ਕਰਨੀ ਪਈ। ਉਸ ਨੇ ਕਿਹਾ ਕਿ ਆਰਾਮ ਮਗਰੋਂ ਸੱਟ ਠੀਕ ਹੋ ਜਾਵੇਗੀ ਤੇ ਉਹ 12 ਅਗਸਤ ਨੂੰ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰੇਗਾ।
ਇਸੇ ਦੌਰਾਨ ਜੂਨੀਅਰ ਵਿਸ਼ਵ ਰਿਕਾਰਡ ਧਾਰਕ ਨੀਰਜ ਚੋਪੜਾ ਨੇ ਕਿਹਾ ਕਿ ਉਸ ਨੇ ਆਪਣੇ ਵੱਲੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕੀਤੀ ਪਰ ਨਿਰਾਸ਼ਾ ਹੱਥ ਲੱਗੀ। ਉਸ ਨੇ ਪਹਿਲੇ ਥ੍ਰੋਅ ਵਿੱਚ ਕਾਫੀ ਮਿਹਨਤ ਕੀਤੀ ਪਰ ਕੁਝ ਸੈਂਟੀਮੀਟਰ ਤੋਂ ਰਹਿ ਗਿਆ। ਦੂਜੇ ਥ੍ਰੋਅ ਵਿੱਚ ਦਿੱਕਤ ਸੀ ਤੇ ਤੀਜਾ ਦੂਰ ਰਹਿ ਗਿਆ। ਜੇਕਰ ਕੋਚ ਨਾਲ ਆਉਂਦੇ ਤਾਂ ਚੰਗਾ ਰਹਿੰਦਾ ਪਰ ਇਹ ਉਸ ਦੇ ਹੱਥ ਨਹੀਂ ਸੀ। ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਅੱਜ ਕੀ ਹੋ ਗਿਆ।
ਕੋਚ ਨਾ ਹੋਣ ਕਰਕੇ ਵਿਰੋਧੀ ਖਿਡਾਰੀ ਤੋਂ ਹੀ ਸਿੱਖਣੇ ਪਏ ਗੁਰ
ਲੰਡਨ: ਭਾਰਤੀ ਨੇਜ਼ਾ ਸੁੱਟ ਅਥਲੀਟ ਦਵਿੰਦਰ ਸਿੰਘ ਕੰਗ ਨੂੰ ਕੋਚ ਨਾ ਹੋਣ ਕਰਕੇ ਇੱਥੇ ਵਿਸ਼ਵ ਚੈਂਪੀਅਨਸ਼ਿਪ ਦੇ ਕੁਆਲੀਫਿਕੇਸ਼ਨ ਗੇੜ ਦੌਰਾਨ ਸ੍ਰੀਲੰਕਾ ਦੇ ‘ਦੋਸਤ’ ਤੇ ਵਿਰੋਧੀ ਖਿਡਾਰੀ ਤੋਂ ਗੁਰ ਸਿੱਖਣ ਲਈ ਮਜਬੂਰ ਹੋਣਾ ਪਿਆ। ਮੋਢੇ ਦੀ ਸੱਟ ਨਾਲ ਜੂਝ ਰਹੇ ਕੰਗ ਦੀ ਸ੍ਰੀਲੰਕਾ ਦੇ ਵਰੁਨਾ ਰਣਕੋਟ ਪੈਡਿਗੇ ਨੇ ਮਦਦ ਕੀਤੀ ਜੋ ਖ਼ੁਦ ਉਸੇ ਕੁਆਲੀਫਿਕੇਸ਼ਨ ਗੇੜ ਵਿਚ ਭਾਗ ਲੈ ਰਿਹਾ ਸੀ, ਫਿਰ ਵੀ ਉਸ ਨੇ ਭਾਰਤੀ ਖਿਡਾਰੀ ਨੂੰ ਗੁਰ ਦਿੱਤੇ। ਇਸ ਨਾਲ ਕੰਗ ਤੀਜੇ ਤੇ ਅੰਤਿਮ ਥ੍ਰੋਅ ਵਿਚ 83 ਮੀਟਰ ਦੇ ਕੁਆਲੀਫਿਕੇਸ਼ਨ ਮਾਰਕ ਨੂੰ ਪਾਰ ਕਰਨ ਵਿੱਚ ਸਫਲ ਰਿਹਾ। ਜ਼ਿਕਰਯੋਗ ਹੈ ਕਿ ਨੇਜ਼ਾ ਸੁੱਟਣ ਦੇ ਮੁਕਾਬਲੇ ਵਿਚ ਭਾਰਤ ਵੱਲੋਂ ਕੰਗ, ਨੀਰਜ ਤੇ ਮਹਿਲਾ ਵਰਗ ਵਿਚ ਅਨੂ ਰਾਣੀ ਭਾਗ ਲੈ ਰਹੀ ਹੈ ਪਰ ਉਨ•ਾਂ ਨਾਲ ਕੋਚ ਨਹੀਂ ਹੈ।