ਭਾਰਤੀ ਲੋਕ-ਮਨਾਂ ‘ਚ ਫਿਰਕੂ ਜ਼ਹਿਰ  ਘੋਲਣ ਲਈ ਸੋਸ਼ਲ ਮੀਡੀਆ ‘ਤੇ ‘ਫੇਕ ਨਿਊਜ਼’ ਦੀ ਭਰਮਾਰ

0
103

fake-news
ਨਵੀਂ ਦਿੱਲੀ/ਬਿਊਰੋ ਨਿਊਜ਼ :
ਸੋਸ਼ਲ ਮੀਡੀਆ ਗ਼ਲਤ ਜਾਣਕਾਰੀ ਫੈਲਾਉਣ ਲਈ ਇਕ ਸੁਵਿਧਾਜਨਕ ਜ਼ਰੀਆ ਬਣ ਗਿਆ ਹੈ। ਫ਼ਰਜ਼ੀ ਖ਼ਬਰਾਂ ਦੀ ਤਾਦਾਤ ਕਈ ਗੁਣਾ ਵਧ ਗਈ ਹੈ, ਜੋ ਸੰਪਰਦਾਇਕਤਾ ਅਤੇ ਧਰਮ ਦੇ ਆਧਾਰ ‘ਤੇ ਵੰਡਣ ਲਈ ਭੜਕਾਉਂਦੀਆਂ ਹਨ। ‘ਆਲਟ ਨਿਊਜ਼’ ਨੇ ਤੱਥਾਂ ਦੀ ਜਾਂਚ ਕੀਤੀ ਹੈ, ਜਿਸ ਵਿਚ ਉਸ ਨੇ ਪਾਇਆ ਹੈ ਕਿ ਪਿਛਲੇ ਕੁਝ ਮਹੀਨਿਆਂ ਵਿਚ ਮੁਸਲਮਾਨਾਂ ਅਤੇ ਇਸਾਈਆਂ ਨੂੰ ਨਿਸ਼ਾਨਾ ਬਣਾਉਣ ਲਈ ਤੈਅਸ਼ੁਦਾ, ਸਿੰਕ੍ਰਨਾਈਜ਼ ਅਤੇ ਸਮੂਹਕ ਯਤਨ ਚੱਲ ਰਿਹਾ ਹੈ, ਜਦਕਿ ਲਗਾਤਾਰ ਹਿੰਦੂ ਸਮਾਜ ਨੂੰ ਸ਼ਿਕਾਰ ਦੇ ਰੂਪ ਵਿਚ ਦਿਖਾਇਆ ਜਾਂਦਾ ਹੈ। ”9 ਸਾਲ ਦੀ ਬੱਚੀ ਨੂੰ ਭਗਵਾਧਾਰੀ ਗੁੰਡਿਆਂ ਨੇ ਬਚਾ ਲਿਆ ਸਾਜਿਦ ਨਾਮੀ ਵਹਿਸ਼ੀ ਦਰਿੰਦੇ ਤੋਂ”, ਇਸ ਸੰਦੇਸ਼ ਨਾਲ ਵੀਡੀਓ ਵਾਇਰਲ ਕੀਤਾ ਜਾਂਦਾ ਹੈ, ਜਿਸ ਵਿਚ ਇਕ ਬੱਚੀ ਰੋਂਦੀ ਹੋਈ ਦੇਖੀ ਜਾ ਸਕਦੀ ਹੈ ਅਤੇ ਇਕ ਨੌਜਵਾਨ ਨੂੰ ਕੁਝ ਲੋਕ ਕੁੱਟ ਰਹੇ ਹਨ। ਇਹ ਵੀਡੀਓ ਜੋ ਲੋਕ ਸ਼ੇਅਰ ਕਰ ਰਹੇ ਹਨ, ਉਹ ਇਹ ਦਾਅਵਾ ਕਰ ਰਹੇ ਹਨ ਕਿ ਇਸ ਬੱਚੀ ਦਾ ਯੌਨ ਸੋਸ਼ਣ ਸਾਜਿਦ ਨਾਮ ਦਾ ਇਕ ਲੜਕਾ ਕਰਨ ਹੀ ਵਾਲਾ ਸੀ ਤਾਂ ਮੌਕੇ ‘ਤੇ ਕੁਝ ਲੋਕਾਂ ਨੇ ਬਚਾ ਲਿਆ। ਇਹ ਵੀਡੀਓ ਕੁੰਵਰ ਅਜੈ ਪ੍ਰਤਾਪ ਨਾਮ ਦੇ ਯੂਜ਼ਰ ਨੇ ਟਵੀਟ ਕੀਤਾ, ਜਿਨ੍ਹਾਂ ਨੂੰ ਪੀਐਮ ਮੋਦੀ ਫਾਲੋ ਕਰਦੇ ਹਨ। ਇਸ ਟਵੀਟ ਨੂੰ 1200 ਤੋਂ ਜ਼ਿਆਦਾ ਵਾਰ ਸ਼ੇਅਰ ਕੀਤਾ ਗਿਆ ਸੀ ਪਰ ਅਜੇ ਸਿੰਘ ਨੇ ਇਸ ਵੀਡੀਓ ਦਾ ਕ੍ਰੈਡਿਟ ਸੁਰੇਸ਼ ਪਟੇਲ ਨੂੰ ਦਿਤਾ ਹੈ। ਸੋਸ਼ਲ ਮੀਡੀਆ ‘ਤੇ ਸਭ ਤੋਂ ਪਹਿਲਾਂ ਇਹ ਵੀਡੀਓ ਇਸ ਦਾਅਵੇ ਦੇ ਨਾਲ ਪੋਸਟ ਕਰਨ ਵਾਲਿਆਂ ਵਿਚੋਂ ਸ਼ਾਇਦ ਇਕ ਸੁਰੇਸ਼ ਪਟੇਲ ਹਨ, ਜਿਨ੍ਹਾਂ ਵਲੋਂ ਪੋਸਟ ਕੀਤੇ ਗਏ ਵੀਡੀਓ ਨੂੰ 77000 ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ। ਇਕ ਹੋਰ ਟਵੀਟ ਜਿਸ ਨਾਮ ਦੇ ਯੂਜ਼ਰ ਨੇ ਕੀਤਾ ਹੈ, ਉਸ ਨੂੰ ਪਿਊਸ਼ ਗੋਇਲ ਦੇ ਅਧਿਕਾਰਕ ਟਵਿੱਟਰ ਅਕਾਊਂਟ ਦੁਆਰਾ ਫਾਲੋ ਕੀਤਾ ਜਾਂਦਾ ਹੈ। ਇਸ ਵੀਡੀਓ ਨੂੰ ਯੂਜ਼ਰ ਸਵਾਮੀ ਨਿਸ਼ਚਲਾਨੰਦ ਨੇ ਵੀ ਟਵੀਟ ਕੀਤਾ ਹੈ। ਵੀਡੀਓ ਵਿਚ ਦਿਸ ਰਹੀ ਨੰਬਰ ਪਲੇਟ ਦੇ ਅਨੁਸਾਰ ਯੂਪੀ-19 ਸ਼ਾਮਲੀ ਜ਼ਿਲ੍ਹੇ ਵਿਚ ਰਜਿਸਟ੍ਰਡ ਵਾਹਨ ਦਾ ਨੰਬਰ ਪਲੇਟ ਹੈ।
‘ਆਲਟ ਨਿਊਜ਼’ ਨੇ ਸ਼ਾਮਲੀ ਜ਼ਿਲ੍ਹਾ ਪੁਲਿਸ ਨਾਲ ਸੰਪਰਕ ਕੀਤਾ ਅਤੇ ਇਸ ਵੀਡੀਓ ਦਾ ਪਤਾ ਲਗਾਇਆ, ਤਾਂ ਇਸ ਨੂੰ ਝਿੰਜਾਨਾ ਪੁਲਿਸ ਸਟੇਸ਼ਨ ਵਿਚ ਰਜਿਸਟ੍ਰਡ ਇਕ ਘਟਨਾ ਦੇ ਰੂਪ ਵਿਚ ਪਛਾਣਿਆ ਗਿਆ। ‘ਆਲਟ ਨਿਊਜ਼’ ਦੇ ਨਾਲ ਗੱਲਬਾਤ ਵਿਚ ਝਿੰਜਾਨਾ ਸਟੇਸ਼ਨ ਦੇ ਪੁਲਿਸ ਅਧਿਕਾਰੀ ਐਮ ਐਸ ਗਿੱਲ ਨੇ ਕਿਹਾ ਕਿ ”ਹਾਂ, ਇਹ ਵੀਡੀਓ ਸਾਡੇ ਪੁਲਿਸ ਸਟੇਸ਼ਨ ਵਿਚ ਰਜਿਸਟ੍ਰਡ ਇਕ ਘਟਨਾ ਨਾਲ ਸਬੰਧਤ ਹੈ। ਦੋਸ਼ੀ ਗੋਕੁਲ ਰਾਮਦਾਸ ਗੜ੍ਹੀ ਪੁਖ਼ਤਾ ਦੇ ਤਾਣਾ ਪਿੰਡ ਰਹਿਣ ਵਾਲਾ ਹੈ, ਗੋਕੁਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।” ਇਥੇ ਧਿਆਨ ਦੇਣ ਵਾਲੀ ਗੱਲ ਹੈ ਕਿ ਦੋਸ਼ੀ ਦਾ ਨਾਮ ਗੋਕੁਲ ਰਾਮਦਾਸ ਹੈ, ਨਾ ਕਿ ਸਾਜਿਦ।