ਬਾਲੀਵੁੱਡ ਸਟਾਰ ਦੀਪਿਕਾ ਪਾਦੂਕੋਨ ਤੇ ਰਣਵੀਰ ਸਿੰਘ ਦਾ ਵਿਆਹ ਧਰਿਆ

0
16

ranveer_and_deepika
ਮੁੰਬਈ/ਬਿਊਰੋ ਨਿਊਜ਼ :
ਹਿੰਦੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਨ ਅਗਲੇ ਮਹੀਨੇ ਵਿਆਹ ਕਰਵਾ ਰਹੇ ਹਨ। ਇਹ ਐਲਾਨ ਉਨ੍ਹਾਂ ਖੁਦ ਕੀਤਾ ਕਿ ਉਹ ਨਵੰਬਰ ਮਹੀਨੇ ਵਿਆਹ ਬੰਧਨ ਵਿਚ ਬੱਝ ਜਾਣਗੇ। ਇਸ ਜੋੜੇ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ ‘ਤੇ ਪੋਸਟ ਸਾਂਝੀ ਕਰਦਿਆਂ ਖੁਲਾਸਾ ਕੀਤਾ ਕਿ ਵਿਆਹ ਦੇ ਜਸ਼ਨ 14 ਤੇ 15 ਨਵੰਬਰ ਨੂੰ ਮਨਾਏ ਜਾਣਗੇ। ਪੋਸਟ ਵਿਚ ਲਿਖਿਆ ਹੈ, ਕਿ ”ਆਪਣੇ ਪਰਿਵਾਰਾਂ ਦੇ ਆਸ਼ੀਰਵਾਦ ਨਾਲ ਸਾਨੂੰ ਇਹ ਗੱਲ ਸਾਂਝੀ ਕਰਦਿਆਂ ਖੁਸ਼ੀ ਹੋ ਰਹੀ ਹੈ ਕਿ ਵਿਆਹ 14 ਤੇ 15 ਨਵੰਬਰ 2018 ਨੂੰ ਹੋਵੇਗਾ। ਅਸੀਂ ਇੰਨੇ ਸਾਲਾਂ ਤੋਂ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਧੰਨਵਾਦ ਕਰਦਿਆਂ ਪਿਆਰ, ਦੋਸਤੀ, ਵਫਾਦਾਰੀ ਤੇ ਇਕੱਠਿਆਂ ਤੁਰਨ ਦੇ ਇਸ ਸ਼ਾਨਦਾਰ ਸਫ਼ਰ ਲਈ ਤੁਹਾਡੇ ਤੋਂ ਦੁਆਵਾਂ ਮੰਗਦੇ ਹਾਂ। ਦੀਪਿਕਾ ਤੇ ਰਣਵੀਰ ਵੱਲੋਂ ਢੇਰ ਸਾਰਾ ਪਿਆਰ।” ਦੀਪਿਕਾ (32 ਸਾਲ) ਤੇ ਰਣਵੀਰ (33 ਸਾਲ ) ਨੇ ਇਹ ਐਲਾਨ ਰਵਾਇਤੀ ਹਿੰਦੀ ਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਵਿਆਹ ਦੇ ਕਾਰਡ ਫਾਰਮੈਟ ‘ਤੇ ਕੀਤਾ ਹੈ।