”ਪੰਜਾਬ ਸਿੰਘ” 19 ਜਨਵਰੀ ਨੂੰ ਬਣੇਗੀ ਸਿਨਮਿਆਂ ਦਾ ਸ਼ਿੰਗਾਰ

0
518

image_6483441-1

ਬਿਗ ਹਾਈਟਜ਼ ਮੋਸ਼ਨ ਪਿਕਚਰਸ ਦੀ ਪਹਿਲੀ ਪੇਸ਼ਕਸ਼:
ਲੁਧਿਆਣਾ/ਬਿਊਰੋ ਨਿਊਜ਼:
ਧੜਧੜ ਬਣ ਰਹੀਆਂ ਪੰਜਾਬੀ ਫਿਲਮਾਂ ਦੀ ਸੂਚੀ ਵਿਚ ਇਕ ਹੋਰ ਨਵੇਂ ਕੌਂਸਪਟ ਤੇ ਕੰਟੈਂਟ ਵਾਲੀ ਪੰਜਾਬੀ ਫਿਲਮ ਦਾ ਨਾਂ ਵੀ ਜੁੜਣ ਵਾਲਾ ਹੈ ਜਿਹਦਾ ਨਾਂ ਹੈ, ”ਪੰਜਾਬ ਸਿੰਘ” ਇਹ ਫਿਲਮ ਬਿਗ ਹਾਈਟਜ਼ ਮੋਸ਼ਨ ਪਿਕਚਰਸ ਦੀ ਪਹਿਲੀ ਫਿਲਮ ਹੈ ਇਸ ਫਿਲਮ ਦੇ ਨਿਰਦੇਸ਼ਕ ਨੇ ਤਾਜ, ਇਸ ਫਿਲਮ ਦੀ ਨਿਰਮਾਤਾ ਹੈ ਮਾਹੀ ਔਲਖ ਤੇ ਪੀਬੀਆਰ ਇੰਟਰਟੈਂਮੈਂਟ ਤੇ ਸਹਿ-ਨਿਰਮਾਤਾ ਨੇ ਬਲੂ ਹੋਰਸੇ ਇੰਟਰਟੈਂਨਮੈਂਟ, ਰਿੱਚ ਹੋਡਜ਼, ਸਨੀ ਗੁੱਗੂ ਤੇ ਜੈਸਲ ਇੰਟਰਟੈਂਨਮੈਂਟ ਇਸ ਫਿਲਮ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਲਿਖਿਆ ਹੈ ਗੁਰਜਿੰਦ ਮਾਨ ਨੇ ਤੇ 19 ਜਨਵਰੀ ਨੂੰ ਫਿਲਮ ਰਿਲੀਜ਼ ਹੋ ਰਹੀ ਏ ਫਿਲਮ ਦੀ ਵਰਲਡਾਵਾਈਡ ਡਿਸਟ੍ਰਿਬੁਸ਼ਨ ਦਾ ਜਿੰਮਾ ਚੱਕਿਆ ਹੈ ਉਸ ਦੀ ਪ੍ਰੋਡਕਸ਼ਨ ਨੇ।
ਇਸ ਪਰਿਵਾਰਕ, ਬ੍ਰਿਲਰ, ਐਕਸ਼ਨ ਤੇ ਡ੍ਰਾਮਾ ਫਿਲਮ ‘ਚ ਮੁੱਖ ਭੂਮਿਕਾਵਾਂ ਗੁਰਜਿੰਦ ਮਾਨ, ਸਾਰਥੀ ਕੇ, ਕੁਲਜਿੰਦਰ ਸਿੱਧੂ, ਆਸ਼ੀਸ਼ ਦੁੱਗਲ, ਅਰੁਣ ਬਾਲੀ, ਅਨੀਤਾ ਦੇਵਗਨ, ਐਨੀ ਸੇਖੋਂ, ਬੋਨੀ ਮਾਂਗਟ, ਯਾਦ ਗਰੇਵਾਲ, ਡੈਵੀ ਸਿੰਘ, ਰੁਪਿੰਦਰ ਰੂਪੀ, ਸਵੇਤਾ ਗਰੋਵਰ, ਮਨੀ ਕੁਲਾਰ, ਵਿਕਾਸ ਕੋਹਲੀ ਤੇ ਹਨੀ ਸ਼ੇਰਗਿੱਲ ਨੇ ਨਿਭਾਈਆਂ ਹਨ।
ਲੀਡ ਐਕਟਰ, ਗੁਰਜਿੰਦ ਮਾਨ ਨੇ ਕਿਹਾ, ”ਆਪਣੀ ਫਿਲਮ”, ”ਪੰਜਾਬ ਸਿੰਘ” ਜੋ ਕਿ ਮੇਰੇ ਹੋਮ ਪ੍ਰੋਡਕਸ਼ਨ ਦੀ ਪਹਿਲੀ ਫਿਲਮ ਹੈ ਨੂੰ ਲੈ ਕੇ ਮੈਂ ਬਹੁਤ ਖੁਸ਼ ਹਾਂ ਤੇ ਉਤਸ਼ਾਹਿਤ ਹਾਂ ਉਨ੍ਹਾਂ ਅੱਗੇ ਕਿਹਾ ”ਇਹ ਪਰਿਵਾਰਕ ਦੇ ਨਾਲ ਨਾਲ ਥੋੜੀ ਜਿਹੀ ਐਕਸ਼ਨ ਤੇ ਬ੍ਰਿਲਰ ਫਿਲਮ ਹੈ ਇਹ ਇਕ ਬਹੁਤ ਹੀ ਆਮ ਇਨਸਾਨ ਦੀ ਕਹਾਣੀ ਹੈ ਜੋ ਕੇ ਕੁਛ ਵਿਪਰੀਤ ਸਥਿਤੀ ‘ਚ ਕਿਸੀ ਮਾਫੀਆ ਗੁਰੱਪ ‘ਚ ਸ਼ਾਮਲ ਹੋ ਜਾਂਦਾ ਹੈ ਤੇ ਇਕ ਨਾਮੀ ਬਦਮਾਸ਼ ਬਣ ਜਾਂਦਾ ਹੈ ਇਸ ਤੋਂ ਜਾਂਦਾ ਫਿਲਮ ਦੇ ਬਾਰੇ ਦਸ ਨਹੀਂ ਸਕਦੇ ਪਰ ਸਾਨੂੰ ਪੂਰਾ ਵਿਸ਼ਵਾਸ ਹੈ ਕੇ ਇਹ ਫਿਲਮ ਦਰਸ਼ਕਾਂ ਤੇ ਇਕ ਛਾਪ ਜ਼ਰੂਰ ਛੱਡੇਗੀ।
ਨਿਰਦੇਸ਼ਕ ਤਾਜ ਨੇ ਕਿਹਾ, ”ਮੇਰੇ ਲਈ ਇਹ ਬਹੁਤ ਹੀ ਗਰਵ ਦੀ ਗੱਲ ਹੈ ਤੇ ਮੈਂ ਬਹੁਤ ਹੀ ਖੁਸ਼ ਹਾਂ ਕਿ ਬਿਗ ਹਾਈਟਜ਼ ਮੋਸ਼ਨ ਪਿਕਚਰਸ ਦੀ ਪਹਿਲੀ ਫਿਲਮ ਨੂੰ ਡਾਇਰੈਕਟ ਕਰਨ ਦਾ ਮੌਕਾ ਦਿੱਤਾ ਇਸ ਟੀਮ ਦੇ ਨਾਲ ਕੰਮ ਕਰਨ ਦਾ ਤਜਰਬਾ ਬਹੁਤ ਹੀ ਵਧੀਆਂ ਤੇ ਯਾਦਗਾਰ ਰਿਹਾ, ਇਸ ਫਿਲਮ ਨੂੰ ਲੈ ਕੇ ਬਹੁਤ ਹੀ ਸਕਾਰਤਮਕ ਹਾਂ ਤੇ ਵਿਸ਼ਵਾਸ ਦੁਵਾਉਣਾ ਕੇ ਇਹ ਫਿਲਮ ਦਰਸ਼ਕਾਂ ਤੇ ਆਪਣਾ ਪ੍ਰਭਾਵ ਜ਼ਰੂਰ ਛੱਡੇਗੀ।
ਨਿਰਮਾਤਾ ਮਾਹੀ ਔਲਖ ਨੇ ਦਸਿਆ ਕਿ ਇਸ ਪ੍ਰੋਜੈਕਟ ਤੇ ਕੰਮ ਕਰਕੇ ਬਹੁਤ ਖੁਸ਼ ਹਨ ਉਨ੍ਹਾਂ ਕਿਹਾ ਕੇ ਅੱਜਕਲ ਲੋਕਾਂ ਕੋਲ ਜਾਂਦਾ ਟਾਈਮ ਨਹੀਂ ਹੈ ਤੇ ਅਸੀਂ ਸੋਚਿਆ ਕਿ ਕੁਝ ਇਸ ਤਰ੍ਹਾਂ ਦੀ ਫਿਲਮ ਬਣਾਈਏ ਕਿ ਦਰਸ਼ਕ ਆਪਣੀ ਸਾਰੀ ਟੈਸ਼ਨਾਂ ਫਿਲਮ ਹਾਲ ਦੇ ਬਾਹਰ ਹੀ ਰੱਖ ਕੇ ਜਾਣ।
ਫਿਲਮ ਦਾ ਸੰਗੀਤ ਤਿਆਰ ਕੀਤਾ ਹੈ ਮਸ਼ਹੂਰ ਸੰਗੀਤਕਾਰ ਗੁਰਚਰਨ ਸਿੰਘ, ਦਿਲਜੀਤ, ਡੀਜੇ ਨਰਿੰਦਰ ਅਤੇ ਵਿਕਾਸ ਸੁਨੀਲ ਨੇ ਗੁਰਜਿੰਟ ਮਾਨ ਨੇ ਲਿਖੇ ਨੇ ਗੀਤਾਂ ਦੇ ਬੋਲ, ਗਰੁਦਾਸ ਮਾਨ, ਰਣਜੀਤ ਬਾਵਾ, ਨਿੰਜਾ, ਨੂਰਾ ਸਿਸਟਰਜ, ਰੁਪਿੰਦਰ ਹਾਂਡਾ ਤੇ ਕਮਲ ਖਾਨ ਨੇ ਗਾਏ ਨੇ ਫਿਲਮ ਦੇ ਗਾਣੇ।
ਇਹ ਫਿਲਮ 40 ਦਿਨਾਂ ‘ਚ ਅੰਮ੍ਰਿਤਸਰ ਤੇ ਰਾਜਸਥਾਨ ਵਿਚ ਸ਼ੂਟ ਕੀਤੀ ਗਈ ਹੈ ।