ਨਾਟਕ ‘ਕਿਸਾਨ ਖੁਦਕੁਸ਼ੀ ਦੇ ਮੋੜ ‘ਤੇ’ 8 ਅਪ੍ਰੈਲ ਨੂੰ ਸਟਾਕਟਨ ਵਿੱਚ

0
509

poster-for-stockton-copy
ਸਟਾਕਟਨ/ਬਿਊਰੋ ਨਿਊਜ਼ :
ਪੰਜਾਬ ਆਰਟਸ ਐਂਡ ਕਲਚਰ ਪ੍ਰੋਮੋਸ਼ਨਜ਼ ਸਟਾਕਟਨ ਦੇ ਉੱਦਮ ਨਾਲ ਡਾਇਰੈਕਟਰ ਅਸ਼ੋਕ ਟਾਂਗਰੀ ਦੁਆਰਾ ਨਿਰਦੇਸ਼ਤ ਨਾਟਕ ‘ਕਿਸਾਨ ਖੁਦਕੁਸ਼ੀ ਦੇ ਮੋੜ ‘ਤੇ’ 8 ਅਪ੍ਰੈਲ, ਸ਼ਨੀਵਾਰ ਸ਼ਾਮ 7:00 ਵਜੇ ਯੂਨੀਵਰਸਿਟੀ ਆਫ ਪੈਸੀਫਿਕ ਸਟਾਕਟਨ ਦੇ ‘ਫੇ ਸਪੈਨੋਜ਼ ਕੰਸਰਟ ਹਾਲ’ ਵਿੱਚ ਖੇਡਿਆ ਜਾਵੇਗਾ। ਕੁਲਦੀਪ ਸਿੰਘ ਦੀਪ ਦਾ ਲਿਖਿਆ ਇਹ ਨਾਟਕ ਬੀਤੇ ਸਾਲ ਇਸੇ ਟੀਮ ਵਲੋਂ ਬੇ ਏਰੀਏ ਵਿੱਚ ਸਫਲਤਾ ਪੂਰਵਕ ਖੇਡਿਆ ਜਾ ਚੁੱਕਾ ਹੈ। ਨਿਰਮਾਤਾ ਤਾਰਾ ਸਿੰਘ ਸਾਗਰ ਦੀ ਇਸ ਸ਼ਾਹਕਾਰ ਪੇਸ਼ਕਸ਼ ਵਿੱਚ ਜਸਵੰਤ ਸਿੰਘ ਸ਼ਾਦ , ਡਿੰਪਲ ਬੈਂਸ ਅਤੇ ਅਸ਼ੋਕ ਟਾਂਗਰੀ ਨਾਟਕ ਦੇ ਮੁੱਖ ਪਾਤਰ ਹਨ। ਗੇਟ 6:00 ਵਜੇ ਖੁੱਲ੍ਹਣਗੇ। ਟਿਕਟਾਂ ਦੀ ਕੀਮਤ 10 ਅਤੇ 20 ਡਾਲਰ ਹੈ। ਵੀ.ਆਈ.ਪੀ. ਟਿਕਟਾਂ ਬਾਰੇ ਜਾਂ ਕੋਈ ਹੋਰ ਜਾਣਕਾਰੀ ਲੈਣ ਲਈ ਜਸਵਿੰਦਰ ਸਿੰਘ ਸੰਧੂ ਨਾਲ 209-639-2100 ਜਾਂ ਅਵਤਾਰ ਲਾਖਾ ਨਾਲ 209-200-0818 ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।