ਗੁਰੂਘਰ ਸਿੱਖ ਸੈਂਟਰ ਪੋਰਟਰਵਿੱਲ ਵਿਖੇ ਖਾਲਸਾ ਸਾਜਨਾ ਦਿਵਸ ‘ਵਿਸਾਖੀ’ ਨੂੰ ਸਮਰਪਿਤ ਬਾਲ ਸਮਾਗਮ

0
251

portvil-bal-samagam
ਛੋਟੇ ਬੱਚਿਆਂ ਨੇ ਕੀਰਤਨ, ਕਵਿਤਾ ਤੇ ਇਤਿਹਾਸ ਨਾਲ ਸੰਗਤਾਂ ਨੂੰ ਕੀਤਾ ਨਿਹਾਲ  
ਪੋਰਟਰਵਿਲ/ਕੁਲਵੀਰ ਹੇਅਰ:
ਗੁਰਦੁਆਰਾ ਸਾਹਿਬ ਸਿੱਖ ਸੈਂਟਰ ਪੋਰਟਰਵਿਲ ਦੀ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਵਲੋਂ ਬੱਚਿਆਂ ਨੂੰ ਸਿੱਖੀ ਨਾਲ ਜੋੜਨ ਦੇ ਮਕਸਦ ਨਾਲ ਖਾਲਸਾ ਸਿਰਜਣਾ ਦਿਵਸ ‘ਵਿਸਾਖੀ’ ਦੇ ਤਿਓਹਾਰ ਨੂੰ ਸਮਰਪਿਤ ਬੱਚਿਆਂ ਦਾ ਇਕ ਧਾਰਮਿਕ ‘ਬਾਲ ਸਮਾਗਮ’ ਕਰਵਾਇਆ ਗਿਆ। ਸਵੇਰ ਵੇਲੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੇ ਸ਼੍ਰੀ ਸਹਿਜ ਪਾਠ ਦੇ ਭੋਗ ਪਾਏ ਜਾਣ ਉਪਰੰਤ ਸ਼੍ਰੀ ਨਿਸ਼ਾਨ ਸਾਹਿਬ ਜੀ ਜੈਕਾਰਿਆਂ ਦੀ ਗੂੰਜ ਵਿਚ ਚੋਲੇ ਦੀ ਸੇਵਾ ਕੀਤੀ ਗਈ। ਇਸ ਮੌਕੇ ਬੱਚਿਆਂ ਵਲੋਂ ਵਿਸਾਖੀ ਦੇ ਦਿਹਾੜੇ ਦੀ ਮਹੱਤਤਾ ਸਬੰਧੀ ਕੀਰਤਨ, ਭਾਸ਼ਨ, ਕਵਿਤਾ, ਗੀਤ, ਇਤਹਾਸ ਅਤੇ ਪਾਠ ਦਾ ਉਚਾਰਣ ਕੀਤਾ ਗਿਆ। ਵੱਡੀ ਗਿਣਤੀ ‘ਚ ਆਏ ਬੱਚਿਆਂ ਵਲੋਂ ਇਸ ਸਮਾਗਮ ਵਿਚ ਹਿੱਸਾ ਲਿਆ ਗਿਆ। ਸਟੇਜ ਦੀ ਕਾਰਵਾਈ ਇਕਓਂਕਾਰ ਕੌਰ ਖਾਲਸਾ ਵਲੋਂ ਨਿਭਾਈ ਗਈ।
ਵਇਸ ਮੌਕੇ ਬੱਚਿਆਂ ਵਿਚ ਇਸ ਸਮਾਗਮ ਪ੍ਰਤੀ ਅੰਤਾਂ ਦਾ ਉਤਸ਼ਾਹ ਪਾਇਆ ਜਾ ਰਿਹਾ ਸੀ। ਬੱਚਿਆਂ ਨੇ ਕਵਿਤਾ ਗਾਇਨ ਅਤੇ ਜੈਕਾਰਿਆਂ ਨਾਲ ਮਹੌਲ ਨੂੰ ਖਾਲਸਈ ਰੰਗ ਵਿਚ ਰੰਗ ਦਿੱਤਾ। ਸਮਾਗਮ ‘ਚ ਪ੍ਰਭਦੀਪ ਸਿੰਘ, ਪਰਨੀਤ ਕੌਰ, ਜਸਪ੍ਰੀਤ ਸਿੰਘ, ਅਮਨਦੀਪ ਸਿੰਘ, ਇਕਓਂਕਾਰ ਕੌਰ ਖਾਲਸਾ, ਕੀਰਤਨ ਕੌਰ ਖਾਲਸਾ, ਗੁਰਪ੍ਰਸਾਦ ਕੌਰ ਖਾਲਸਾ, ਏਕਮ ਸਿੰਘ ਧਾਲੀਵਾਲ, ਸਾਹਿਬ ਸਿੰਘ ਧਾਲੀਵਾਲ, ਦਿਵਨੂਰ ਕੌਰ ਲਾਖਨ, ਗੁਰਨਾਜ ਕੌਰ ਲਾਖਨ, ਆਰੀਅਨ ਸਿੰਘ ਬਰੀਆਨਾ, ਦੇਵ ਸਿੰਘ ਹੁੰਦਲ, ਗੁਰਸ਼ੇਰ ਸਿੰਘ, ਗੁਰਨੂਰ ਕੌਰ, ਹਰਮਨ ਸਿੰਘ ਕੁਲਾਰ, ਸਿਮਰਦੀਪ ਕੌਰ ਕੁਲਾਰ, ਅਨੁਸ਼ਕਾ ਕੋਰ, ਤਨਵੀਰ ਕੌਰ ਗਰੇਵਾਲ, ਆਂਚਲ ਸਿੰਘ ਹੇਅਰ, ਸਿਮਵੀਰ ਸਿੰਘ ਹੇਅਰ, ਜੋਤਰਸ਼ ਸਿੰਘ ਬਰਾੜ, ਨਿਸ਼ਾਨ ਸਿੰਘ, ਜਸਕਰਨ ਸਿੰਘ, ਸਹਿਜਪ੍ਰੀਤ ਕੌਰ, ਗਗਨਬੀਰ ਸਿੰਘ ਸੰਧੂ, ਰਵੀਨਾ ਕੌਰ ਮਾਹਲ, ਜੀਵਨ ਸਿੰਘ ਮਾਹਲ, ਸ਼ਾਨ ਧਾਲੀਵਾਲ, ਗਨੀਵ ਕੌਰ ਸੰਧੂ, ਰੀਆ ਕੌਰ ਗਿੱਲ, ਪਰਮਬੀਰ ਸਿੰਘ, ਹਰਸਿਮਰਨ ਸਿੰਘ, ਏਕਨੂਰ ਸਿੰਘ ਸੰਧੂ, ਇਕਜੋਤ ਸਿੰਘ ਸੰਧੂ, ਅਰਮਾਨ ਸਿੰਘ ਬਰਾੜ, ਦਵਿੰਦਰ ਸਿੰਘ ਬਰਾੜ, ਗੁਰਜਾਪ ਸਿੰਘ ਬਰਾੜ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ।
ਇਸ ਮੌਕੇ ਹਜ਼ੂਰੀ ਰਾਗੀ ਭਾਈ ਬਲਵਿੰਦਰ ਸਿੰਘ ਜੀ ਅਤੇ ਭਾਈ ਸੁਰਿੰਦਰਪਾਲ  ਸਿੰਘ ਜੀ ਜਲੰਧਰ ਵਾਲਿਆਂ ਨੇ ਬੱਚਿਆਂ ਦਾ ਸਾਥ ਦਿੱਤਾ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਇਸ ਸਮਾਗਮ ਵਿਚ ਭਾਗ ਲੈਣ ਵਾਲੇ ਹਰ ਬੱਚੇ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦਿੱਤੇ ਗਏ। ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।
ਅੰਤ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਈਆਂ ਹੋਈਆਂ ਸਮੂਹ ਸੰਗਤਾਂ ਅਤੇ ਬੱਚਿਆਂ ਦਾ ਧੰਨਵਾਦ ਕਰਦਿਆਂ ਅਗਲਾ ਸਮਾਗਮ ਗੁਰਦੁਆਰਾ ਸਾਹਿਬ ਦੀ ਨਵੀਂ ਬਣੀ ਬਿਲਡਿੰਗ ਦੇ ਉਦਘਾਟਨ ਵੇਲੇ ਕਰਵਾਉਣ ਦੀ ਜਾਣਕਾਰੀ ਦੇਣ ਉਪਰੰਤ ਸਮਾਪਤੀ ਦਾ ਐਲਾਨ ਕੀਤਾ ਗਿਆ। ਪ੍ਰਬੰਧਕ ਕਮੇਟੀ ਦੇ ਇਸ ਉਪਰਾਲੇ ਦੀ ਖੂਬ ਚਰਚਾ ਹੈ ਜਿਸ ਵਲੋਂ ਸਿੱਖਾਂ ਦੀ ਨਵੀਂ ਪੀੜ੍ਹੀ ਨੂੰ ਗੁਰੂਘਰ, ਗੁਰਬਾਣੀ ਅਤੇ ਗੁਰਇਤਿਹਾਸ ਨਾਲ ਜੋੜਨ ਦਾ ਵੱਡਾ ਉਪਰਾਲਾ ਕੀਤਾ ਗਿਆ ਹੈ।