ਪੀ.ਸੀ.ਐਸ. ਸੈਕਰਾਮੈਂਟੋ ਦਾ ਵਿਸਾਖੀ ਮੇਲਾ 29 ਅਪ੍ਰੈਲ, ਸ਼ਨਿਚਰਵਾਰ ਨੂੰ

0
341

pcs-sacramanto-mela
ਸੈਕਰਾਮੈਂਟੋ/ਬਿਊਰੋ ਨਿਊਜ਼ :
ਪੰਜਾਬੀ ਕਲਚਰਲ ਸੁਸਾਇਟੀ ਸੈਕਰਾਮੈਂਟੋ ਵਲੋਂ 28ਵਾਂ ਵਿਸਾਖੀ ਮੇਲਾ 29 ਅਪ੍ਰੈਲ, ਸ਼ਨਿਚਰਵਾਰ ਨੂੰ ਸਥਾਨਕ ਸ਼ੈਲਡਨ ਹਾਈ ਸਕੂਲ ਦੇ ਪਰਫਾਰਮਿੰਗ ਆਰਟ ਸੈਂਟਰ ਵਿੱਚ ਸ਼ਾਮ 3:00 ਵਜੇ ਮਨਾਇਆ ਜਾ ਰਿਹਾ ਹੈ। ਮੇਲੇ ਸੰਬਧੀ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਐਲਕਗਰੋਵ ਵਿੱਚ ਸੰਸਥਾ ਦੇ ਮੈਂਬਰਾਂ ਦੀ ਮੀਟਿੰਗ ਹੋਈ। ਇਸ ਦੀ ਪ੍ਰਧਾਨਗੀ ਹਫਤਾਵਾਰੀ ‘ਦੇਸ਼ ਦੁਆਬਾ’ ਦੇ ਮੁੱਖ ਸੰਪਾਦਕ ਪ੍ਰੇਮ ਕੁਮਾਰ ਚੁੰਬਰ ਨੇ ਕੀਤੀ। ਮੀਟਿੰਗ ਦੌਰਾਨ ਮੇਲੇ ਦੇ ਪ੍ਰਬੰਧਾਂ ‘ਤੇ ਗੌਰ ਕਰਨ ਉਪਰੰਤ ਸਮੂਹ ਮੈਂਬਰਾਂ ਵਲੋਂ ਤਸੱਲੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਵਾਰ ਸਕੂਲਾਂ-ਕਾਲਜਾਂ ਦੀਆਂ ਟੀਮਾਂ ਆਪਣੀਆਂ ਨਵੇਕਲੀਆਂ ਆਈਟਮਾਂ ਲੈ ਕੇ ਪਹੁੰਚ ਰਹੀਆਂ ਹਨ। ਪੰਜਾਬੀ ਸਭਿਆਚਾਰ ਨਾਲ ਜੁੜੇ ਹਰਮਨ ਪਿਆਰੇ ਗਾਇਕ ਵੀ ਆਪਣੀ ਕਲਾ ਦੇ ਰੰਗ ਬਿਖੇਰਨਗੇ। ਇਸ ਸੰਸਥਾ ਵਲੋਂ ਸਮਾਜ ਸੇਵੀਆਂ ਨੂੰ ਮਾਣ ਬਖਸ਼ਣ ਦੀ ਪਾਈ ਸ਼ਾਨਦਾਰ ਰਵਾਇਤ ਅਨੁਸਾਰ ਇਸ ਵਾਰ ਪੰਜਾਬੀ ਨਾਵਲ ਜਗਤ ਦੀ ਨਵੇਕਲੀ ਸਖਸ਼ੀਅਤ ਇੰਦਰ ਸਿੰਘ ਖਾਮੋਸ਼ ਤੋਂ ਇਲਾਵਾ ਇਸ ਸੰਸਥਾ ਨਾਲ ਪਰਿਵਾਰ ਸਮੇਤ 20 ਸਾਲਾਂ ਤੋਂ ਜੁੜੇ ਆ ਰਹੇ ਰਾਜਿੰਦਰ ਪਾਲ ਸਿੰਘ ਨੂੰ ਸਨਮਾਨਿਤ ਕੀਤਾ ਜਾਵੇਗਾ। ਮੇਲਾ ਦੇਖਣ ਵਾਲਿਆਂ ਲਈ ਕੋਈ ਦਾਖਲਾ ਫੀਸ ਨਹੀਂ ਹੈ। ਸਕਿਊਰਟੀ ਦਾ ਪੂਰਾ ਪ੍ਰਬੰਧ ਹੈ। ਇਸ ਮੀਟਿੰਗ ਵਿੱਚ ਰਛਪਾਲ ਸਿੰਘ ਫਰਵਾਲਾ, ਪ੍ਰੇਮ ਕੁਮਾਰ ਚੁੰਬਰ, ਹਰਜਿੰਦਰ ਪੰਧੇਰ, ਅਜੈਬ ਸਿੰਘ ਕਾਹਲੋਂ, ਵਿਜੈ ਸਿੰਘ ਪਰਿਹਾਰ, ਪਰਮਜੀਤ ਸਿੰਘ ਢਿਲੋਂ, ਸੁਖਰਾਜ ਸਿੰਘ ਔਲਖ, ਕਮਲ ਬੰਗਾ, ਤੀਰਥ ਸਿੰਘ, ਯਾਦਵਿੰਦਰ ਸਿੰਘ ਗਿੱਲ, ਚਰਨਜੀਤ ਸਿੰਘ ਸਾਹੀ, ਵਰਿੰਦਰ ਸਿੰਘ, ਬਲਦੇਵ ਸਿੰਘ ਗਰੇਵਾਲ, ਗੁਰਪਾਲ ਸਿੰਘ ਤੱਖਰ, ਜਤਿੰਦਰ ਬੀਸਲਾ ਨੇ ਭਾਗ ਲਿਆ। ਸੰਸਥਾ ਵਲੋਂ ਸਮੂਹ ਸੱਜਣਾਂ ਮਿਤਰਾਂ ਨੂੰ ਪਰਿਵਾਰਾਂ ਸਮੇਤ ਹੁਮ-ਹੁਮਾ ਕੇ ਪਹੁੰਚਣ ਲਈ ਬੇਨਤੀ ਕੀਤੀ ਹੈ। ਹੋਰ ਜਾਣਕਾਰੀ ਲਈ ਰਛਪਾਲ ਸਿੰਘ ਫਰਵਾਲਾ ਨਾਲ 916- 880-0531 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।