ਬੌਲੀਵੁੱਡ ਗਾਇਕ ਮੀਕਾ ਸਿੰਘ ਨੂੰ ਦੁਬਈ ਪੁਲੀਸ ਨੇ ਫੜਿਆ

0
181

mika-singh
ਨਵੀਂ ਦਿੱਲੀ/ਬਿਊਰੋ ਨਿਊਜ਼ :
ਬੌਲੀਵੁੱਡ ਗਾਇਕ ਮੀਕਾ ਸਿੰਘ ਨੂੰ ਦੁਬਈ ‘ਚ ਹਿਰਾਸਤ ਵਿਚ ਲਿਆ ਗਿਆ ਹੈ। ਸੂਤਰਾਂ ਮੁਤਾਬਕ ਉਸ ‘ਤੇ ਨਾਬਾਲਿਗ ਨੂੰ ਕਥਿਤ ਤੌਰ ‘ਤੇ ਇਤਰਾਜ਼ਯੋਗ ਤਸਵੀਰ ਭੇਜਣ ਦਾ ਦੋਸ਼ ਲੱਗਾ ਹੈ ਪਰ ਇਸ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਉਸ ਨੂੰ ਤੜਕੇ ਤਿੰਨ ਵਜੇ ਹਿਰਾਸਤ ‘ਚ ਲਿਆ ਗਿਆ।
ਜ਼ਿਕਰਯੋਗ ਹੈ ਕਿ ਮੀਕਾ ਸਿੰਘ ਪਹਿਲਾਂ ਵੀ ਕਈ ਵਾਰ ਆਪਣੀਆਂ ਬੇਹੂਦਾ ਹਰਕਤਾਂ ਕਾਰਨ ਚਰਚਾ ਵਿਚ ਆਇਆ ਹੈ। ਤਾਜ਼ਾ ਘਟਨਾ ਵਿਜ ਉਸ ਖਿਲਾਫ ਇਕ ਬ੍ਰਾਜ਼ੀਲ ਦੀ ਮੁਟਿਆਰ ਨੇ ਕਾਮੁਕ ਛੇੜਛਾੜ ਦੀ ਰਿਪੋਰਟ ਦਰਜ ਕਰਵਾਈ ਹੈ।