ਮੰਗਲ ਹਠੂਰ ਦੀ ਪੁਸਤਕ ‘ਆਪਣਾ ਪੰਜਾਬ ਭੁੱਲ ਜਾਇਓ ਨਾ’ ਫਰਿਜਨੋਂ ਵਿਖੇ ਲੋਕ ਅਰਪਿਤ

0
232

mangal-hatoor
ਫਰਿਜ਼ਨੋ/ਕੁਲਵੰਤ ਉੱਭੀ ਧਾਲੀਆਂ/ਨੀਟਾ ਮਾਛੀਕੇ:
ਪੰਜਾਬੀ ਸੱਭਿਆਚਾਰ ਅੰਦਰ ਸਾਫ-ਸੁਥਰੀ ਗੀਤਕਾਰੀ ਅਤੇ ਵਾਰਤਕ ਦੇ ਸਮੁੰਦਰ ਮੰਗਲ ਹਠੂਰ ਹੁਣ ਕਿਸੇ ਪਹਿਚਾਣ ਦੇ ਮੁਥਾਜ਼ ਨਹੀਂ। ਪੰਜਾਬੀ ਗੀਤਕਾਰੀ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਸਾਫ਼ ਸੁਥਰੀ ਗੀਤਕਾਰੀ ਜ਼ਰੀਏ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ। ਇਸ ਦੇ ਨਾਲ-ਨਾਲ ਉਨ੍ਹਾਂ ਵਾਰਤਕ ਵੀ ਬੜੀ ਸਫਲਤਾ ਨਾਲ ਲਿਖੀ ਹੈ। ਉਨ੍ਹਾਂ ਦੀਆਂ ਹੁਣ ਤੱਕ ਤਕਰੀਬਨ 10 ਕਿਤਾਬਾਂ ਪੰਜਾਬੀ ਮਾਂ ਬੋਲੀ ਦੇ ਵਿਹੜੇ ਦਾ ਸਿੰਬਣ ਚੁਕੀਆਂ ਹਨ। ਉਨ੍ਹਾਂ ਦੀ ਗਿਆਰਾਵੀਂ ਪੁਸਤਕ ‘ਆਪਣਾ ਪੰਜਾਬ ਭੁੱਲ ਜਾਇਓ ਨਾ’ ਫਰਿਜਨੋ ਵਿਖੇ ਇੰਡੀਅਨ ਅਵਨ ਰੈਸਟੋਰੈਂਟ ਦੇ ਹਾਲ ਵਿੱਚ ਭਾਰੀ ਇਕੱਠ ਦੌਰਾਨ ਲੋਕ ਅਰਪਿਤ ਕੀਤੀ ਗਈ। ਇਸ ਮੌਕੇ ਫਰਿਜ਼ਨੋ ਇਲਾਕੇ ਦੀਆਂ ਬਹੁਤ ਸਾਰੀਆਂ ਸਾਹਿੱਤਕ ਸਖਸ਼ੀਅਤਾਂ ਨੇ ਸ਼ਿਰਕਤ ਕਰਕੇ ਇਸ ਪ੍ਰੋਗਰਾਮ ਨੂੰ ਚਾਰ ਚੰਨ ਲਾਏ। ਇਸ ਮੌਕੇ ਮੰਗਲ ਹਠੂਰ ਨੇ ਆਪਣੀ ਨਵੇਂ-ਪੁਰਾਣੇ ਗੀਤਾਂ ਅਤੇ ਮਿਆਰੀ ਸ਼ਾਇਰੋ-ਸ਼ਾਇਰੀ ਰਾਹੀਂ ਚੰਗਾ ਸਮਾਂ ਬੰਨਿਆ। ਇਸ ਮੌਕੇ ਸ਼ਾਇਰ ਸੁੱਖੀ ਧਾਲੀਵਾਲ, ਗਾਇਕ ਅਤੇ ਗੀਤਕਾਰ ਧਰਮਵੀਰ ਥਾਂਦੀ, ਦਿਲਦਾਰ ਗਰੁੱਪ ਦੇ ਗਾਇਕ ਅਵਤਾਰ ਗਰੇਵਾਲ, ਅਦਾਕਾਰ ਅਤੇ ਗਾਇਕ ਸੁਰਜੀਤ ਸਿੰਘ ਮਾਛੀਵਾੜਾ, ਕਵੀ ਗੈਰੀ ਢੇਸੀ, ਰੇਡੀਉ ਹੋਸ਼ਟ ਅਤੇ ਕਵੀਸ਼ਰ ਮਨਜੀਤ ਸਿੰਘ ਪੱਤੜ ਸਮੇਤ ਬਹੁਤ ਸਾਰੇ ਸਾਹਿੱਤ ਪ੍ਰੇਮੀਆਂ ਨੇ ਗੀਤ ਅਤੇ ਕਵਿਤਾਵਾਂ ਪੇਸ਼ ਕਰਕੇ ਸਰੋਤਿਆਂ ਦੀ ਵਾਹਵਾ ਖੱਟੀ। ਇਸੇ ਦੌਰਾਨ ਡਾ. ਅਰਜਨ ਸਿੰਘ ਜੋਸ਼ਨ, ਡਾ. ਮਲਕੀਤ ਸਿੰਘ ਕਿੰਗਰਾ, ਨਾਜਰ ਸਿੰਘ ਸਹੋਤਾ, ਗੁਰਿੰਦਰਜੀਤ ਸਿੰਘ, ਕੁਲਵੰਤ ਧਾਲੀਆਂ, ਅਵਤਾਰ ਗਿੱਲ, ਪਾਲ ਕੈਲੇ, ਸਵਰਨ ਸਿੱਧੂ, ਸਤਨਾਮ ਬੱਲ, ਮਹਿੰਦਰ ਸਿੰਘ ਕੰਡਾ, ਪਿੰਦਾ ਚੀਮਾ, ਸਤਵੀਰ ਹੀਰ, ਜਸਵੰਤ ਮਹਿੰਮੀ, ਪ੍ਰਮੋਧ ਲੋਈ, ਜਸਵੀਰ ਸਰਾਏ, ਕਾਲਾ ਸਿੱਧੂ, ਮਾਸਟਰ ਦਿਲਬਾਰਾ ਸਿੰਘ ਧਾਲੀਵਾਲ, ਹਰਜੀਤ ਗਰੇਵਾਲ, ਰਣਮੇਘ ਢੇਸੀ, ਡਾ. ਸਿਮਰਜੀਤ ਧਾਲੀਵਾਲ, ਅਮਰਜੀਤ ਸਿੰਘ ਦੌਧਰ ਸਮੇਤ ਹੋਰ ਬਹੁਤ ਸਾਰੇ ਸੱਜਣਾਂ ਨੇ ਵੀ ਮੰਗਲ ਨੂੰ ਉਨ੍ਹਾਂ ਦੀ ਨਵੀਂ ਕਿਤਾਬ ਲਈ ਵਧਾਈਆਂ ਦਿੱਤੀਆ ਤੇ ਸਾਫ਼-ਸੁਥਰੀ ਗੀਤਕਾਰੀ ਲਈ ਮੰਗਲ ਦੀ ਪ੍ਰਸੰਸਾ ਕੀਤੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜੁਗਰਾਜ ਸਿੰਘ ਦੌਧਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਟੇਜ ਸੰਚਾਲਨ ਪੱਤਰਕਾਰ ਨੀਟਾ ਮਾਛੀਕੇ ਨੇ ਬਾਖੂਬੀ ਸ਼ਾਇਰਾਨਾ ਅੰਦਾਜ਼ ਵਿੱਚ ਕੀਤਾ। ਅੰਤ ਅਮਿੱਟ ਪੈੜ੍ਹਾਂ ਛੱਡਦਾ ਇਹ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ।
ਫੋਟੋ ਕੈਪਸ਼ਨ: ਪੁਸਤਕ ਲੋਕ ਅਰਪਣ ਕਰਨ ਸਮੇਂ ਮੰਗਲ ਹਠੂਰ ਪਤਵੰਤੇ ਸੱਜਣਾਂ ਨਾਲ।