ਉਸਤਾਦ ਲਾਲ ਚੰਦ ਯਮਲਾ 16ਵਾਂ ਯਾਦਗਾਰੀ ਮੇਲਾ 15 ਅਕਤੂਬਰ ਨੂੰ ਫਾਊਲਰ ਸ਼ਹਿਰ ਵਿਚ

0
435

yamla-jat
ਫਰਿਜ਼ਨੋ/ਕੁਲਵੰਤ ਧਾਲੀਆਂ/ਨੀਟਾ ਮਾਛੀਕੇ :
ਉਸਤਾਦ ਲਾਲ ਚੰਦ ਯਮਲਾ ਦੇ ਸ਼ਾਗਿਰਦ ਰਾਜ ਬਰਾੜ ਵੱਲੋਂ ਸਹਿਯੋਗੀਆਂ ਦੀ ਮਦਦ ਨਾਲ ਫਰਿਜ਼ਨੋ ਵਿਖੇ ‘ਉਸਤਾਦ ਲਾਲ ਚੰਦ ਯਮਲਾ ਜੱਟ ਮੈਮੋਰੀਅਲ ਫਾਉਡੇਸ਼ਨ’ ਦੇ ਬੈਨਰ ਹੇਠ ‘ਉਸਤਾਦ ਲਾਲ ਚੰਦ ਯਮਲਾ ਜੱਟ ਯਾਦਗਾਰੀ ਮੇਲਾ’ 15 ਅਕਤੂਬਰ, ਦਿਨ ਐਤਵਾਰ ਨੂੰ ਕਰਵਾਇਆ ਜਾਇਆ ਰਿਹਾ ਹੈ। ਇਸ ਵਿੱਚ ਯਮਲਾ ਜੱਟ ਦੀ ਗਾਇਕੀ ਨੂੰ ਸਮਰਪਿਤ ਬਹੁਤ ਸਾਰੇ ਉੱਚ ਕੋਟੀ ਦੇ ਕਲਾਕਾਰਾਂ ਨੂੰ ਆਪਣੀ ਗਾਇਕੀ ਰਾਹੀਂ ਖੁੱਲ੍ਹੀ ਸਟੇਜ ‘ਤੇ ਸਰੋਤਿਆ ਦੇ ਰੂਬਰੂ ਕੀਤਾ ਜਾਵੇਗਾ। ਇਹ ਮੇਲਾ ਫਾਊਲਰ ਸ਼ਹਿਰ ਦੇ ਪੈਨਜੈਕ ਪਾਰਕ ਵਿੱਚ ਬਾਅਦ ਦੁਪਹਿਰ 1.00 ਵਜੇ ਤੋਂ ਸ਼ਾਮ 6.00 ਵਜੇ ਤੱਕ ਬੜੀ ਸ਼ਾਨ ਨਾਲ ਮਨਾਇਆ ਜਾਵੇਗਾ। ਸਥਾਨਕ ਕਲਾਕਾਰ ਵਿਚੋਂ ਧਰਮਵੀਰ ਥਾਂਦੀ, ਅਵਤਾਰ ਗਰੇਵਾਲ, ਦਿਲਦਾਰ ਬ੍ਰਦਰਜ਼ ਮਿਊਜ਼ੀਕਲ ਗਰੁੱਪ, ਬੀਬੀ ਜੋਤ ਰਣਜੀਤ, ਰਾਜ ਬਰਾੜ, ਸੁਰਜੀਤ ਸਿੰਘ ਮਾਛੀਵਾੜਾ, ਹਰਦੇਵ ਸਿੱਧੂ ਅਤੇ ਹੋਰ ਬਹੁਤ ਸਾਰੇ ਗਾਇਕ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ। ਸਟੇਜ ਸੰਚਾਲਨ ਪੰਜਾਬੀਅਤ ਦਾ ਮਾਣ ਸ਼ਕਤੀ ਮਾਣਕ ਕਰਨਗੇ।  ਇਸ ਸਮੇਂ ਜੀ.ਐਚ.ਜੀ. ਅਕੈਡਮੀ ਦੇ ਬੱਚੇ ਗਿੱਧਾ ਅਤੇ ਭੰਗੜਾ ਪੇਸ਼ ਕਰਨਗੇ। ਇਸ ਮੇਲੇ ਅੰਦਰ ਗਾਇਕੀ ਤੋਂ ਇਲਾਵਾ ਸਕਿੱਟਾਂ, ਕਾਮੇਡੀ, ਗਿੱਧਾ, ਭੰਗੜਾ ਅਤੇ ਹੋਰ ਬਹੁਤ ਕੁਝ ਮਨੋਰੰਜਨ ਲਈ ਪੇਸ਼ ਕੀਤਾ ਜਾਵੇਗਾ। ਮੇਲੇ ਦੌਰਾਨ ਖਾਣੇ ਦਾ ਪ੍ਰਬੰਧ ਮੁਫਤ ਕੀਤਾ ਜਾਵੇਗਾ। ਸਮੂਹ ਪੰਜਾਬੀ ਭਾਈਚਾਰੇ ਨੂੰ ਮੇਲੇ ਵਿੱਚ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਗਿਆ ਹੈ।