ਨਾਟਕ ‘ਕਿਸਾਨ ਖੁਦਕੁਸ਼ੀ ਦੇ ਮੋੜ ‘ਤੇ’ ਦਾ ਮੰਚਨ 8 ਅਪ੍ਰੈਲ ਨੂੰ ਸਟਾਕਟਨ ਵਿੱਚ

0
969

kissan-khudkushi-de-mor-te
ਸਟਾਕਟਨ/ਬਿਊਰੋ ਨਿਊਜ਼ :
ਡਾਇਰੈਕਟਰ ਅਸ਼ੋਕ ਟਾਂਗਰੀ ਦੁਆਰਾ ਨਿਰਦੇਸ਼ਤ ਨਾਟਕ ‘ਕਿਸਾਨ ਖੁਦਕੁਸ਼ੀ ਦੇ ਮੋੜ ‘ਤੇ’ 8 ਅਪ੍ਰੈਲ, ਦਿਨ ਸ਼ਨੀਵਾਰ ਨੂੰ ‘ਯੂਨੀਵਰਸਿਟੀ ਆਫ ਦੀ ਪੈਸੀਫਿਕ’ ਸਟਾਕਟਨ ਦੇ ਪ੍ਰਫੌਰਮਿੰਗ ਆਰਟਸ ਥੀਏਟਰ ਵਿੱਚ ਸ਼ਾਮ ਦੇ 7 ਵਜੇ ਖੇਡਿਆ ਜਾਵੇਗਾ। ‘ਪੰਜਾਬ ਆਰਟਸ ਐਂਡ ਕਲਚਰ ਪ੍ਰੋਮੋਸ਼ਨਜ਼’ ਦੇ ਪ੍ਰਧਾਨ ਸ. ਜਸਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਹਮੇਸ਼ਾਂ ਕੁਝ ਚੰਗਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਗ਼ਦਰੀ ਬਾਬਿਆਂ ਦੀ ਧਰਤੀ ਸਟਾਕਟਨ ਵਿੱਚ ਉਹ ਪਹਿਲਾਂ ਵੀ ਦੋ ਨਾਟਕ ਕਰਵਾ ਚੁੱਕੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਦਰਸ਼ਕ ਇਸ ਵਾਰ ਵੀ ਭਰਵਾਂ ਹੁੰਘਾਰਾ ਦੇਣਗੇ। ਸਟਾਕਟਨ ਤੇ ਆਸ ਪਾਸ ਦੇ ਇਲਾਕਿਆਂ ਦੇ ਪੰਜਾਬੀਆਂ ਨੂੰ ਉਨ੍ਹਾਂ ਇਸ ਨਾਟਕ ਵਿੱਚ ਹੁੰਮ-ਹੁਮਾ ਕੇ ਪਹੁੰਚਣ ਦੀ ਅਪੀਲ ਕੀਤੀ। ਟਿਕਟ 10 ਡਾਲਰ ਤੇ 20 ਡਾਲਰ ਰੱਖੀ ਗਈ ਹੈ। ਇਸ ਨਾਟਕ ਵਿੱਚ ਜਸਵੰਤ ਸਿੰਘ ਸ਼ਾਦ, ਡਿੰਪਲ ਬੈਂਸ ਤੇ ਅਸ਼ੋਕ ਟਾਂਗਰੀ ਮੁੱਖ ਭੂਮਿਕਾਵਾਂ ਨਿਭਾਉਣਗੇ। ਇਸ ਤੋਂ ਇਲਾਵਾ ਜੱਸੀ ਗਿੱਲ, ਸੋਨੂੰ ਬੈਂਸ, ਤਾਰਾ ਸਿੰਘ ਸਾਗਰ, ਸਿਕੰਦਰ ਟਾਂਗਰੀ ਤੇ ਜਾਨਵੀ ਬੈਂਸ ਵੱਖ ਵੱਖ ਕਿਰਦਾਰਾਂ ਵਿੱਚ ਨਜ਼ਰ ਆਉਣਗੇ। ਹੋਰ ਜਾਣਕਾਰੀ ਲਈ ਜਸਵਿੰਦਰ ਸਿੰਘ ਸੰਧੂ ਨੂੰ 209-639-2100 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।