ਮਿਲਪੀਟਸ ‘ਚ ‘ਝਾਂਜਰ ਦੀ ਛਣਕਾਰ’ ਪਵੇਗੀ 15 ਜੁਲਾਈ ਨੂੰ

0
221

3f1190b3-9955-4f21-98bd-9d70d55e22fd
ਮਿਲਪੀਟਸ/ਬਿਊਰੋ ਨਿਊਜ਼ :
ਸੈਨਹੋਜ਼ੇ ਪੰਜਾਬੀ ਹੈਰੀਟੇਜ ਕਲੱਬ ਵਲੋਂ ਭੂਆ ਗੁਰਮੀਤ ਕੌਰ ਛੀਨਾ ਤੇ ਬਲਵੀਰ ਕੌਰ ਚਾਹਲ ਦੀ ਅਗਵਾਈ ਹੇਠ ਔਰਤਾਂ ਲਈ ਇਕ ਵਿਸ਼ੇਸ਼ ਪ੍ਰੋਗਰਾਮ 15 ਜੁਲਾਈ ਦਿਨ ਐਤਵਾਰ ਨੂੰ ਇੰਡੀਅਨ ਕਮਿਉਨਿਟੀ ਸੈਂਟਰ ਮਿਲਪੀਟਸ ਵਿਖੇ ਕਰਵਾਇਆ ਜਾਵੇਗਾ। ਔਰਤਾਂ ਲਈ ਹੋਣ ਵਾਲੇ ਇਸ ਵਿਸ਼ੇਸ਼ ਪ੍ਰੋਗਰਾਮ ਦੀ ਖਾਸੀਅਤ ਇਹ ਹੋਵੇਗੀ ਕਿ ਪੰਜਾਬ ਦੇ ਪੁਰਾਤਨ ਗੀਤਾਂ ‘ਤੇ ਕੋਰੀਓਗ੍ਰਾਫੀ ਹੋਵੇਗੀ ਅਤੇ ਹਾਸਰੰਗ ‘ਚ ‘ਧਰਮਰਾਜ ਦਾ ਟੈਲੀਫੋਨ’ ਵਿਸ਼ੇਸ਼ ਖਿੱਚ ਦਾ ਕੇਂਦਰ ਹੋਣਗੇ। ਬੀਬੀ ਗੁਰਮੀਤ ਕੌਰ ਉਰਫ ਭੂਆ ਨੇ ਦੱਸਿਆ ਕਿ ਚਲੋ ਗਿੱਧਾ ਤੇ ਹੋਵੇਗਾ ਹੀ ਪਰ ਇੰਗਲੈਂਡ ਤੋਂ ਸੋਨਾ ਵਾਲੀਆ ਅਤੇ ਨੌਜਵਾਨ ਵਰਗ ਦਾ ਚਹੇਤਾ ਗਾਇਕ ਰੇਸ਼ਮ ਸਿੰਘ ਅਨਮੋਲ ਵੀ ਆਪਣੀ ਗਾਇਕੀ ਦਾ ਰੰਗ ਬੰਨ੍ਹਣਗੇ। ਸ਼ਕਤੀ ਮਾਣਕ ਦਾ ਮੰਚ ਸੰਚਾਲਨ ਹੋਵੇਗਾ ਤੇ ਇਸ ਮੌਕੇ ਤੇ ਖਾਸ ਤੇ ਸਮਾਜ ‘ਚ ਅਹਿਮ ਭੂਮਿਕਾ ਨਿਭਾਉਣ ਵਾਲੀਆਂ ਸਖਸ਼ੀਅਤਾਂ ਨੂੰ ਸਨਮਾਨ ਦੇ ਕੇ ਨਿਵੇਕਲੀ ਪਿਰਤ ਪਾਈ ਜਾਵੇਗੀ। ਹੋਰ ਜਾਣਕਾਰੀ ਲਈ 408-903-0578 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।