ਯਾਦਗਾਰੀ ਹੋ ਨਿਬੜਿਆ ਹੱਸਦਾ ਪੰਜਾਬ ਦਾ ਵਿਸਾਖੀ ਮੇਲਾ

0
444

03
ਡੈਲਸ/ਹਰਜੀਤ ਸਿੰਘ ਢੇਸੀ:
ਪੰਜਾਬੀ ਸਭਿਆਚਾਰਕ ਨੂੰ ਸਮਰਪਿਤ ਸਥਾਨਕ ਸਥਾਨਕ ਸੰਸਥਾ ਪੰਜਾਬੀ ਐਸੋਸੀਏਸ਼ਨ ਹੱਸਦਾ ਪੰਜਾਬ ਵਲੋਂ ਪਲੈਨੋ ਸਵਿਕ ਸੈਂਟਰ ਦੇ ਆਡੀਟੋਰੀਅਮ ਵਿਚ ਕਰਵਾਏ ਗਏ ‘ਵਿਸਾਖੀ ਮੇਲੇ’ ਵਿਚ ਵੱਖ-ਵੱਖ ਉਮਰ ਵਰਗ ਦੇ ਅਦਾਕਾਰਾਂ ਵਲੋਂ ਗੀਤ-ਸੰਗੀਤ, ਗਿੱਧੇ-ਭੰਗੜੇ, ਨ੍ਰਿਤ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ਅਤੇ ਪੰਜਾਬੀ ਵਿਰਸੇ ਅਤੇ ਸਭਿਆਚਾਰ ਦੇ ਵੰਨ-ਸੁਵੰਨੇ ਰੰਗ ਬਹੁਤ ਹੀ ਖੂਬਸੂਰਤੀ ਨਾਲ ਪੇਸ਼ ਕੀਤੇ ਗਏ।
ਸਮਾਗਮ ਦੀ ਸ਼ੁਰੂਆਤ ਅਰਦਾਸ ਨਾਲ ਹੋਈ। ਉਪਰੰਤ ਛੋਟੇ ਬੱਚਿਆਂ ਦੀਆਂ ਨ੍ਰਿਤ ਆਈਟਮਾਂ ਦੀ ਝੜੀ ਲੱਗ ਗਈ। ਗੱਭਰੂਆਂ ਅਤੇ ਮੁਟਿਆਰਾਂ ਨੇ ਭੰਗੜੇ ਅਤੇ ਗਿੱਧੇ ਦੀ ਅਜਿਹੀ ਧਮਾਲ ਪਾਈ ਕਿ ਦਰਸ਼ਕ ਵਾਹ-ਵਾਹ ਕਰ ਉਠੇ ਬੱਚਿਆਂ ਨੇ ਬਾਲੀਵੁੱਡ ਡਾਂਸ ਵੀ ਕੀਤਾ।
ਮੰਚ ਸੰਚਾਲਨ ਦੀ ਸੇਵਾ ਬੀਬੀ ਆਸ਼ਾ ਸ਼ਰਮਾ ਅਤੇ ਮਨਧੀਰ ਬੱਲ ਨੇ ਬਾ-ਖੂਬੀ ਨਿਭਾਈ। ਉਨ੍ਹਾਂ ਆਪਣਿਆਂ ਕਾਵਿਕ ਟੋਟਕਿਆਂ ਨਾਲ ਪਹੁੰਚੇ ਹੋਏ ਮਹਿਮਾਨਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਸਿਰਮੌਰ ਗਾਇਕ ਸੁਖਸ਼ਿੰਦਰ ਛਿੰਦਾ ਅਤੇ ਬੀਬੀ ਜੈਲੀ ਜੌਹਲ ਨੇ ਆਪਣੀ ਸਭਿਆਚਾਰਕ ਗਾਇਕੀ ਰਾਹੀਂ ਦਰਸ਼ਕਾਂ ਨੂੰ ਨੱਚਣ ‘ਤੇ ਮਜਬੂਰ ਕਰ ਦਿੱਤਾ।
ਪ੍ਰੋਗਰਾਮ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਅਤੇ ਕਲਾਕਾਰਾਂ ਨੂੰ ਮੈਡਲਾਂ ਅਤੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ। ਮੇਲੇ ਦੌਰਾਨ ਹਾਲ ਖਚਾ-ਖਚ ਭਰਿਆ ਹੋਇਆ ਸੀ ਅਤੇ ਕਈ ਦਰਸ਼ਕਾਂ ਨੂੰ ਸਾਰਾ ਮੇਲਾ ਪਿੱਛੇ ਖੜ੍ਹ ਕੇ ਹੀ ਵੇਖਣਾ ਪਿਆ। ਵੱਖ-ਵੱਖ ਗਰੁੱਪਾਂ ਦਾ ਸਨਮਾਨ ਪੰਜਾਬੀ ਐਸੋਸੀÂੈਸ਼ਨ ‘ਹੱਸਦਾ ਪੰਜਾਬ’ ਦੀ ਪ੍ਰਬੰਧਕੀ ਟੀਮ ਵਲੋਂ ਕੀਤਾ ਗਿਆ। ਮੇਲੇ ਦੇ ਪ੍ਰਬੰਧਕਾਂ ਨੇ ਸਥਾਨਕ ਭਾਈਚਾਰੇ ਵਲੋਂ ਮਿਲੇ ਭਰਵੇਂ ਸਹਿਯੋਗ ਲਈ ਧੰਨਵਾਦ ਕਰਦਿਆਂ ਮੇਲੇ ਦੀ ਸਫ਼ਲਤਾ ਲਈ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਸੰਸਥਾ ਦੀ ਚੜ੍ਹਦੀ ਕਲਾ ਲਈ ਅਤੇ ਪ੍ਰੋਗਰਾਮਾਂ ਨੂੰ ਹੋਰ ਵਧੀਆ ਬਣਾਉਣ ਲਈ ਭਰਪੂਰੀ ਯਤਨ ਕੀਤੇ ਜਾਣਗੇ। ਸਾਰੇ ਸਪਾਂਸਰਾਂ ਅਤੇ ਮਹਿਮਾਨ ਦਰਸ਼ਕਾਂ ਦਾ ਵੀ ਵਿਸ਼ੇਸ ਧੰਨਵਾਦ ਕੀਤਾ ਗਿਆ। ਮੇਲੇ ਨੂੰ ਕਾਮਯਾਬ ਕਰਨ ਲਈ ‘ਹੱਸਦਾ ਪੰਜਾਬ’ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ।

 

ਪੱਤਰਕਾਰ ਹਰਜੀਤ ਸਿੰਘ ਢੇਸੀ ਦਾ ਸਨਮਾਨ
ਡੈਲਸ/ਬਿਊਰੋ ਨਿਊਜ਼:
ਸਥਾਨਕ ਸਭਿਆਚਾਰਕ ਸੰਸਥਾ ਪੰਜਾਬੀ ਐਸੋਸੀਏਸ਼ਨ ਹੱਸਦਾ ਪੰਜਾਬ ਵਲੋਂ ਪਿਛਲੇ ਦਿਨੀਂ ਕਰਵਾਏ ਗਏ ਵਿਸਾਖੀ ਮੇਲੇ ਦੌਰਾਨ ਇਥੋਂ ਦੇ ਉੱਘੇ ਬਿਜ਼ਨਿਸਮੈਨ ਅਤੇ ਪੱਤਰਕਾਰ ਹਰਜੀਤ ਸਿੰਘ ਢੇਸੀ ਨੂੰ ਉਨ੍ਹਾਂ ਵਲੋਂ ਪੱਤਰਕਾਰੀ ਦੇ ਖੇਤਰ ਵਿਚ ਨਿਭਾਈਆਂ ਜਾ ਰਹੀਆਂ ਸੇਵਾਵਾਂ ਬਦਲੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਸੰਸਥਾ ਵਲੋਂ ਉਨ੍ਹਾਂ ਦੀ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ। ਇਸ ਮੌਕੇ ਬਿੱਲੂ ਬੈਨੀਪਾਲ, ਹਰਦੀਪ ਸਿੰਘ ਗੁਰਨਾ, ਗੁਰਸ਼ਰਨ ਸਿੰਘ ਬਗਲੀ, ਹਰਭਜਨ ਸਿੰਘ ਨਿੱਝਰ ਅਤੇ ਰਾਜਾ ਸਿੰਘ ਨਿੱਝਰ ਹਾਜ਼ਰ ਸਨ।

dhesi-sanman
ਪੱਤਰਕਾਰ ਹਰਜੀਤ ਸਿੰਘ ਢੇਸੀ ਦਾ ਸਨਮਾਨ ਕਰਦੇ ਹੋਏ ਸੰਸਥਾ ਦੇ ਮੈਂਬਰ।