ਗਰਵ ਟੀ.ਵੀ. ਨੈੱਟਵਰਕ ਵਲੋਂ ਅਮਰੀਕਾ ਵਿੱਚ ਨਵਾਂ ਪੰਜਾਬੀ ਚੈਨਲ ਸ਼ੁਰੂ ਕਰਨ ਦਾ ਐਲਾਨ

0
367

gp_logo_png-png-final
ਨਿਊਯਾਰਕ/ਬਿਊਰੋ ਨਿਊਜ਼:
ਗਰਵ ਟੀ.ਵੀ. ਨੈੱਟਵਰਕ ਵਲੋਂ ਅਮਰੀਕਾ ਵਿੱਚ ਨਵਾਂ ਟੀਵੀ ਪੰਜਾਬੀ ਚੈਨਲ ”ਗਰਵ ਪੰਜਾਬ” ਅਤੇ ”ਗਰਵ ਪੰਜਾਬ ਗੁਰਬਾਣੀ” ਸ਼ੁਰੂ ਕੀਤਾ ਜਾ ਰਿਹਾ ਹੈ । ਚੈਨਲ ਸ਼ੁਰੂ ਕਰਨ ਵਾਲਿਆਂ ਦਾ ਦਾਅਵਾ ਹੈ ਇਹ ਪੰਜਾਬ ਤੋਂ ਦੂਰ ਬੈਠੇ ਪੰਜਾਬੀਆਂ ਨੂੰ ਵੱਖ-ਵੱਖ ਪ੍ਰੋਗਰਾਮਾਂ ਰਾਹੀਂ ਸਿੱਧਾ ਪੰਜਾਬ ਨਾਲ ਜੋੜੇਗਾ ਅਤੇ ਨਾਲ ਹੀ ਪੰਜਾਂ ਤਖਤ ਸਾਹਿਬਾਨਾਂ ਦੇ ਦਰਸ਼ਨ, ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੇ ਦਰਸ਼ਨ, ਕਥਾ ਵਿਚਾਰ, ਕੀਰਤਨ ਅਤੇ ਪੰਜ ਬਾਣੀਆਂ ਦੇ ਪਾਠ ਨਾਲ ਘਰ ਬੈਠੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ।
ਚੈਨਲ ਦੇ ਪ੍ਰਮੋਟਰ ਅਤੇ ਡਾਇਰੈਕਟਰ ਭਾਨੂ ਜੀ ਅਤੇ ਸੁਨੀਲ ਹਾਲੀ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮਕਸਦ ਇੱਕ ਅਜਿਹਾ ਪਲੇਟਫਾਰਮ ਸਥਾਪਿਤ ਕਰਨਾ ਜੋ ਵਿਦੇਸ਼ਾਂ ਵਿੱਚ ਬੈਠੇ ਪੰਜਾਬੀਆਂ ਨੂੰ ਆਪਣੇ ਮੂਲ ਰਾਜ ਨਾਲ ਜੋੜੀ ਰੱਖੇ। ਇਸ ਟੀਵੀ ਚੈਨਲ ਦੇ
ਪ੍ਰੋਡਕਸ਼ਨ ਤੇ ਟੈਕਨਿਕਲ ਹੈੱਡ ਟੀਟੂ ਬਦਲੀਆ ਨਿਉਯਾਰਕ ਅਤੇ ਬਿਜ਼ਨਸ ਹੈੱਡ ਜਗਦੇਵ ਸਿੰਘ ਭੰਡਾਲ ਸੈਕਰਾਮੈਂਟੋ ਹੋਣਗੇ।
ਨੈੱਟਵਰਕ ਸੀ.ਈ.ਓ. ਵਿਕਾਸ ਵੋਹਰਾ ਦਾ ਕਹਿਣਾ ਹੈ ਕਿ ਗਰਵ ਟੀ.ਵੀ ਨੈੱਟਵਰਕ ਗਰੁੱਪ ਦੇ ਪ੍ਰੋਗਰਾਮ ਪੱਛਮੀ ਸੱਭਿਆਚਾਰ ਦੇ ਦੌਰ ‘ਚ ਪੰਜਾਬੀ ਸਭਿਆਚਾਰ ਦੀ ਪੇਸ਼ਕਾਰੀ ਕਰਨਗੇ।
ਇਸ ਵੇਲੇ ਇਹ ਚੈੱਨਲ ਭਾਰਤ ,ਆਸਟ੍ਰੇਲੀਆ ਅਤੇ ਨਿਉਜ਼ੀਲੈਂਡ ਵਿੱਚ ਵੀ ਆਪਣੀ ਪ੍ਰਸਿੱਧੀ ਖੱਟ ਰਿਹਾ ਹੈ । ਇਹ ਚੈੱਨਲ ਨੂੰ ਅਧਿਕਾਰਤ ਤੌਰ ਤੇ 30 ਅਗਸਤ 2017 ਨੂੰ ਨਿਉਯਾਰਕ ਅਤੇ 31ਅਗਸਤ 2017 ਨੂੰ ਸੈਕਰਾਮੈਂਟੋ ਵਿੱਚ ਲਾਂਚ ਕੀਤਾ ਜਾਵੇਗਾ ।